ਵਨਪਲੱਸ ਨੇ ਅਪਕਮਿੰਗ TV ਮਾਡਲਸ ਲਈ ਜਾਰੀ ਕੀਤਾ ਪ੍ਰਾਈਸ ਟੀਜ਼ਰ
Saturday, Jun 27, 2020 - 11:23 PM (IST)

ਗੈਜੇਟ ਡੈਸਕ—ਨਵੀਂ ਵਨਪਲੱਸ ਟੀ.ਵੀ. ਸੀਰੀਜ਼ ਦੀ ਲਾਂਚਿੰਗ ਦਾ ਇੰਤਜ਼ਾਰ ਕਾਫੀ ਦਿਨਾਂ ਤੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਪਹਿਲਾਂ ਹੀ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਇਨ੍ਹਾਂ ਨੂੰ ਅਫੋਰਡੇਬਲਸ ਪ੍ਰਾਈਸ ਕੈਟੇਗਰੀ 'ਚ ਪੇਸ਼ ਕੀਤਾ ਜਾਵੇਗਾ। ਹੁਣ ਕੰਪਨੀ ਨੇ ਤਿੰਨ ਨਵੇਂ ਮਾਡਲਸ ਲਈ ਟਵਿੱਟਰ 'ਤੇ ਪ੍ਰਾਈਸ ਟੀਜ਼ਰ ਜਾਰੀ ਕੀਤਾ ਹੈ। ਇਨ੍ਹਾਂ ਮਾਡਲਸ ਨੂੰ ਭਾਰਤ 'ਚ 2 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਹੁਣ ਤੱਕ ਕੰਪਨੀ ਨੇ ਕਨਫਰਮ ਕੀਤਾ ਸੀ ਕਿ ਇਕ ਟੀ.ਵੀ. ਮਾਡਲ ਦੀ ਕੀਮਤ ਭਾਰਤ 'ਚ 20,000 ਰੁਪਏ ਤੋਂ ਘੱਟ ਹੋਵੇਗੀ।
ਨਵੇਂ ਟੀਜ਼ਰ 'ਚ ਵਨਪਲੱਸ ਨੇ ਅਪਕਮਿੰਗ ਤਿੰਨ ਟੀ.ਵੀ. ਮਾਡਲਸ ਦੀ ਸ਼ੁਰੂਆਤੀ ਕੀਮਤ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਟੀਜ਼ਰ ਤਿੰਨਾਂ ਮਾਡਲ ਲਈ 1X,999 ਰੁਪਏ, 2X,999 ਰੁਪਏ ਅਤੇ 4X,999 ਰੁਪਏ ਲਿਖਿਆ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਹਾਈ ਐਂਡ ਮਾਡਲ ਦੀ ਕੀਮਤ 40 ਹਜ਼ਾਰ ਰੁਪਏ ਤੋਂ ਜ਼ਿਆਦਾ ਹੋਵੇਗੀ। ਇਸ 'ਚ ਕੁਝ ਪ੍ਰੀਮੀਅਮ ਫੀਚਰਸ ਨਾਲ 4ਕੇ ਰੈਜੋਲਿਉਸ਼ਨ ਆਫਰ ਕੀਤਾ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਵਨਪਲੱਸ ਨੇ ਨਵੇਂ ਟੀ.ਵੀ. ਮਾਡਲ ਲਈ ਪ੍ਰੀ-ਬੁਕਿੰਗ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਐਮਾਜ਼ੋਨ ਰਾਹੀਂ ਪ੍ਰੀ-ਬੁਕਿੰਗ ਲੈ ਰਹੀ ਹੈ। ਇਥੇ ਪ੍ਰੀ ਬੁਕਿੰਗ ਨਾਲ ਕੁਝ ਆਫਰਸ ਵੀ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ। ਗਾਹਕ 3,000 ਰੁਪਏ ਤੱਕ ਵਾਲੀ ਦੋ ਸਾਲ ਦੀ ਐਕਸਟੈਂਟੇਡ ਵਾਰੰਟੀ ਨੂੰ 1,000 ਰੁਪਏ 'ਚ ਖਰੀਦ ਸਕਣਗੇ। ਨਾਲ ਹੀ ਗਾਹਕਾਂ ਨੂੰ ਐਮਾਜ਼ੋਨ ਪੇਅ ਅਕਾਊਂਟ 'ਤੇ 1,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।