ਸੈਮਸੰਗ ਇਸ ਵਜ੍ਹਾ ਕਰਕੇ ਹੁਣ ਬਣਾਏਗੀ ਸਿਰਫ 4G ਸਮਾਰਟਫੋਨ

10/22/2016 5:10:43 PM

ਜਲੰਧਰ - ਸੈਮਸੰਗ ਇੰਡੀਆ ਦੇ ਵਾਇਸ ਪ੍ਰੈਜ਼ੀਡੈਂਟ (ਮੋਬਾਇਲ ਬਿਜ਼ਨੈੱਸ) ਮਨੂੰ ਸ਼ਰਮਾ ਨੇ ਭਾਰਤੀ ਸਮਾਰਟਫੋਨ ਬਾਜ਼ਾਰ ''ਚ ਵੱਡੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਦੇਸ਼  ਦੇ 80 ਫੀਸਦੀ ਲੋਕ 4ਜੀ ਸਰਵਿਸ ਯੂਜ਼ ਕਰ ਰਹੇ ਹਨ। ਇਸ ਦੇ ਚੱਲਦੇ ਐਂਟਰੀ ਲੇਵਲ ਫੋਨਸ ''ਚ ਬਹੁਤ ਬਦਲਾਵ ਹੋਣ ਜਾ ਰਿਹਾ ਹੈ। ਭਵਿੱਖ ''ਚ ਸੈਮਸੰਗ ਦੇ ਸਾਰੇ ਫੋਨਸ 4ਜੀ ਸਹੂਲਤ ਨਾਲ ਲੈਸ ਹੋਣਗੇ ਅਤੇ ਅਸੀਂ ਕੇਵਲ 4ਜੀ ਫੋਨ ਹੀ ਵੇਚਣਗੇ। ਕੰਪਨੀ ਦੇ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਬਾਜ਼ਾਰ ''ਚ ਹਿੱਸੇਦਾਰੀ ਨੂੰ ਵਧਾਇਆ ਜਾ ਸਕੇ।

 

ਮਨੂੰ ਸ਼ਰਮਾ ਨੇ ਕਿਹਾ ਹੈ ਕਿ ਗਲੋਬਲੀ ਸੈਮਸੰਗ ਨੋਟ 7 ਸਮਾਰਟਫੋਨ ਨੂੰ ਰਿਕਾਲ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਿਕਰੀ ਅਤੇ ਸੇਲ ''ਤੇ ਰੋਕ ਲਗਾ ਦਿੱਤੀ ਗਈ ਹੈ । ਕੰਪਨੀ ਨੇ ਇਹ ਸਾਫ ਤੌਰ ''ਤੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਫੋਨ ਨੂੰ ਬਾਹਰ ਤੋਂ ਖਰੀਦਿਆ ਹੈ ਉਨ੍ਹਾਂ ਨੂੰ ਇਸ ਦਾ ਰਿਫੰਡ ਦਿੱਤਾ ਜਾਵੇਗਾ ਅਤੇ ​ਜੋ ਖਪਤਕਾਰ ਗਲੈਕਸੀ ਨੋਟ 7 ਲਈ ਪ੍ਰੀ-ਬੁਕਿੰਗ ਕਰਾ ਚੁੱਕੇ ਹਨ ਉਨ੍ਹਾਂ ਨੂੰ ਇਸ ਦੇ ਬਦਲੇ ''ਚ ਸੈਮਸੰਗ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐਜ਼  ਦੇ ਨਾਲ ਮੁਫਤ ਗਿਅਰ ਵੀ-ਆਰ ਹੈਡਸੈੱਟ ਅਤੇ ਕੁਝ ਆਫਰਸ ਲੈਣ ਦੀ ਆਪਸ਼ਨ ਵੀ ਮਿਲੇਗਾ ਨਹੀਂ ਤਾਂ ਉਹ ਪੈਸੇ ਵਾਪਸ ਲੈ ਸਕਦੇ ਹਨ।


Related News