OnePlus ਦਾ ਬੰਪਰ ਆਫਰ, ਫੋਨ ਖ਼ਰੀਦਣ ''ਤੇ ਫ੍ਰੀ ਮਿਲੇਗੀ 27,999 ਰੁਪਏ ਵਾਲੀ ਸਮਾਰਟਵਾਚ

06/09/2024 12:57:49 AM

ਗੈਜੇਟ ਡੈਸਕ- ਵਨਪਲੱਸ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੇ ਫੋਲਡੇਬਲ ਸਮਾਰਟਫੋਨ OnePlus Open ਨੂੰ ਲਾਂਚ ਕੀਤਾ ਸੀ। ਹੁਣ ਇਸ ਫੋਲਡੇਬਲ ਫੋਨ 'ਤੇ ਸ਼ਾਨਦਾਰ ਆਫਰ ਮਿਲ ਰਿਹਾ ਹੈ। 

ਲਾਂਚ ਸਮੇਂ ਬ੍ਰਾਂਡ ਨੇ ਇਸ ਫੋਨ ਦੀ ਕੀਮਤ 1,39,999 ਰੁਪਏ ਰੱਖੀ ਗਈ ਸੀ। ਇਹ ਸਮਾਰਟਫੋਨ ਦੋ ਰੰਗਾਂ- Emerald Dusk ਅਤੇ Voyager Black 'ਚ ਆਉਂਦਾ ਹੈ। ਕੰਪਨੀ ਇਸ ਸਮੇਂ OnePlus Open 'ਤੇ ਡਿਸਕਾਊਂਟ, ਐਡੀਸ਼ਨਲ ਬੈਲੀਫਿਟਸ ਅਤੇ ਦੂਜੇ ਆਫਰ ਦੇ ਰਹੀ ਹੈ, ਜਿਸਦਾ ਫਾਇਦਾ ਤੁਸੀਂ ਚੁੱਕ ਸਕਦੇ ਹੋ। 

OnePlus Open 'ਤੇ ਮਿਲ ਰਹੀ ਖਾਸ ਡੀਲ

ਕੰਪਨੀ ਇਸ ਸਮਾਰਟਫੋਨ ਦੀ ਖ਼ਰੀਦਦਾਰੀ 'ਤੇ OnePlus Watch 2 ਫ੍ਰੀ ਦੇ ਰਹੀ ਹੈ। ਤੁਹਾਨੂੰ OnePlus Open ਖ਼ਰੀਦਣ 'ਤੇ ਇਹ ਘੜੀ ਫ੍ਰੀ ਮਿਲੇਗੀ। ਇਹ ਆਫਰ 30 ਜੂਨ ਤੱਕ ਉਪਲੱਬਧ ਰਹੇਗਾ। ਤੁਹਾਨੂੰ ਦੱਸ ਦੇਈਏ ਕਿ OnePlus Watch 2 ਦੀ ਕੀਮਤ 27,999 ਰੁਪਏ ਹੈ। ਇਸ ਤੋਂ ਇਲਾਵਾ ਇਸ ਫੋਨ 'ਤੇ ਹੋਰ ਫਾਇਦੇ ਵੀ ਹਨ।

PunjabKesari

ਸਮਾਰਟਫੋਨ 'ਤੇ JioPlus ਪੋਸਟਪੇਡ ਪਲਾਨ ਦੇ ਤਹਿਤ ਤੁਹਾਨੂੰ 15,000 ਰੁਪਏ ਤੱਕ ਦਾ ਲਾਭ ਮਿਲੇਗਾ। OnePlus Open ਸਿਰਫ ਇਕ ਕਨਫੀਗ੍ਰੇਸ਼ਨ 16GB RAM ਅਤੇ 512GB ਸਟੋਰੇਜ 'ਚ ਉਪਲੱਬਧ ਹੈ। ਇਸ ਫੋਨ ਦੀ ਮੌਜੂਦਾ ਕੀਮਤ 1,39,999 ਰੁਪਏ ਹੈ। ICICI ਬੈਂਕ ਅਤੇ HDFC ਬੈਂਕ ਦੇ ਕਾਰਡਾਂ 'ਤੇ 5000 ਰੁਪਏ ਦੀ ਛੋਟ ਮਿਲ ਰਹੀ ਹੈ।


Rakesh

Content Editor

Related News