ਨਿਤਿਨ ਗਡਕਰੀ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ CNG ਟਰੈਕਟਰ, ਜਾਣੋ ਖ਼ਾਸੀਅਤ

Saturday, Feb 13, 2021 - 04:55 PM (IST)

ਨਵੀਂ ਦਿੱਲੀ - ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦਾ ਪਹਿਲਾ ਸੀ.ਐਨ.ਜੀ. ਟਰੈਕਟਰ ਪੇਸ਼ ਕੀਤਾ ਹੈ। ਇਹ ਟਰੈਕਟਰ ਨਾ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਏਗਾ ਸਗੋਂ ਕਿਸਾਨਾਂ ਦੇ ਖਰਚਿਆਂ ਨੂੰ ਵੀ ਘਟਾਏਗਾ। ਜਾਣਕਾਰੀ ਅਨੁਸਾਰ ਸਿਰਫ ਇਕ ਡੀਜ਼ਲ ਟਰੈਕਟਰ ਨੂੰ ਹੀ ਬਦਲਿਆ ਗਿਆ ਹੈ ਅਤੇ ਇਸਨੂੰ ਸੀ.ਐਨ.ਜੀ. ਸੰਚਾਲਿਤ ਬਣਾਇਆ ਗਿਆ ਹੈ। ਸੜਕ ਆਵਾਜਾਈ ਮੰਤਰਾਲੇ ਨੇ ਸੀ.ਐਨ.ਜੀ. ਟਰੈਕਟਰਾਂ ਲਈ ਮਾਪਦੰਡ ਨਿਰਧਾਰਤ ਕੀਤੇ ਹਨ ਜਿਸ ਅਨੁਸਾਰ ਮਾਰਕੀਟ ਵਿਚ ਟਰੈਕਟਰ ਉਪਲਬਧ ਹੋਣਗੇ। ਇਨ੍ਹਾਂ ਟਰੈਕਟਰਾਂ ਵਿਚ ਸੀ.ਐਨ.ਜੀ. ਕਿੱਟਾਂ ਲਗਾਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਨੂੰ ਘੱਟ ਕੀਮਤ 'ਤੇ ਚਲਾਇਆ ਜਾ ਸਕੇ। 

ਇਹ ਵੀ ਪੜ੍ਹੋ : ਰੇਲਵੇ AC3 ਦਾ ਨਵਾਂ ਕੋਚ ਤਿਆਰ, ਹੋਰ ਸਹੂਲਤਾਂ ਸਮੇਤ 15% ਬਰਥ ਵਿਚ ਹੋਵੇਗਾ ਵਾਧਾ

ਤੁਹਾਨੂੰ ਦੱਸ ਦੇਈਏ ਕਿ ਸੀ.ਐਨ.ਜੀ. ਟਰੈਕਟਰ ਚਾਲੂ ਕਰਨ ਲਈ ਡੀਜ਼ਲ ਦੀ ਹੀ ਜ਼ਰੂਰਤ ਹੋਏਗੀ ਪਰ ਬਾਅਦ ਵਿਚ ਇਹ ਆਪਣੇ ਬਾਲਣ ਸਰੋਤ ਨੂੰ ਸੀਐਨਜੀ ਵਿਚ ਤਬਦੀਲ ਕਰ ਦੇਵੇਗਾ। ਇਸ ਨਾਲ ਕਿਸਾਨ ਆਪਣੇ ਖੇਤੀ ਖਰਚਿਆਂ ਨੂੰ ਘਟਾ ਸਕਣਗੇ। ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸੀ.ਐਨ.ਜੀ. ਕਿੱਟ ਮੇਕ ਇਨ ਇੰਡੀਆ ਦੇ ਤਹਿਤ ਬਣਾਈ ਜਾਵੇਗੀ। 

