OnePlus 7 ਤੇ 7 Pro ’ਚ ਆਈ ਐਂਡਰਾਇਡ Q ਅਪਡੇਟ

05/23/2019 12:47:40 PM

ਗੈਜੇਟ ਡੈਸਕ– ਗੂਗਲ ਨੇ Google I/O 2019 ਡਿਵੈਲਪਰ ਕਾਨਫਰੰਸ ’ਚ ਆਪਣਾ ਲੇਟੈਸਟ ਆਪਰੇਟਿੰਗ ਸਿਸਟਮ ਐਂਡਰਾਇਡ Q ਬੀਟਾ 3 ਪੇਸ਼ ਕੀਤਾ ਸੀ। ਇਹ ਪਹਿਲਾਂ ਹੀ ਕਨਫਰਮ ਕੀਤਾ ਜਾ ਚੁੱਕਾ ਹੈ ਕਿ ਵਨਪਲੱਸ 7 ਸੀਰੀਜ਼ ਇਸ ਲੇਟੈਸਟ ਆਪਰੇਟਿੰਗ ਸਿਸਟਮ ਦਾ ਬੀਟਾ ਵਰਜਨ ਸਪੋਰਟ ਕਰੇਗੀ।ਦਾਅਵੇ ਮੁਤਾਬਕ ਕੰਪਨੀ ਨੇ ਦੋਵਾਂ ਸਮਾਰਟਫੋਨਜ਼ ਲਈ ਐਂਡਰਾਇਡ ਕਿਊ ਦਾ ਬੀਟਾ ਵਰਜਨ ਰੋਲ ਆਊਟ ਕਰ ਦਿੱਤਾ ਹੈ। 

ਐਂਡਰਾਇਡ ਕਿਊ ਬੀਟਾ 3 ’ਚ ਕਈ ਨਵੇਂ ਫੀਚਰਜ਼ ਅਤੇ API ਸਪੋਰਟ ਮੌਜੂਦ ਹਨ। ਹਾਲਾਂਕਿ ਇਹ ਵਰਜਨ ਅਜੇ ਡੇਲੀ ਯੂਜ਼ ਲਈ ਰਿਕਮਾਂਡਿਡ ਨਹੀਂ ਹੈ। ਅਜੇ ਇਹ ਸਾਫਟਵੇਅਰ ਬੀਟਾ ਸਟੇਜ ’ਤੇ ਹੈ ਅਤੇ ਇਸ ਵਿਚ ਕਈ ਬਗਸ ਹਨ। ਇਸ ਨਵੇਂ ਸਾਫਟਵੇਅਰ ’ਚ ਐਂਬੀਅੰਟ ਡਿਸਪਲੇਅ, ਨੈਵਿਗੇਸ਼ਨ ਜੈਸਚਰ, ਰਿਕਵਰੀ ਮੋਡ ਵਰਗੇ ਫੀਚਰਜ਼ ਅਜੇ ਕੰਮ ਨਹੀਂ ਕਰ ਰਹੇ। VoLTE ਸਰਵਿਸ ਐਕਟਿਵੇਟ ਹੋਣ ’ਤੇ ਯੂਜ਼ਰ SMS ਸਰਵਿਸ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਹਨ ਜਿਸ ਨਾਲ ਡੇਲੀ ਯੂਜ਼ਰ ਨੂੰ ਅਸੁਵਿਧਾ ਹੋ ਸਕਦੀ ਹੈ। 

ਕੰਪਨੀ ਨੇ ਕਿਹਾ ਹੈ ਕਿ ਅਸੀਂ ਵਨਪਲੱਸ 6 ਅਤੇ 6ਟੀ ਯੂਜ਼ਰਜ਼ ਲਈ ਐਂਡਰਾਇਡ ਕਿਊ ਡਿਵੈਲਪਰ ਪ੍ਰੀਵਿਊ Google I/O ਤੋਂ ਬਾਅਦ ਰਿਲੀਜ਼ ਕੀਤਾ ਸੀ, ਹੁਣ ਅਸੀਂ ਵਨਪਲੱਸ 7 ਸੀਰੀਜ਼ ਦੇ ਯੂਜ਼ਰਜ਼ ਲਈ ਇਹ ਐਂਡਰਾਇਡ ਦੇ ਭਵਿੱਖ ਦੀ ਝਲਕ ਲਿਆਏ ਹਾਂ।

ਐਂਡਰਾਇਡ ਕਿਊ ਡਿਵੈਲਪਰ ਅਤੇ ਅਰਲੀ ਅਡਾਪਟਰਜ਼ ਨੂੰ ਸੂਟ ਕਰਦਾ ਹੈ ਕਿਉਂਕਿ ਇਹ ਅਜੇ ਸ਼ੁਰੂਆਤੀ ਦੌਰ ’ਚ ਹੈ। ਜੇਕਰ ਤੁਹਾਨੂੰ ਸਾਫਟਵੇਅਰ ਡਿਵੈਲਪਮੈਂਟ ’ਚ ਜ਼ਿਆਦਾ ਅਨੁਭਵ ਨਹੀਂ ਹੈ ਤਾਂ ਤੁਸੀਂ ਇਸ ਅਪਡੇਟ ਨੂੰ ਇੰਸਟਾਲ ਨਾ ਕਰੋ। ਜੇਕਰ ਤੁਸੀਂ ਐਂਡਰਾਇਡ ਦੇ ਇਸ ਨਵੇਂ ਵਰਜਨ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਡਾਟਾ ਬੈਕਅਪ ਕਰ ਲਓ। ਅਪਡੇਟ ਦੌਰਾਨ ਤੁਹਾਡਾ ਡਾਟਾ ਡਿਲੀਟ ਹੋ ਸਕਦੀ ਹੈ। ਇਸ ਅਪਡੇਟ ਨੂੰ ਇੰਸਟਾਲ ਕਰਦੇ ਸਮੇਂ ਤੁਹਾਡੇ ਵਨਪਲੱਸ ਸਮਾਰਟਫੋਨ ਦੀ ਬੈਟਰੀ 30 ਫੀਸਦੀ ਤੋਂ ਜ਼ਿਆਦਾ ਹੋਣਾ ਚਾਹੀਦੀ ਹੈ। ਇਸ ਅਪਡੇਟ ਨੂੰ ਇੰਸਟਾਲ ਕਰਨ ਲਈ 3 ਜੀ.ਬੀ. ਦੀ ਸਪੇਸ ਹੋਣੀ ਜ਼ਰੂਰੀ ਹੈ। 

ਦੱਸ ਦੇਈਏ ਕਿ ਵਨਪਲੱਸ ਨੇ ਹਾਲ ਹੀ ’ਚ ਭਾਰਤ ’ਚ ਆਪਣੇ ਦੋਵਾਂ ਨਵੇਂ ਸਮਾਰਟਫੋਨਜ਼ ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਲਾਂਚ ਕੀਤੇ ਸਨ। ਵਨਪਲੱਸ ਪ੍ਰੋ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੇ ਬੇਸ ਮਾਡਲ ਯਾਨੀ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 48,999 ਰੁਪਏ ਰੱਖੀ ਗਈ ਹੈ। 


Related News