ਟਵਿੱਟਰ 'ਚ ਜੁੜੇਗਾ ਨਵਾਂ ਫੀਚਰ, ਐਲਨ ਮਸਕ ਨੇ ਸਾਂਝੀ ਕੀਤੀ ਜਾਣਕਾਰੀ
Friday, Dec 23, 2022 - 12:04 AM (IST)
ਗੈਜੇਟ ਡੈਸਕ: ਨਵੇਂ ਸੀ.ਈ.ਓ. ਐਲਨ ਮਸਕ ਵੱਲੋਂ ਟਵਿੱਟਰ ਵਿਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਇਸੇ ਤਹਿਤ ਹੁਣ ਟਵਿੱਟਰ ਵੱਲੋਂ ਇਕ ਹੋਰ ਫੀਚਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਐਲਨ ਮਸਕ ਨੇ ਟਵੀਟ ਕਰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਅਧਿਕਾਰੀਆਂ ਨੂੰ ਤਾਕੀਦ - 'ਅਜੇ ਖ਼ਤਮ ਨਹੀਂ ਹੋਇਆ ਕੋਰੋਨਾ, ਰੱਖੋ ਉੱਚ ਪੱਧਰੀ ਤਿਆਰੀ'
ਐਲਨ ਮਸਕ ਨੇ ਦੱਸਿਆ ਕਿ ਟਵਿੱਟਰ ਵੱਲੋਂ ਵਿਊ ਕਾਊਂਟ ਫੀਚਰ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਇਹ ਵੇਖਿਆ ਜਾ ਸਕੇਗਾ ਕਿ ਇਕ ਟਵੀਟ ਕਿੰਨੀ ਵਾਰ ਵੇਖਿਆ ਗਿਆ ਹੈ। ਫਿਲਹਾਲ ਇਹ ਫੀਚਰ ਸਿਰਫ਼ ਵੀਡੀਓ ਲਈ ਸੀ ਪਰ ਹੁਣ ਇਸ ਨੂੰ ਬਾਕੀ ਟਵੀਟਸ ਲਈ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਮਸਕ ਨੇ ਦੱਸਿਆ ਕਿ ਟਵਿੱਟਰ 'ਤੇ 90 ਫੀਸਦੀ ਤੋਂ ਵੱਧ ਲੋਕ ਟਵੀਟ ਵੇਖਦੇ ਤਾਂ ਹਨ ਪਰ ਉਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨਾਂ ਨੇ ਬਜ਼ੁਰਗ ਜੋੜੇ ਘਰ ਵੜ ਕੇ ਕਰ ਦਿੱਤੀ ਵਾਰਦਾਤ, ਪੁਲਸ ਕਰ ਰਹੀ ਘਟਨਾ ਦੀ ਜਾਂਚ
ਮਾਈਕ੍ਰੋ ਬਲਾਗਿੰਗ ਸਾਈਟ ਦੇ ਸੀ.ਈ.ਓ. ਮਸਕ ਦਾ ਕਹਿਣਾ ਹੈ ਕਿ ਟਵਿੱਟਰ ਲੋਕਾਂ ਦੀ ਸੋਚ ਤੋਂ ਵੱਧ ਸਰਗਰਮ ਹੈ। ਲੋਕਾਂ ਨੂੰ ਇਸ ਦਾ ਸਹੀ ਅੰਦਾਜ਼ਾ ਇਸ ਕਾਰਨ ਨਹੀਂ ਮਿਲ ਪਾਉਂਦਾ ਕਿਉਂਕਿ 90 ਫ਼ੀਸਦੀ ਤੋਂ ਵੱਧ ਉਪਭੋਗਤਾ ਟਵੀਟਸ ਨੂੰ ਸਿਰਫ਼ ਵੇਖਦੇ ਹਨ। ਇਹ ਲੋਕ ਨਾ ਤਾਂ ਆਪ ਕੋਈ ਟਵੀਟ ਕਰਦੇ ਹਨ ਅਤੇ ਨਾ ਹੀ ਕਿਸੇ ਟਵੀਟ ਨੂੰ ਰਿਪਲਾਈ ਜਾਂ ਲਾਈਕ ਕਰਦੇ ਹਨ। ਇਸ ਲਈ ਹੁਣ ਟਵੀਟਸ ਵਿਚ ਵਿਊ ਕਾਊਂਟ ਫੀਚਰ ਜੋੜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸੇ ਟਵੀਟ ਨੂੰ ਕਿੰਨੀ ਵਾਰ ਵੇਖਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।