ਫਿੰਗਰਪ੍ਰਿੰਟ-ਫੇਸ ਅਨਲਾਕ ਹੋਏ ਪੁਰਾਣੇ, ਹੁਣ ਸਾਹ ਲੈਣ ਨਾਲ ਅਨਲਾਕ ਹੋਣਗੇ ਸਮਾਰਟਫੋਨ!

Sunday, Jan 21, 2024 - 06:57 PM (IST)

ਫਿੰਗਰਪ੍ਰਿੰਟ-ਫੇਸ ਅਨਲਾਕ ਹੋਏ ਪੁਰਾਣੇ, ਹੁਣ ਸਾਹ ਲੈਣ ਨਾਲ ਅਨਲਾਕ ਹੋਣਗੇ ਸਮਾਰਟਫੋਨ!

ਗੈਜੇਟ ਡੈਸਕ- ਜਦੋਂ ਸਮਾਰਟਫੋਨ 'ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਵਰਗੇ ਫੀਚਰਜ਼ ਆਏ ਤਾਂ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਸਕਿਓਰਿਟੀ ਦਾ ਕੋਈ ਤੋੜ ਨਹੀਂ ਹੈ ਪਰ ਸਮੇਂ ਦੇ ਨਾਲ ਇਸਦਾ ਤੋੜ ਵੀ ਮਿਲ ਗਿਆ। ਕਿਸੇ ਨੇ ਫੋਟੋ ਦਿਖਾ ਕੇ ਫੋਨ ਨੂੰ ਅਨਲਾਕ ਕਰ ਲਿਆ ਤਾਂ ਕਿਸੇ ਨੇ ਸੁੱਤੇ ਹੋਏ ਯੂਜ਼ਰਜ਼ ਦੀ ਫਿੰਗਰ ਨਾਲ ਫੋਨ ਨੂੰ ਅਨਲਾਕ ਕਰ ਲਿਆ।

ਹੁਣ ਇਨ੍ਹਾਂ ਸਭ ਸਕਿਓਰਿਟੀ ਸਿਸਟਮ ਦਾ ਇਕ ਤੋੜ ਆ ਗਿਆ ਹੈ। ਜਲਦੀ ਹੀ ਤੁਸੀਂ ਸਾਹ ਲੈ ਕੇ ਆਪਣੇ ਫੋਨ ਨੂੰ ਅਨਲਾਕ ਕਰ ਸਕੋਗੇ। ਇਸਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਮਰੇ ਹੋਏ ਇਨਸਾਨ ਦੇ ਫੋਨ ਨੂੰ ਅਨਲਾਕ ਨਹੀਂ ਕੀਤਾ ਜਾ ਸਕੇਗਾ, ਜਿਵੇਂ ਕਿ ਫਿੰਗਰਪ੍ਰਿੰਟ ਦੇ ਮਾਮਲੇ 'ਚ ਸੰਭਵ ਹੈ। 

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਚੇਨਈ ਦੇ ਮਹੇਸ਼ ਪੰਚਾਗਨੁਲਾ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਪ੍ਰਯੋਗ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਟੀਮ ਮੁਤਾਬਕ, ਇਹ ਪ੍ਰਯੋਗ ਏਅਰ ਪ੍ਰੈਸ਼ਰ ਸੈਂਸਰ ਲਈ ਜੁਟਾਏ ਗਏ ਬ੍ਰਿੰਦਿੰਗ ਡਾਟਾ ਦੇ ਨਾਲ ਕੀਤਾ ਗਿਆ ਹੈ। ਟੀਮ ਦਾ ਮਕਸਦ ਇਸ ਡਾਟਾ ਦੀ ਮਦਦ ਨਾਲ ਸਿਰਫ ਇਕ ਏ.ਆਈ. ਮਾਡਲ ਤਿਆਰ ਕਰਨਾ ਸੀ।

ਰਿਸਰਚ ਮੁਤਾਬਕ, ਉਨ੍ਹਾਂ ਦਾ ਇਹ ਏ.ਆਈ. ਮਾਡਲ ਇਕ ਵਾਰ ਕਿਸੇ ਦੇ ਸਾਹ ਦੇ ਡਾਟਾ ਨੂੰ ਐਨਾਲਾਈਜ਼ ਕਰ ਲੈਂਦਾ ਹੈ ਤਾਂ ਇਹ 97 ਫੀਸਦੀ ਸਹੀ ਵੈਰੀਫਾਈ ਕਰ ਸਕਦਾ ਹੈ ਕਿ ਜਿਸ ਵਿਅਕਤੀ ਦੇ ਸਾਹ ਨੂੰ ਉਸਨੇ ਐਨਾਲਾਈਜ਼ ਕੀਤਾ ਹੈ ਉਹ ਉਸ ਵਿਅਕਤੀ ਦਾ ਹੈ ਜਾਂ ਨਹੀਂ।

ਰਿਸਰਚ ਟੀਮ ਮੁਤਾਬਕ, ਇਹ ਏ.ਆਈ. ਮਾਡਲ ਇਨਸਾਨ ਦੇ ਨੱਕ, ਮੁੰਹ, ਗਲੇ ਤੋਂ ਸਾਹ ਅੰਦਰ ਜਾਂਦੇ ਹੋਏ ਜੋ ਟਰਬਿਊਲੈਂਸ ਪੈਦਾ ਹੁੰਦਾ ਹੈ ਉਸਦੇ ਪੈਟਰਨ ਨੂੰ ਇਹ ਬਖੂਬੀ ਪਹਿਚਾਣ ਸਕਦਾ ਹੈ। ਸਾਰੇ ਲੋਕਾਂ ਦੇ ਸਾਹ ਲੈਣ ਦਾ ਟਰਬਿਊਲੈਂਸ ਵੱਖ-ਵੱਖ ਹੁੰਦਾ ਹੈ।

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ


author

Rakesh

Content Editor

Related News