ਹੁਣ ਤੁਸੀਂ ਆਸਾਨੀ ਨਾਲ ਕਰਾ ਸਕਦੇ ਹੋ ਐਪਲ ਆਈਫੋਨ ਦੀ ਸਕਰੀਨ ਠੀਕ

Thursday, Jun 08, 2017 - 12:15 PM (IST)

ਹੁਣ ਤੁਸੀਂ ਆਸਾਨੀ ਨਾਲ ਕਰਾ ਸਕਦੇ ਹੋ ਐਪਲ ਆਈਫੋਨ ਦੀ ਸਕਰੀਨ ਠੀਕ

ਜਲੰਧਰ- ਜੇਕਰ ਐਪਲ ਆਈਫੋਨ ਦੀ ਸਕੀਰਨ ਟੁੱਟ ਜਾਂਦੀ ਹੈ ਤਾਂ ਤੁਸੀਂ ਆਸਾਨੀ ਤੋਂ ਠੀਕ ਕਰਾ ਸਕੋਗੇ। ਐਪਲ ਇਸ ਸਾਲ 25 ਦੇਸ਼ਾਂ 'ਚ 400 ਅਥਾਰਿਜ਼ਡ ਰਿਪੇਅਰ ਸੈਂਟਰਾਂ 'ਚ ਖਾਸ ਮਸ਼ੀਨਾਂ ਲਾਉਣਗੇ। ਸਭ ਤੋਂ ਪਹਿਲਾਂ ਅਮਰੀਕਾ 'ਚ ਸਥਿਤ ਥਰਡ ਪਾਰਟੀ ਕੇਂਦਰਾਂ 'ਚ ਇਹ ਹਾਰਿਜ਼ਨ ਮਸ਼ੀਨਾਂ ਕੰਮ ਸ਼ੁਰੂ ਕਰਨਗੀਆਂ। ਇਹ ਮਸ਼ੀਨਾਂ ਕ੍ਰੈਕ ਹੋ ਚੁੱਕੇ ਸਕਰੀਨ ਗਲਾਸ ਨੂੰ ਠੀਕ ਕਰ ਦੇਣਗੀਆਂ। ਗਾਹਕਾਂ ਨੂੰ ਜ਼ਿਆਦਾ ਆਪਸ਼ਨ ਮੁਹੱਈਆਂ ਕਰਾਉਣ ਲਈ ਅਮਰੀਕੀ ਕੰਪਨੀ ਨੇ ਇਹ ਕਦਮ ਉਠਾਇਆ ਹੈ। 
ਭਾਵੇਂ ਹੀ ਟੁੱਟੀ ਸਕਰੀਨ ਨੂੰ ਠੀਕ ਕਰਨਾ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਪਰ ਅਰਬਾਂ-ਖਰਬਾਂ ਰੁਪਏ ਦਾ ਗਲੋਬਲ ਕਾਰੋਬਾਰ ਹੈ। ਇਹ ਕਦਮ ਐਪਲ ਲਈ ਇਕ ਵੱਡਾ ਬਦਲਾਅ ਹੈ। ਇਸ ਤੋਂ ਪਹਿਲਾਂ ਅਮਰੀਕੀ ਕੰਪਨੀ ਨੇ ਹਾਰਿਜ਼ਨ ਮਸ਼ੀਨ ਦੇ ਇਸਤੇਮਾਲ ਨੂੰ ਆਪਣੇ ਕਰੀਬ 500 ਰਿਟੇਲ ਸਟੋਰਾਂ ਅਤੇ ਮੁਰੰਮਤ ਕੇਂਦਰਾਂ ਤੱਕ ਸੀਮਤ ਕਰ ਰੱਖਿਆ ਸੀ। ਇਸ ਮਸ਼ੀਨ ਦੇ ਡਿਜ਼ਾਈਨ ਨੂੰ ਵੀ ਉਸ ਨੇ ਨਜ਼ਰਾਂ ਤੋਂ ਬਚਾਅ ਕੇ ਰੱਖਿਆਂ ਸੀ। ਇਸ ਮਸ਼ੀਨ ਦੀ ਪਾਇਲਟ ਟੈਸਟਿੰਗ ਇਕ ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਇਸ ਨੂੰ ਅਮਰੀਕਾ ਤੋਂ ਇਲਾਵਾ ਲੰਡਨ, ਸ਼ੰਘਾਈ ਅਤੇ ਸਿੰਗਾਪੁਰ 'ਚ ਪਹਿਲਾਂ ਤੋਂ ਹੀ ਥਰਡ-ਪਾਰਟੀ ਰਿਪੇਅਰ ਸੈਂਟਰਾਂ 'ਤੇ ਕੁਝ ਮਸ਼ੀਨਾਂ ਕੰਮ ਕਰ ਰਹੀਆਂ ਹਨ।
ਇਸ ਬਦਲਾਅ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਅਮਰੀਕਾ ਦੇ ਅੱਠ ਸੂਬਿਆਂ ਨੇ ਮੁਰੰਮਤ ਦਾ ਆਧਾਰ ਬਿਲ ਲਿਆਉਣ ਦੀ ਪਹਿਲ ਕੀਤੀ ਹੈ। ਇਸ ਦਾ ਮਕਸਦ ਐਪਲ ਸਮੇਤ ਉਨ੍ਹਾਂ ਹਾਈ-ਟੇਕ ਮੈਨਿਊਫੈਕਚਰਿੰਗ ਕੰਪਨੀਆਂ ਨੂੰ ਆਪਣੇ ਨਿਯੰਰਿਤ ਮਹਿੰਗੇ ਰਿਪੇਅਰ ਨੈੱਟਵਰਕਾਂ ਨੂੰ ਖੋਲਣ ਲਈ ਬੰਨ੍ਹਿਆਂ ਕਰਨਾ ਹੈ। ਐਪਲ ਨੇ ਆਪਣੇ ਕਦਮ ਦੇ ਪਿੱਛੇ ਕਿਸੇ ਕਾਨੂੰਨੀ ਦਬਾਅ ਦੀ ਗੱਲ ਤੋਂ ਇੰਨਕਾਰ ਕੀਤਾ ਹੈ।


Related News