ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ

04/09/2021 1:23:02 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੇ ਬ੍ਰਾਂਡ ਨੋਕੀਆ ਨੇ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਲਈ 415 ਅਮਰੀਕੀ ਡਾਲਰ ’ਚ ਨਵਾਂ 5ਜੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਵੀਰਵਾਰ ਨੂੰ ਕੰਪਨੀ ਨੇ 6 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ ਜਿਨ੍ਹਾਂ ਨੂੰ ਤਿੰਨ ਵੱਖ-ਵੱਖ ਮਾਮਲਿਆਂ ’ਚ ਐਕਸ ਸੀਰੀਜ਼ ਤਹਿਤ ਲਿਆਇਆ ਗਿਆ ਹੈ, ਜਿਨ੍ਹਾਂ ’ਚੋਂ ਕੀਮਤ ਅਤੇ ਫੀਚਰਜ਼ ਦੇ ਮਾਮਲੇ ’ਚ ਐਕਸ ਸੀਰੀਜ਼ ਨੂੰ ਹੀ ਸਭ ਤੋਂ ਬਿਹਤਰ ਦੱਸਿਆ ਗਿਆ ਹੈ। ਐਕਸ ਸੀਰੀਜ਼ ’ਚ ਦੋ 5ਜੀ ਸਮਾਰਟਫੋਨ ਲਿਆਏ ਗਏ ਹਨ, ਉਥੇ ਹੀ ਕਿਫਾਇਤੀ ਫੋਨ ਖਰੀਦਣ ਦੇ ਇੱਛੁਕ ਗਾਹਕਾਂ ਲਈ ਕੰਪਨੀ ਜੀ ਸੀਰੀਜ਼ ਨੂੰ ਲੈ ਕੇ ਆਈ ਹੈ ਅਤੇ ਸਭ ਤੋਂ ਸਸਤੀ ਕੀਮਤ ’ਚ ਸੀ ਸੀਰੀਜ਼ ਪੇਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਸਾਲ 2016 ’ਚ ਐੱਚ.ਐੱਮ.ਡੀ. ਗਲੋਬਲ ਨੇ ਮਾਈਕ੍ਰੋਸਾਫਟ ਤੋਂ ਮੋਬਾਇਲ ਫਨ ਡਿਵੀਜ਼ਨ ਖਰੀਦ ਲਈ ਸੀ ਜਿਸ ਤੋਂ ਬਾਅਦ ਐੱਚ.ਐੱਮ.ਡੀ. ਗਲੋਬਲ ਨੋਕੀਆ ਬ੍ਰਾਂਡ ਹੇਠ ਆਪਣੇ ਸਮਾਰਟਫੋਨ ਬਾਜ਼ਾਰ ’ਚ ਉਤਾਰ ਰਹੀ ਹੈ। 

ਇਹ ਵੀ ਪੜ੍ਹੋ– ਬੇਹੱਦ ਸਸਤਾ ਹੋ ਗਿਆ Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

ਇਨ੍ਹਾਂ ਫੋਨਾਂ ’ਤੇ ਤਿੰਨ ਸਾਲ ਤਕ ਮਿਲਣਗੇ ਸਕਿਓਰਿਟੀ ਅਪਡੇਟਸ
ਸਾਰੇ ਨੋਕੀਆ ਫੋਨ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ ਜਿਨ੍ਹਾਂ ’ਤੇ ਤਿੰਨ ਸਾਲ ਤਕ ਸਕਿਓਰਿਟੀ ਅਪਡੇਟਸ ਮਿਲਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤਿੰਨ ਸਾਲ ਦੀ ਵਾਰੰਟੀ ਇਨ੍ਹਾਂ ਸਮਾਰਟਫੋਨਾਂ ’ਤੇ ਮਿਲੇਗੀ, ਉਥੇ ਹੀ ਜੀ ਅਤੇ ਸੀ ਸੀਰੀਜ਼ ਦੇ ਫੋਨਾਂ ’ਤੇ 2 ਸਾਲ ਦੀ ਵਾਰੰਟੀ ਮਿਲੇਗੀ।

ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ Smart TV, ਮਿਲ ਰਹੀ ਜ਼ਬਰਦਸਤ ਛੋਟ

