OnePlus TV ਜਲਦੀ ਹੋਵੇਗਾ ਲਾਂਚ, ਸਰਟੀਫਿਕੇਸ਼ਨ ਸਾਈਟ ’ਤੇ ਲਿਸਟ ਹੋਇਆ ਰਿਮੋਟ

07/12/2019 11:39:03 AM

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵਨਪਲੱਸ ਨੇ ਪਿਛਲੇ ਸਾਲ ਸਤੰਬਰ ’ਚ ਐਲਾਨ ਕੀਤਾ ਸੀ ਕਿ ਉਹ ਸਾਲ 2019 ’ਚ ਸਮਾਰਟ ਟੀਵੀ ਬਾਜ਼ਾਰ ’ਚ ਐਂਟਰੀ ਕਰੇਗੀ। ਕੰਪਨੀ ਦੇ ਸੀ.ਈ.ਓ. ਪੀਟ ਲਾਅ ਨੇ ਵੀ ਅਪ੍ਰੈਲ ’ਚ ਕਨਫਰਮ ਕਰ ਦਿੱਤਾ ਹੈ ਕਿ ਵਨਪਲੱਸ ਆਪਣਾ ਸਮਾਰਟ ਟੀਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਯੂਜ਼ਰਜ਼ ਦੀ ਐਕਸਾਈਟਮੈਂਟ ਕਾਫੀ ਵਧ ਗਈ ਸੀ ਅਤੇ ਸਾਰੇ ਨਵਪਲੱਸ ਦੇ ਸਮਾਰਟ ਟੀਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਸਰਟੀਫਿਕੇਸ਼ਨ ਸਾਈਟ ’ਤੇ ਦਿਸਿਆ ਰਿਮੋਟ
ਵਨਪਲੱਸ ਟੀਵੀ ਬਾਰੇ ਹੁਣ ਜੋ ਤਾਜ਼ਾ ਖਬਰ ਆ ਰਹੀ ਹੈ ਉਸ ਮੁਤਾਬਕ, ਇਸ ਟੀਵੀ ਦੇ ਰਿਮੋਟ ਕੰਟਰੋਲ ਨੂੰ ਮਾਡਲ ਨੰਬਰ RC-001A ਦੇ ਨਾਲ ਸਰਟੀਫਿਕੇਸ਼ਨ ਵੈੱਬਸਾਈਟ Bluetooth SIG ’ਤੇ ਦੇਖਿਆ ਗਿਆ ਹੈ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਵਨਪਲੱਸ ਟੀਵੀ ਦੇ ਹੁਣ ਲਾਂਚ ’ਚ ਕੁਝ ਹੀ ਦਿਨ ਬਚੇ ਹਨ। 

PunjabKesari

ਬਲੂਟੁੱਥ ਸਪੋਰਟ ਦੇ ਨਾਲ ਆਏਗਾ ਰਿਮੋਟ
ਸਾਈਟ ’ਤੇ ਲਿਸਟ ਹੋਏ ਰਿਮੋਟ ਦੀ ਡਿਟੇਲ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਬਲੂਟੁੱਥ 4.2 ਸਪੋਰਟ ਦੇ ਨਾਲ ਆਏਗਾ। ਕੁਝ ਮਹੀਨੇ ਪਹਿਲਾਂ ਪੀਟ ਲਾਅ ਨੇ ਕਿਹਾ ਸੀ ਕਿ ਮੌਜੂਦਾ ਟੀਵੀ ਦੇ ਰਿਮੋਟ ਕਾਫੀ ਆਊਟਡੇਟਿਡ ਹੋ ਗਏ ਹਨ। ਲਾਅ ਦਾ ਮੰਨਣਾ ਹੈ ਕਿ ਯੂਜ਼ਰ ਨੂੰ ਸਹੀ ਇਨਫਾਰਮੇਸ਼ਨ ਦੇਣ ਲਈ ਏ.ਆਈ. ਦਾ ਇਸਤੇਮਾਲ ਬਿਹਤਰ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਵਨਪਲੱਸ ਟੀਵੀ ਦਾ ਬਲੂਟੁੱਥ ਇਨੇਬਲ ਰਿਮੋਟ ਏ.ਆਈ. ਅਸਿਸਟੈਂਟ ਨੂੰ ਐਕਸੈਸ ਕਰਨ ਲਈ ਡੈਡੀਕੇਟਿਡ ਬਟਨ ਦੇ ਨਾਲ ਆਏਗਾ। 

5 ਸਾਲਾਂ ਤਕ ਮਿਲੇਗਾ ਸਾਫਟਵੇਅਰ ਅਪਡੇਟ
ਵਨਪਲੱਸ ਟੀਵੀ ਨੂੰ ਲੈ ਕੇ ਪਹਿਲਾਂ ਆਈਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਇਸ ਨੂੰ 5 ਸਾਲਾਂ ਤਕ ਲਗਾਤਾਰ ਸਾਫਟਵੇਅਰ ਅਪਡੇਟ ਮਿਲਦੀ ਰਹੇਗੀ। ਵਨਪਲੱਸ ਨੂੰ ਪ੍ਰੀਮੀਅਮ ਸਮਾਰਟਫੋਨਜ਼ ਬਣਾਉਣ ਲਈ ਜਾਣਿਆ ਜਾਂਦਾ ਹੈ। ਅਜਿਹੇ ’ਚ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਵਨਪਲੱਸ ਦੇ ਟੀਵੀ ਵੀ ਪ੍ਰੀਮੀਅਮ ਅਤੇ ਸਟਾਈਲਿਸ਼ ਹੋਣਗੇ। ਟੀਵੀ ਦੀ ਖਾਸ ਗੱਲ ਹੋਵੇਗੀ ਕਿ ਇਹ ਆਪਣੇ ਖੁਦ ਦੇ ਏ.ਆਈ. ਇੰਜਣ ਦੇ ਨਾਲ ਆਏਗਾ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਇਸ ਸਮਾਰਟ ਟੀਵੀ ਦੇ ਸਾਊਂਡ ਅਤੇ ਪਿਕਚਰ ਕੁਆਲਿਟੀ ’ਤੇ ਕਾਫੀ ਬਾਰੀਕੀ ਨਾਲ ਕੰਮ ਕਰ ਰਹੇ ਹਨ। ਟੀਵੀ ਬਿਲਟ ਇਨ ਕੈਮਰੇ ਦੇ ਨਾਲ ਆਏਗਾ ਅਤੇ ਵਨਪਲੱਸ ਫੋਨ ਅਤੇ ਟੀਵੀ ਨੂੰ ਇਕ-ਦੂਜੇ ਨਾਲ ਕੁਨੈਕਟ ਕੀਤਾ ਜਾ ਸਕੇਗਾ। 


Related News