14 ਮਈ ਨੂੰ ਲਾਂਚ ਹੋਣਗੇ OnePlus 7 ਤੇ 7 Pro

04/24/2019 1:12:31 AM

ਗੈਜੇਟ ਡੈਸਕ—ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਦੀ ਲਾਂਚ ਤਾਰਿਕ ਦਾ ਐਲਾਨ ਹੋ ਗਿਆ ਹੈ। ਚੀਨ ਦੀ ਕੰਪਨੀ ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਸਮਾਰਟਫੋਨ ਤੋਂ 14 ਮਈ ਨੂੰ ਲਾਂਚ ਕਰੇਗੀ। ਕੰਪਨੀ ਦੇ ਆਫੀਸ਼ੀਅਲ ਟਵੀਟਰ ਅਕਾਊਂਟਰ ਤੋਂ ਵਨਪਲੱਸ 7 ਫੋਨ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਫੋਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

PunjabKesari

ਵਨਪਲੱਸ 7 ਦੀ ਡਿਸਪਲੇਅ ਅਤੇ ਕੈਮਰੇ ਦੀ ਗੱਲ ਕਰੀਏ ਤਾਂ ਪਹਿਲੀ ਹੀ ਲੀਕ ਹੋ ਚੁੱਕੀ ਹੈ ਅਤੇ ਹੁਣ ਇਸ ਦੇ ਸਟੋਰੇਜ਼ ਵੇਰੀਐਂਟ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਰਿਪੋਰਟਸ ਮੁਤਾਬਕ ਵਨਪਲੱਸ 7 ਅਤੇ 7 ਪ੍ਰੋ ਨਾਂ ਨਾਲ ਲਾਂਚ ਹੋਣ ਵਾਲੇ ਦੋਵੇਂ ਹੀ ਸਮਾਰਟਫੋਨ 2 ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤੇ ਜਾਣਗੇ। ਫੋਨ ਦੇ ਬੇਸ ਵੇਰੀਐਂਟ 'ਚ 6ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਤਾਂ ਉੱਥੇ ਦੂਜੇ ਵੇਰੀਐਂਟ ਨੂੰ 8 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕੰਪਨੀ ਵਨਪਲੱਸ 7 ਪ੍ਰੋ ਦਾ ਇਕ ਤੀਸਰਾ ਵੇਰੀਐਂਟ ਵੀ ਲਾਂਚ ਕਰੇਗੀ ਜਿਸ 'ਚ 12 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ਼ ਹੋਵੇਗੀ। ਦੋਵਾਂ ਹੀ ਫੋਨਸ 'ਚ ਲੇਟੈਸਟ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਜਾਵੇਗਾ। ਗੱਲ ਕੀਤੀ ਜਾਵੇ ਡਿਸਪਲੇਅ ਦੀ ਤਾਂ ਵਨਪਲੱਸ 7 'ਚ 6.4 ਇੰਚ ਦੀ OnePlus 7 ਡਿਸਪਲੇਅ ਅਤੇ ਵਨਪਲੱਸ 7 ਪ੍ਰੋ 'ਚ 6.7 ਇੰਚ QHD+ ਡਿਸਪਲੇਅ ਦਿੱਤੀ ਜਾਵੇਗੀ।

PunjabKesari

ਕੰਪਨੀ ਦੇ ਸੀ.ਈ.ਓ. ਪੇਟੇ ਲਾਓ ਨੇ ਪਹਿਲਾਂ ਹੀ ਕਨਫੰਰਮ ਕੀਤਾ ਕਿ ਵਨਪਲੱਸ 7 ਅਤੇ 7 ਪ੍ਰੋ ਦੋਵੇਂ 5ਜੀ ਕੁਨੈਕਟੀਵਿਟੀ ਨਾਲ ਆਉਣਗੇ। ਗੱਲ ਕੀਤੀ ਜਾਵੇ ਕੈਮਰੇ ਦੀ ਤਾਂ ਲੀਕ ਮੁਤਾਬਕ ਵਨਪਲੱਸ 7 ਪ੍ਰੋ ਦੇ ਟ੍ਰਿਪਲ ਕੈਮਰਾ ਸੈਟਅਪ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋਵੇਗਾ। ਉੱਥੇ, ਦੂਜਾ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ ਇਸ 'ਚ 3 ਐਕਸ ਆਪਟੀਕਲ ਜ਼ੂਮ ਹੋਵੇਗਾ। ਜਦਕਿ ਫੋਨ ਦੇ ਬੈਕ 'ਚ ਲੱਗਿਆ ਤੀਸਰਾ ਕੈਮਰਾ 16 ਮੈਗਾਪਿਕਸਲ ਦਾ ਹੋਵੇਗਾ। ਹਾਲਾਂਕਿ ਇਹ ਟ੍ਰਿਪਲ ਕੈਮਰਾ ਸੈਟਅਪ ਵਾਲਾ ਪਹਿਲਾਂ ਸਮਾਰਟਫੋਨ ਨਹੀਂ ਹੋਵੇਗਾ ਪਰ ਵਨਪਲੱਸ ਪਹਿਲੀ ਵਾਰ ਆਪਣੇ ਕਿਸੇ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਆਵੇਗਾ। ਇਸ ਸਮਾਰਟਫੋਨ 'ਚ 44W ਰੈਪ ਚਾਰਜਿੰਗ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ।

PunjabKesari


Karan Kumar

Content Editor

Related News