PunjabKesari

ਸੀ.ਐਨ.ਜੀ. ਟਰੈਕਟਰ ਦੀ ਵਰਤੋਂ ਕਰਦਿਆਂ ਹਰ ਸਾਲ ਡੇਢ ਲੱਖ ਰੁਪਏ ਦੀ ਬਚਤ ਕਰਨਗੇ ਕਿਸਾਨ

ਗਡਕਰੀ ਨੇ ਦੱਸਿਆ ਹੈ ਕਿ ਹਰ ਸਾਲ ਕਿਸਾਨ ਸੀ.ਐਨ.ਜੀ. ਟਰੈਕਟਰ ਦੀ ਵਰਤੋਂ 'ਤੇ ਸਾਢੇ ਤਿੰਨ ਲੱਖ ਰੁਪਏ ਖਰਚ ਕਰਦਾ ਹੈ, ਜਿਸ ਵਿਚੋਂ ਸਿਰਫ ਖੇਤੀ ਲਈ ਵਰਤੇ ਜਾਂਦੇ ਟਰੈਕਟਰ 'ਤੇ ਢਾਈ ਲੱਖ ਰੁਪਏ ਤੱਕ ਦਾ ਖਰਚਾ ਅਸਾਨੀ ਨਾਲ ਆ ਜਾਂਦਾ ਹੈ। ਹਾਲਾਂਕਿ ਸੀ.ਐਨ.ਜੀ. ਵਿਚ ਸ਼ਿਫਟ ਹੋਣ ਤੋਂ ਬਾਅਦ ਕਿਸਾਨ ਟਰੈਕਟਰਾਂ ਦੀ ਵਰਤੋਂ ਤੋਂ 1.5 ਲੱਖ ਰੁਪਏ ਤੱਕ ਦੀ ਬਚਤ ਕਰ ਸਕਣਗੇ। ਇਹ ਬਹੁਤ ਵੱਡੀ ਰਕਮ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।

ਇਹ ਵੀ ਪੜ੍ਹੋ : Samsung ਦਾ ਇਹ ਸਮਾਰਟਫ਼ੋਨ ਹੋਇਆ 9 ਹਜ਼ਾਰ ਰੁਪਏ ਸਸਤਾ, ਜਾਣੋ ਖ਼ਾਸੀਅਤ

ਪ੍ਰਦੂਸ਼ਣ ਘੱਟ ਜਾਵੇਗਾ

ਇਕ ਅੰਦਾਜ਼ੇ ਮੁਤਾਬਕ ਇੱਕ ਘੰਟੇ ਲਈ ਇੱਕ ਟਰੈਕਟਰ ਦੀ ਵਰਤੋਂ ਕਰਨ ਵਿਚ ਲਗਭਗ 4 ਲੀਟਰ ਡੀਜ਼ਲ ਲੱਗਦਾ ਹੈ ਅਤੇ ਜੇਕਰ ਸਮਾਂ ਵਧਾ ਕੇ 3 ਤੋਂ 4 ਘੰਟੇ ਕੀਤਾ ਜਾਂਦਾ ਹੈ, ਤਾਂ ਡੀਜ਼ਲ ਦੀ ਕੀਮਤ ਵੱਧਦੀ ਹੈ ਅਤੇ ਨਾਲ ਹੀ ਪ੍ਰਦੂਸ਼ਣ ਵੀ ਵੱਧਦਾ ਹੈ। ਸੀ.ਐਨ.ਜੀ. ਨਾਲ ਚੱਲਣ ਵਾਲੇ ਟਰੈਕਟਰ ਪ੍ਰਦੂਸ਼ਣ ਦੇ ਪੱਧਰਾਂ ਵਿਚ ਮਹੱਤਵਪੂਰਣ ਗਿਰਾਵਟ ਦਾ ਕਾਰਨ ਹੋ ਸਕਦੇ ਹਨ।

ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ

ਦੇਖਭਾਲ ਦੀ ਲਾਗਤ ਵੀ ਹੋਵੇਗੀ ਘੱਟ 

ਨਿਤਿਨ ਗਡਕਰੀ ਦੁਆਰਾ ਆਮ ਡੀਜ਼ਲ ਟਰੈਕਟਰਾਂ ਦੇ ਮੁਕਾਬਲੇ ਸੀ.ਐਨ.ਜੀ. ਟਰੈਕਟਰਾਂ ਦੀ ਦੇਖਭਾਲ ਦੀ ਲਾਗਤ ਬਹੁਤ ਘੱਟ ਦੱਸੀ ਜਾ ਰਹੀ ਹੈ। ਡੀਜ਼ਲ ਟਰੈਕਟਰਾਂ ਵਿਚ ਕਾਰਬਨ ਡਾਈਆਕਸਾਈਡ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਮੁਰੰਮਤ ਕਰਨ ਲਈ ਪੈਸਾ ਖਰਚ ਕਰਨਾ ਪੈਂਦਾ ਹੈ, ਪਰ ਸੀ.ਐਨ.ਜੀ. ਟਰੈਕਟਰ ਲਈ ਰੱਖ-ਰਖਾਅ ਦੀ ਲਾਗਤ ਘੱਟ ਹੋਵੇਗੀ ਅਤੇ ਉਹਨਾਂ ਦੀ ਬਾਰ-ਬਾਰ ਮੁਰੰਮਤ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ।

ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News