ਟ੍ਰਿਪਲ ਰੀਅਰ ਕੈਮਰਾ ਸਪੋਰਟ ਨਾਲ ਲਾਂਚ ਹੋ ਸਕਦੈ OnePlus 7

11/14/2018 10:55:10 AM

ਗੈਜੇਟ ਡੈਸਕ– ਆਪਣੇ ਸ਼ਾਨਦਾਰ ਸਮਾਰਟਫੋਜ਼ ਨੂੰ ਲੈ ਕੇ ਦੁਨੀਆ ਭਰ ’ਚ ਪ੍ਰਸਿੱਧ ਕੰਪਨੀ ਵਨਪਲੱਸ ਨੇ ਹਾਲ ਹੀ ’ਚ ਵਨਪਲੱਸ 6ਟੀ ਨੂੰ ਲਾਂਚ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਅਗਲੇ ਸਾਲ OnePlus 7 ਨੂੰ ਲਾਂਚ ਕਰ ਸਕਦੀ ਹੈ। OnePlus 7 ਦੀਆਂ ਲੀਕ ਤਸਵੀਰਾਂ ਨੂੰ GizmoChina ਨੇ ਜਨਤਕ ਕੀਤਾ ਹੈ। ਇਨ੍ਹਾਂ ਤਸਵੀਰਾਂ ’ਚ ਫੋਨ ਟ੍ਰਿਪਲ ਰੀਅਰ ਕੈਮਰਾ ਸਪੋਰਟ ਨਾਲ ਦਿਖਾਈ ਦੇ ਰਿਹਾ ਹੈ। ਉਥੇਹੀ ਸਮਾਰਟਫੋਨ ਦੇ ਫਰੰਟ ਕੈਮਰੇ ਲਈ ਇਕ ਛੋਟਾ ਗੋਲ ਕੱਟ-ਆਊਟ ਬਣਿਆ ਹੋਇਆ ਹੈ।

PunjabKesari

ਡਿਸਪਲੇਅ
ਵਨਪਲੱਸ 7 ’ਚ 95 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਹੋ ਸਕਦਾ ਹੈ ਅਤੇ ਇਸ ਵਿਚ ਆਪਟਿਕ ਐਮੋਲੇਡ ਸਕਰੀਨ ਹੋਵੇਗੀ ਜੋ ਫੁੱਲ-ਐੱਚ.ਡੀ.+ ਰੈਜ਼ੋਲਿਊਸ਼ਨ ਅਤੇ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋ ਸਕਦੀ ਹੈ।

ਕੈਮਰਾ
ਤਸਵੀਰ ’ਚ ਸਮਾਰਟਫੋਨ ਦੇ ਰੀਅਰ ਪੈਨਲ ’ਤੇ ਵਨਪਲੱਸ 6ਟੀ ਵਾਲਾ ਡਿਊਲ ਕੈਮਰਾ ਸੈੱਟਅਪ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਕੈਮਰਾ ਸੈੱਟਅਪ ਦੇ ਹੇਠਾਂ ਵੀ ਇਕ ਕੈਮਰਾ ਸੈਂਸਰ ਦਿਖਾਈ ਦੇ ਰਿਹਾ ਹੈ ਯਾਨੀ ਫੋਨ ’ਚ ਤਿੰਨ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ। ਵਨਪਲੱਸ 7 ’ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 24MP+ 12MP+8MP ਦੇ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ।

PunjabKesari

ਲਾਂਚਿੰਗ
ਹਾਲਾਂਕਿ ਕੰਪਨੀ ਨੇ ਇਸ ਸਮਾਰਟਫੋਨ ਦੀ ਲਾਂਚਿੰਗ ਅਤੇ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ ਐੱਮ.ਡਬਲਯੂ.ਸੀ. 2019 ਟ੍ਰੇਡ ਸ਼ੋਅ ’ਚ ਪੇਸ਼ ਕੀਤਾ ਜਾ ਸਕਦਾ ਹੈ।


Related News