ਨਿਸਾਨ ਵੀ ਹੋਈ ਕਲੀਨ ਫਿਊਲ ਸੈੱਲ ਵ੍ਹੀਕਲ ਬਣਾਉਣ ਦੀ ਦੌੜ ''ਚ ਸ਼ਾਮਿਲ

Wednesday, Jun 15, 2016 - 11:07 AM (IST)

 ਨਿਸਾਨ ਵੀ ਹੋਈ ਕਲੀਨ ਫਿਊਲ ਸੈੱਲ ਵ੍ਹੀਕਲ ਬਣਾਉਣ ਦੀ ਦੌੜ ''ਚ ਸ਼ਾਮਿਲ

ਜਲੰਧਰ : ਟੋਯੋਟਾ ਮੋਟਰਜ਼, ਹਾਂਡਾ ਮੋਟਰਜ਼ ਤੇ ਹੁੰਡਈ ਪਹਿਲਾਂ ਤੋਂ ਹੀ ਕਲੀਵ ਫਿਊਲ ਸੈੱਲ ਕਾਰਾਂ ਦਾ ਨਿਰਮਾਣ ਕਰਨ ''ਚ ਲੱਗੀਆਂ ਹਨ ਜੋ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਕਰੇ ਤੇ ਜ਼ਿਆਦਾ ਤੋਂ ਜ਼ਿਆਦਾ ਪਰਿਆਵਰਣ ਨੂੰ ਲਾਭ ਦਵੇ। ਕਲੀਨ ਫਿਊਲ ਸੈੱਲ ਤਿਆਰ ਕਰਨ ਦੀ ਦੌੜ ''ਚ ਇਕ ਹੋਰ ਨਾਂ ਸ਼ਾਮਿਲ ਹੋ ਗਿਆ ਹੈ। ਜੀ ਹਾਂ ਹੋਰ ਕੋਈ ਨਹੀਂ ਬਲਕਿ ਨਿਸਾਨ ਮੋਟਰਜ਼ ਨੇ ਆਪਣੇ ਬਲਾਗ ''ਚ ਜਸਦੇ ਹੋਏ ਲਿੱਖਿਆ ਹੈ ਕਿ ਉਨ੍ਹਾਂ ਵੱਲੋਂ ਦੁਨੀਆ ਦਾ ਪਹਿਲਾ ਈਥਾਨੋਲ ਬੇਸਡ ਫਿਊਲ ਸੈੱਲ ਵ੍ਹੀਕਲ ਤਿਆਰ ਕੀਤਾ ਜਾਵੇਗਾ। 

 

ਜ਼ਿਆਦਾਤਰ ਫਿਊਲ ਸੈੱਲ ਕਾਰਾਂ ਨੈਚੁਰਲ ਗੈਸਾਂ (ਮੀਥਾਨੋਲ ਆਦਿ) ਦੀ ਵਰਤੋਂ ਕਰਦੀਆਂ ਹਨ ਪਰ ਨਿਸਾਨ ਈਥਾਨੋਲ ਦੀ ਵਰਤੋਂ ਕਰੇਗੀ। ਨਿਸਾਨ ਦਾ ਇਸ ''ਤੇ ਕਹਿਣਾ ਹੈ ਕਿ ਈਥਾਨੋਲ ਬੇਸਡ ਐਲਕੋਹਲ ਅਜਿਹਾ ਐਲਕੋਹਲ ਹੈ ਜੋ ਆਲਕੋਹੋਲਿਕ ਬੈਵਰੇਜਿਜ਼ ''ਚ ਪਾਇਆ ਜਾਂਦਾ ਹੈ ਤੇ ਇਹ ਨੈਚੂਰਲ ਫਿਊਲ ਜਿੰਨਾ ਹੀ ਸਾਫ ਹੁੰਦਾ ਹੈ। ਜਦੋਂ ਹਾਈਡ੍ਰੋਜਨ ਫਿਊਲ ਜਾਂ ਈਥਾਨੋਲ ਵਰਗਾ ਫਿਊਲ, ਫਿਊਲ ਸੈੱਲ ''ਚ ਸਟੈਕ ਕਰਦਾ ਹੈ ਤਾਂ ਆਕਸੀਜ਼ਨ ਨਾਲ ਕੈਮੀਕਲ ਰਿਐਕਸ਼ਨ ਕਰ ਕੇ ਇਲੈਕਟ੍ਰਿਕ ਕਰੰਟ ਪੈਦਾ ਹੁੰਦਾ ਹੈ ਜੋ ਕਾਰ ਦੇ ਇੰਜਣ ਨੂੰ ਚੱਲਣ ''ਚ ਮਦਦ ਕਰਦਾ ਹੈ। ਹਾਲਾਂਕਿ ਕੰਪਨੀ ਆਪਣੇ ਕਲੀਨ ਫਿਊਲ ਸੈੱਲ ਵ੍ਹੀਕਲ ਨੂੰ ਕਦੋਂ ਲਾਂਚ ਕੇਰਗੀ ਇਸ ਬਾਕੇ ਨਿਸਾਨ ਵੱਲੋਂ ਕੱਝ ਨਹੀਂ ਦੱਸਿਆ ਗਿਆ ਹੈ।


Related News