Nokia X20 ਦਾ ਖਾਸ ਫੀਚਰ
ਨੋਕੀਆ ਐਕਸ 20 ’ਚ ਕੰਪਨੀ ਨੇ ਡਿਊਲ ਸਾਈਟ ਨਾਂ ਦਾ ਖਾਸ ਫੀਚਰ ਦਿੱਤਾ ਹੈ ਜੋ ਕਿ ਫੋਨ ਦੇ ਫਰੰਟ ਅਤੇ ਰੀਅਰ ਵਾਲੇ ਕੈਮਰੇ ਨੂੰ ਇਕ ਹੀ ਸਮੇਂ ’ਤੇ ਆਨ ਕਰ ਦਿੰਦਾ ਹੈ ਜਿਸ ਨਾਲ ਤੁਸੀਂ ਇਕ ਸਮੇਂ ’ਤੇ ਹੀ ਦੋਵਾਂ ਐਂਗਲਾਂ ਤੋਂ ਸ਼ਾਟ ਕਲਿੱਕ ਕਰ ਸਕਦੇ ਹੋ। 

ਇਹ ਵੀ ਪੜ੍ਹੋ– IPL 2021: ਸਮਾਰਟਫੋਨ ’ਤੇ ਮੁਫ਼ਤ ’ਚ ਵੇਖੋ ਸਾਰੇ ਮੈਚ, ਬਸ ਕਰਨਾ ਹੋਵੇਗਾ ਇਹ ਕੰਮ

ਕੀਮਤਾਂ
- Nokia X10 ਦੇ 4GB RAM + 128GB ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 309 ਯੂਰੋ (ਕਰੀਬ 27,400 ਰੁਪਏ) ਹੈ। 
- Nokia X20 ਦੇ 6GB RAM + 128 GB ਇੰਟਰਨਲ ਸੋਟਰੇਜ ਵਾਲੇ ਮਾਡਲ ਦੀ ਕੀਮਤ 349 ਯੂਰੋ (ਕਰੀਬ 31 ਹਜ਼ਾਰ ਰੁਪਏ) ਤੋਂ ਸ਼ੁਰੂ ਹੁੰਦੀ ਹੈ।
- Nokia C10 ਦੀ ਕੀਮਤ 75 ਯੂਰੋ (ਕਰੀਬ 6,639 ਰੁਪਏ) ਹੈ।
- Nokia C20 ਦੀ ਕੀਮਤ 89 ਯੂਰੋ (ਕਰੀਬ 7,899 ਰੁਪਏ) ਤੋਂ ਸ਼ੁਰੂ ਹੋਵੇਗੀ।
- Nokia G10 ਦੇ 3GB + 32GB ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 139 ਯੂਰੋ (ਕਰੀਬ 12,300 ਰੁਪਏ) ਹੈ। 
- Nokia G20 ਦੇ 4GB + 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 159 ਯੂਰੋ (ਕਰੀਬ 14,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। 

ਇਹ ਵੀ ਪੜ੍ਹੋ– ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

Nokia X20 ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ ਫੁਲ ਐੱਚ.ਡੀ. ਪਲੱਸ (1080x2400 ਪਿਕਸਲ ਰੈਜ਼ੋਲਿਊਸ਼)
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 480 5ਜੀ
ਰੈਮ    - 6 ਜੀ.ਬੀ./8 ਜੀ.ਬੀ.
ਸਟੋਰੇਜ    - 128 ਜੀ.ਬੀ.
ਰੀਅਰ ਕੈਮਰਾ    - 64MP ਪ੍ਰਾਈਮਰੀ (ZEISS ਆਪਟਿਕਲ ਲੈੱਨਜ਼) + 5MP (ਅਲਟਰਾ ਵਾਈਡ) + 2MP (ਡੈਪਥ ਸੈਂਸਰ) + 5MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 32MP
ਓ.ਐੱਸ.    - ਐਂਡਰਾਇਡ 11
ਬੈਟਰੀ    - 4,470mAh (ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ    - 5G, 4G LTE, ਵਾਈ-ਫਾਈ 802.11ac, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਐੱਫ.ਐੱਮ. ਰੇਡੀਓ, ਯੂ.ਐੱਸ.ਬੀ. ਟਾਈਪ-ਸੀ ਅਤੇ 3.5mm ਹੈੱਡਫੋਨ ਜੈੱਕ


Rakesh

Content Editor

Related News