ਲਾਂਚ ਤੋਂ ਪਹਿਲਾਂ OnePlus 7 Pro ਦੀ ਕੀਮਤ ਤੇ ਫੀਚਰਸ ਦਾ ਹੋਇਆ ਖੁਲਾਸਾ

05/09/2019 11:51:48 PM

ਗੈਜੇਟ ਡੈਸਕ—ਲਾਂਚਿੰਗ ਤੋਂ ਪੰਜ ਦਿਨ ਪਹਿਲਾਂ ਹੀ ਵਨਪਲੱਸ 7 ਪ੍ਰੋ ਦੀ ਕੀਮਤ ਅਤੇ ਸਪੈਸੀਫਿਕੇਸ਼ਨਸ ਦਾ ਖੁਲਾਸਾ ਹੋ ਗਿਆ ਹੈ। ਨਾਲ ਹੀ ਕਲਰ ਵੇਰੀਐਂਟ ਦਾ ਵੀ ਪਤਾ ਚੱਲ ਗਿਆ ਹੈ। ਯੂਰੋਪੀਅਨ ਮਾਰਕੀਟ 'ਚ ਫੋਨ ਨੂੰ ਤਿੰਨ ਰੰਗਾਂ 'ਚ ਉਪਲੱਬਧ ਕਰਵਾਇਆ ਜਾਵੇਗਾ। ਰਿਪੋਰਟ ਮੁਤਾਬਕ ਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 699 ਯੂਰੋ (ਕਰੀਬ 54,700 ਰੁਪਏ) 'ਚ ਵੇਚਿਆ ਜਾਵੇਗਾ। ਇਸ ੇਦ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਨੂੰ 749 ਯੂਰੋ (ਕਰੀਬ 58,600 ਰੁਪਏ) ਅਤੇ ਇਸ ਦੇ ਨਾਲ ਹੀ ਇਸ ਦੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 819 ਯੂਰੋ (ਕਰੀਬ 64,100 ਰੁਪਏ) ਹੋਵੇਗੀ।

ਇਸ ਸਮਾਰਟਫੋਨ 'ਚ 6.67 ਇੰਚ ਦੀ ਫਿਊਇਡ ਏਮੋਲਡ ਡਿਸਪਲੇਅ ਹੋਵੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ (1440x3120 ਪਿਕਸਲ) ਹੈ। ਡਿਊਲ ਸਿਮ ਵਾਲਾ ਇਹ ਫੋਨ ਐਂਡ੍ਰਾਇਡ ਪਾਈ 'ਤੇ ਆਧਾਰਿਤ ਆਕਸੀਜ਼ਨ ਓ.ਐੱਸ. ਨਾਲ ਆਵੇਗਾ। ਸਮਾਰਟਫੋਨ 'ਚ 855 ਆਕਟਾ-ਕੋਰ ਪ੍ਰੋਸੈਸਰ ਨਾਲ ਗ੍ਰਾਫਿਕਸ ਲਈ ਐਡਰੀਨੋ640 ਜੀ.ਪੀ.ਯੂ. ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਤਿੰਨ ਰੀਅਰ ਕੈਮਰੇ ਹੋ ਸਕਦੇ ਹਨ। 48 ਮੈਗਾਪਿਕਸਲ ਦਾ ਸੋਨੀ ਆਈ.ਐੱਮ.ਐਕਸ. 586 ਸੈਂਸਰ ਹੋ ਸਕਦਾ ਹੈ ਜਿਸ ਦਾ ਅਪਰਚਰ ਐੱਫ/1.6 ਹੈ। ਦੂਜਾ 117 ਡਿਗਰੀ ਫੀਲਡ ਆਫ ਵਿਊ ਵਾਲਾ 16 ਮੈਗਾਪਿਕਸਲ ਦਾ ਵਾਈਡ ਐਂਗਲ ਹੋ ਸਕਦਾ ਹੈ ਜੋ ਅਪਰਚਰ ਐੱਫ/2.2 ਨਾਲ ਲੈਸ ਹੋ ਸਕਦਾ ਹੈ। ਤੀਸਰਾ ਸੈਂਸਰ ਅਪਰਚਰ ਐੱਫ/2.4 ਵਾਲਾ 8 ਮੈਗਾਪਿਕਸਲ ਦਾ ਸੈਂਸਰ ਹੋ ਸਕਦਾ ਹੈ ਜੋ 3x ਆਪਟੀਕਲ ਜ਼ੂਮ ਨਾਲ ਆਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Karan Kumar

Content Editor

Related News