ਅੱਜ ਭਾਰਤ ''ਚ ਲਾਂਚ ਹੋਣਗੇ ਨੋਕੀਆ 3, 5 ਅਤੇ 6 ਸਮਾਰਟਫੋਨਜ਼, ਜਾਣੋ ਸਪੈਸੀਫਿਕੇਸ਼ਨ
Tuesday, Jun 13, 2017 - 09:46 AM (IST)
ਜਲੰਧਰ- ਫਿਨਲੈਂਡ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਅੱਜ ਭਾਰਤ 'ਚ ਆਪਣੇ ਨੋਕੀਆ 3, 5 ਅਤੇ 6 ਹੈਂਡਸੈੱਟ ਲਾਂਚ ਕਰੇਗੀ। ਕੰਪਨੀ ਨੇ ਸਮਾਰਟਫੋਨਜ਼ ਦੀ ਲਾਂਚਿੰਗ ਨਾਲ ਸੰਬੰਧਿਤ ਮੀਡੀਆ ਇਨਵਾਈਟ ਵੀ ਭੇਜਿਆ ਹੈ। ਖਬਰਾਂ ਦੀ ਮੰਨੀਏ ਤਾਂ ਭਾਰਤ 'ਚ ਨੋਕੀਆ 3 ਦੀ ਕੀਮਤ 9,000 ਰੁਪਏ ਹੋਵੇਗੀ। ਨੋਕੀਆ 5 ਦੀ ਕੀਮਤ 12,000 ਰੁਪਏ ਤੋਂ 16,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਨੋਕੀਆ 3310 ਲਾਂਚ ਕੀਤਾ ਸੀ। ਨੋਕੀਆ ਦੇ ਹੈਂਡਸੈੱਟਸ HMD Global ਕੰਪਨੀ ਬਣਾਉਂਦੀ ਹੈ।
ਨੋਕੀਆ 3 -
ਨੋਕੀਆ 3 'ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) ਆਈ. ਪੀ. ਐੱਸ. ਡਿਸਪਲੇ ਦਿੱਤਾ ਜਾਵੇਗਾ। ਇਸ 'ਚ 1.3 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ M“6737 ਪ੍ਰੋਸੈਸਰ ਹੈ। ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 128 ਜੀ. ਬੀ. ਤੱਕ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਦੋਵੇਂ ਹੀ ਕੈਮਰੇ ਆਟੋਫੋਕਸ ਨਾਲ ਲੈਸ ਹੈ। ਇਹ ਸਿਲਵਰ ਵਹਾਈਟ, ਮੈਟੇ ਬਲੈਕ, ਬਲੂ ਅਤੇ ਕਾਪਰ ਵਾਈਟ ਰੰਗ 'ਚ ਮਿਲੇਗਾ।
ਨੋਕੀਆ 5 -
ਇਸ ਸਮਾਰਟਫੋਨ 'ਚ 5.2 ਇੰਚ ਦਾ ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਹੈ। ਇਸ ਫੋਨ 'ਚ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਨੂੰ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦੇ ਤੌਰ 'ਤੇ ਦਿੱਤੀ ਜਾਵੇਗੀ। ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 128 ਜੀ. ਬੀ. ਤੱੱਕ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਇਸ 'ਤੇ 2.5ਡੀ ਕਾਰਨਿੰਗ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਪੀ. ਡੀ. ਏ. ਐੱਫ. ਅਤੇ ਡਿਊਲ ਟੋਨ ਫਲੈਸ਼ ਨਾਲ ਲੈਸ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਨੂੰ ਬਲੂ, ਸਿਲਵਰ, ਬਲੈਕ ਅਤੇ ਕਾਪਰ ਕਲਰ 'ਚ ਉਪਲੱਬਧ ਕਰਾਇਆ ਜਾਵੇਗਾ।
ਨੋਕੀਆ 6 -
ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੈ, ਜੋ 2.5ਡੀ ਗੋਰਿਲਾ ਗਲਾਸ ਨਾਲ ਆਉਂਦਾ ਹੈ। ਸਮਾਰਟਫੋਨ 'ਚ ਕਵਾਲਕਮ ਸਨੈਪਡ੍ਰੈਗਨ 430 ਚਿੱਪਸੈੱਟ ਦਿੱਤਾ ਗਿਆ ਹੈ। ਨੋਕੀਆ 6 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਇਸ 'ਚ ਐੱਫ/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਫੇਜ਼ ਡਿਟੈਕਸ਼ਨ ਆਟੋ ਫੋਕਸ ਅਤੇ ਡਿਊਲ ਟੋਨ ਫਲੈਸ਼ ਨਾਲ ਲੈਸ ਹੈ। ਸੈਲਫੀ ਅਤੇ ਵੀਡਓ ਕਾਲਿੰਗ ਲਈ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।
