ਵਨਪਲੱਸ 6ਟੀ ਲਈ OxygenOS 9.0.10 ਓਪਨ ਬੀਟਾ 1 ਰਿਲੀਜ਼
Friday, Dec 21, 2018 - 12:55 PM (IST)
ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6ਟੀ ਲਈ OxygenOS 9.0.10 ਰੋਲ-ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਐਲਾਨ ਮੁਤਾਬਕ ਕੰਪਨੀ ਨੇ ਆਪਣੀ ਕਸਟਮ ਸਕਿਨ OxygenOS ਦੇ ਲੇਟੈਸਟ ਵਰਜਨ ਦੀ ਸਟੇਬਲ ਅਪਡੇਟ ਦੇ ਨਾਲ-ਨਾਲ ਇਸ ਦਾ ਓਪਨ ਬੀਟਾ 1 ਵੀ ਰਿਲੀਜ਼ ਕੀਤਾ ਹੈ। ਕੰਪਨੀ ਨੇ ਇਸ ਅਪਡੇਟ ਦਾ ਐਲਾਨ ਆਪਣੇ ਅਧਿਕਾਰਤ ਫੋਰਮ ’ਚ ਕੀਤਾ ਹੈ।
ਚੇਂਜਲਾਗ ਮੁਤਾਬਕ, ਕੰਪਨੀ ਨੇ ਇਸ ਅਪਡੇਟ ’ਚ ਜ਼ਿਆਦਾ ਖਾਸ ਫੀਚਰਜ਼ ਨਹੀਂ ਜੋੜੇ। ਚੇਂਜਲਾਗ ਨੂੰ ਦੇਖਕੇ ਪਤਾ ਚੱਲਦਾ ਹੈ ਕਿ ਕੰਪਨੀ ਨੇ ਇਨ੍ਹਾਂ ਦੋਵਾਂ ਅਪਡੇਟਸ ਦੇ ਵਰਜਨ ਨੂੰ ਪਿਛਲੀ ਡਿਵਾਈਸ ਦੇ ਵਰਜਨ ਦੇ ਨਾਲ ਸਿੰਕ ਕਰ ਦਿੱਤਾ ਹੈ।
ਬਦਲਾਵਾਂ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਨ੍ਹਾਂ ਅਪਡੇਟਸ ’ਚ ਕੁਝ ਛੋਟੇ ਬਦਲਾਅ ਕੀਤੇ ਹਨ। ਸਟੇਬਲ ਅਪਡੇਟ OxygenOS 9.0.10 ’ਤੇ ਅਪਗ੍ਰੇਡ ਕਰਦੀ ਹੈ ਅਤੇ ਸਮਾਰਟਫੋਨ ਨੂੰ ਦਸੰਬਰ 2018 ਸਕਿਓਰਿਟੀ ਪੈਚ ਨਾਲ ਅਪਡੇਟ ਕਰਦੀ ਹੈ। ਇਸ ਤੋਂ ਇਲਾਵਾ ਸਟੇਬਲ ਅਪਡੇਟ ’ਚ ਵਾਈ-ਫਾਈ ਸਟੇਬਿਲਟੀ ਦੇ ਨਾਲ ਫੇਸ ਅਨਲਾਕ ਕੀਤਾ ਗਿਆ ਹੈ।
ਓਪਨ ਬੀਟਾ 1 ’ਚ ਸ਼ਾਮਲ ਬਦਲਾਵਾਂ ਦੀ ਗੱਲ ਕਰੀਏ ਤਾਂ ਇਹ ਵਰਜਨ ਵੀ ਸਮਾਰਟਫੋਨ ਨੂੰ ਦਸੰਬਰ ਸਕਿਓਰਿਟੀ ਪੈਚ ਦੇ ਨਾਲ ਅਪਗ੍ਰੇਡ ਕਰਦਾ ਹੈ। ਅਪਡੇਟ ’ਚ ਫੋਨ ਡਾਇਲਰ ’ਚ ਵੀ ਥੋੜੇ ਬਦਲਾਅ ਕੀਤੇ ਗਏ ਹਨ ਅਤੇ ਇਸ ਵਿਚ ਅਣਜਾਣ ਨੰਬਰਾਂ ਤੋਂ ਆਉਣ ਵਾਲੀ ਕਾਲ ਲਈ ਵੀ ਹਿਸਟਰੀ ਸੈਕਸ਼ਨ ਨੂੰ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਅਪਡੇਟ ਕਾਲਸ ਅਤੇ ਸਪੈਮ ਮੈਸੇਜ ਦੇ ਇੰਟਰਫੇਸ ’ਚ ਵੀ ਸੁਧਾਰ ਲੈ ਕੇ ਆਉਂਦੀ ਹੈ।
ਅਖੀਰ ’ਚ ਵਨਪਲੱਸ ਨੇ ਇਸ ਅਪਡੇਟ ’ਚ ਆਈਫੋਨ ਤੋਂ ਵਨਪਲੱਸ ’ਚ ਸਵਿੱਚ ਕਰਨ ਵਾਲੇ ਯੂਜ਼ਰਜ਼ ਲਈ ਬੈਕਅਪ ਸਪੋਰਟ ਜੋੜਿਆ ਹੈ। ਇਸ ਨਾਲ ਆਈਫੋਨ ਤੋਂ ਵਨਪਲੱਸ 6ਟੀ ’ਚ ਸਵਿੱਚ ਕਰਨ ਵਾਲੇ ਯੂਜ਼ਰਜ਼ ਹੁਣ ਆਪਣੇ ਫੋਨ ਦਾ ਸਾਰਾ ਡਾਟਾ ਵਨਪਲੱਸ 6ਟੀ ’ਚ ਆਰਾਮ ਨਾਲ ਟ੍ਰਾਂਸਫਰ ਕਰ ਸਕਦੇ ਹਨ।
