ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

Tuesday, Nov 09, 2021 - 05:52 PM (IST)

ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਆਟੋ ਡੈਸਕ– Autoliv ਅਤੇ Piaggio ਗਰੁੱਪ ਰਾਈਡਰ ਸੇਫਟੀ ’ਚ ਸੁਧਾਰ ਲਈ ਟੂ-ਵ੍ਹੀਲਰਜ਼ ਲਈ ਏਅਰਬੈਗ ਡਿਵੈਲਪ ਕਰਨ ’ਤੇ ਕੰਮ ਕਰ ਰਹੇ ਹਨ। ਦੋਵਾਂ ਸਮੂਹਾਂ ਨੇ ਏਅਰਬੈਗ ਡਿਵੈਲਪ ਕਰਨ ਲਈ ਇਕ ਐਗਰੀਮੈਂਟ ’ਤੇ ਸਾਈਨ ਕੀਤੇ ਹਨ। ਇਨ੍ਹਾਂ ਏਅਰਬੈਗਸ ਨੂੰ ਵ੍ਹੀਕਲ ਦੇ ਫਰੇਮ ’ਤੇ ਲਗਾਇਆ ਜਾਵੇਗਾ, ਜੋ ਮਿਲੀਸਕਿੰਟ ’ਚ ਆਪਣਾ ਕੰਮ ਕਰਨਗੇ। ਆਟੋਲਿਵ ਨੇ ਐਡਵਾਂਸ ਸਿਮੁਲੇਸ਼ਨ ਟੂਲ ਦੇ ਨਾਲ ਸ਼ੁਰੂਆਤੀ ਕੰਸੈਪਟ ਡਿਵੈਲਪ ਕੀਤੇ ਹਨ ਅਤੇ ਹਰ ਤਰੀਕੇ ਦੇ ਕ੍ਰੈਸ਼ ਟੈਸਟ ਕੀਤੇ ਹਨ। ਆਟੋਲਿਵਹੁਣ ਪ੍ਰੋਡਕਟ ਨੂੰ ਹੋਰ ਡਿਵੈਲਪ ਕਰਨ ਅਤੇ ਕੰਸੈਪਟ ਨੂੰ ਸੰਭਾਵਿਤ ਰੂਪ ਨਾਲ ਕਾਮਰਸ਼ਲਾਈਜ਼ ਕਨਰ ਲਈ ਪਿਆਜੀਓ ਗਰੁੱਪ ਨਾਲ ਕੰਮ ਕਰੇਗਾ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

PunjabKesari

ਭਾਰਤ ’ਚ ਟੂ-ਵ੍ਹੀਲਰਜ਼ ਕਾਫੀ ਪ੍ਰੈਕਟੀਕਲ ਅਤੇ ਆਸਾਨੀ ਨਾਲ ਚਲਾਏ ਜਾਣ ਵਾਲੇ ਹੁੰਦੇ ਹਨ, ਜਿਸ ਨਾਲ ਇਨ੍ਹਾਂ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਸਕੂਟਰ ਅਤੇ ਮੋਟਰਸਾਈਕਲ ਐਡਵਾਂਸ ਸੇਫਟੀ ਫੀਚਰਜ਼ ਨਾਲ ਲੈਸ ਆਉਣ ਲੱਗੇ ਹਨ, ਜਿਵੇਂ ਕਿ ਏ.ਬੀ.ਐੱਸ. (ਐਂਟੀ-ਲਾਗ ਬ੍ਰੇਕਿੰਗ ਸਿਸਟਮ) ਅਤੇ ਏ.ਐੱਸ.ਆਰ. (ਐਂਟੀ-ਸਲਿੱਪ ਰੈਗੁਲੇਸ਼ਨ), ਹੁਣ ਇਸ ਵਿਚ ਏਅਰਬੈਗ ਨੂੰ ਜੋੜਨਾ ਇਸ ਦਿਸ਼ਾ ’ਚ ਇਕ ਹੋਰ ਵੱਡਾ ਕਦਮ ਹੈ। 

ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

PunjabKesari

ਆਟੋਲਿਵ ਦੇ ਸੀ.ਈ.ਓ. ਅਤੇ ਪ੍ਰਧਾਨ ਮਿਕੇਲ ਬ੍ਰੈਟ ਕਹਿੰਦੇ ਹਨ ਕਿ ਆਟੋਲਿਵ ਜ਼ਿਆਦਾ ਤੋਂ ਜ਼ਿਆਦਾ ਜ਼ਿੰਦਗੀਆਂ ਬਚਾਉਣ ਲਈ ਅਤੇ ਮੋਬਿਲਿਟੀ ਤੇ ਸੋਸਾਇਟੀ ਲਈ ਵਰਲਡ ਕਲਾਸ ਲਾਈਫ-ਸੇਵਿੰਗ ਹੱਲ ਦੇਣ ਲਈ ਵਚਨਬੱਧ ਹੈ। ਇਸ ਲਈ ਅਸੀਂ ਪ੍ਰੋਡਕਟ ਡਿਵੈਲਪ ਕਰ ਰਹੇ ਹਾਂ, ਜੋ ਵਿਸ਼ੇਸ਼ ਰੂਪ ਨਾਲ ਸੜਕ ’ਤੇ ਚੱਲ ਰਹੇ ਯੂਜ਼ਰਸ ਨੂੰ ਸੁਰੱਖਿਅਤ ਕਰਦੇ ਹਨ। ਇਹ ਸਾਡੇ ਟਿਕਾਊ ਏਜੰਡੇ ਦਾ ਇਕ ਅਹਿਮ ਹਿੱਸਾ ਹੈ ਅਤੇ 2030 ਤਕ ਇਕ ਸਾਲ ’ਚ 1,00,000 ਲੋਕਾਂ ਦੀ ਜਾਨ ਬਚਾਉਣ ਦੇ ਸਾਡੇ ਟੀਚੇ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। 

ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ


author

Rakesh

Content Editor

Related News