Audi ਦੀ ਨਵੀਂ ਕਾਰ ਭਾਰਤ ’ਚ ਲਾਂਚ, ਕੀਮਤ 54.20 ਲੱਖ ਰੁਪਏ ਤੋਂ ਸ਼ੁਰੂ

10/24/2019 5:50:17 PM

ਆਟੋ ਡੈਸਕ– ਆਡੀ ਨੇ ਵੀਰਵਾਰ ਨੂੰ ਭਾਰਤ ’ਚ ਆਪਣੀ ਲਗਜ਼ਰੀ ਸਿਡਾਨ ਕਾਰ Audi A6 ਲਾਂਚ ਕਰ ਦਿੱਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 54.20 ਲੱਖ ਰੁਪਏ ਤੋਂ 59.20 ਲੱਖ ਰੁਪਏ ਦੇ ਵਿਚਕਾਰ ਹੈ। ਇਹ 8ਵੀਂ ਜਨਰੇਸ਼ਨ ਆਡੀ ਏ6 ਹੈ, ਜੋ ਨਵੇਂ ਸਟਾਈਲ, ਬਿਹਤਰ ਇੰਟੀਰੀਅਰ, ਪਿਛਲੇ ਪਾਸੇ ਜ਼ਿਆਦਾ ਸਪੇਸ ਅਤੇ ਕਈ ਨਵੀਂ ਟੈਕਨਾਲੋਜੀ ਦੇ ਨਾਲ ਆਉਣ ਵਾਲਾ ਬਿਲਕੁਲ ਨਵਾਂ ਮਾਡਲ ਹੈ। ਇਹ ਲਗਜ਼ਰੀ ਸਿਡਾਨ ਕਾਰ ਸਿਰਫ ਪੈਟਰੋਲ ਇੰਜਣ ’ਚ ਬਾਜ਼ਾਰ ’ਚ ਉਤਾਰੀ ਗਈ ਹੈ। 

ਨਵੀਂ ਆਡੀ ਏ6 ਪਹਿਲਾਂ ਨਾਲੋਂ ਜ਼ਿਆਦਾ ਅਗਰੈਸਿਵ ਅਤੇ ਸ਼ਾਰਪ ਦਿਸਦੀ ਹੈ। ਕਾਰ ’ਚ ਵੱਡੀ ਸਿੰਗਲ ਫਰੇਮ ਗਰਿੱਲ ਅਤੇ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਨਵੇਂ ਐੱਲ.ਈ.ਡੀ. ਹੈੱਡਲੈਂਪ ਹਨ। ਸਟਰਾਂਗ ਇੰਪ੍ਰੈਸ਼ਨ ਲਈ ਬੋਨਟ ’ਤੇ ਨਵੀਆਂ ਮਸਕੁਲਰ ਲਾਈਨਾਂ ਦਿੱਤੀਆਂ ਗਈਆਂ ਹਨ।ਕਾਰ ਦੇ ਪਿਛਲੇ ਹਿੱਸੇ ’ਚ ਵੀ ਬਦਲਾਅ ਹੋਇਆ ਹੈ। ਨਵੀਂ ਏ6 ’ਚ ਨਵੇਂ ਡਿਜ਼ਾਈਨ ਦੀਆਂ ਐੱਲ.ਈ.ਡੀ. ਲਾਈਟਾਂ ਹਨ ਜੋ ਇਕ ਪਤਲੀ ਕ੍ਰੋਮ ਪੱਟੀ ਨਾਲ ਜੁੜੀਆਂ ਹੋਈਆਂ ਹਨ। 

PunjabKesari

ਲੇਟੈਸਟ ਜਨਰੇਸ਼ਨ ਆਡੀ ਏ6 ਦਾ ਇੰਟੀਰੀਅਰ ਪੂਰੀ ਤਰ੍ਹਾਂ ਨਵਾਂ ਹੈ। ਕਾਰ ਦੇ ਅੰਦਰ ਟਵਿਨ-ਟੱਚ ਇੰਫੋਟੇਨਮੈਂਟ ਸਕਰੀਨ, ਵਰਚੁਅਲ ਕਾਕਪਿਟ ਇੰਸਟਰੂਮੈਂਟ ਕਲੱਸਟਰ, 4-ਜੋਨ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, ਲਾਈਟਿੰਗ ਪੈਕੇਜ ਅਤੇ ਨਵਾਂ ਐੱਮ.ਐੱਮ.ਆਈ. ਇੰਫੋਟੇਨਮੈਂਟ ਇੰਟਰਫੇਸ ਵਰਗੇ ਫੀਚਰਜ਼ ਹਨ। ਕੈਬਿਨ ਨੂੰ ਲੈਦਰ ਅਤੇ ਪਿਯਾਨੋ ਬਲੈਕ ਫਿਨਿਸ਼ ’ਚ ਕਵਰ ਕੀਤਾ ਗਿਆ ਹੈ। ਇੰਟੀਰੀਅਰ ’ਚ ਕਈ ਥਾਵਾਂ ’ਤੇ ਐਲੂਮੀਨੀਅਮ ਫਿਨਿਸ਼ ਦੇ ਨਾਲ ਪ੍ਰੀਮੀਅਮ ਵੁਡ ਇੰਸਰਟਸ ਹਨ। 

PunjabKesari

ਸੇਫਟੀ
ਸੇਫਟੀ ਲਈ ਕਾਰ ’ਚ 8 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰਜ਼ ਅਤੇ 360 ਡਿਗਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ’ਚ ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ, ਟ੍ਰੈਕਸ਼ਨ ਕੰਟਰੋਲ ਅਤੇ ਆਟੋ-ਹੋਲਡ ਫੰਕਸ਼ਨ ਦੇ ਨਾਲ ਇਲੈਕਟ੍ਰਿਕ ਪਾਰਕਿੰਗ ਵਰਗੇ ਫੀਚਰਜ਼ ਮੌਜੂਦ ਹਨ। 

PunjabKesari

ਪਾਵਰ
ਨਵੀਂ ਆਡੀ ਏ6 ’ਚ 2.0 ਲੀਟਰ ਦਾ ਪੈਟਰੋਲ ਇੰਜਣ ਹੈ। ਇਹ ਇੰਜਣ 240 bhp ਦੀ ਪਾਵਰ ਅਤੇ 370 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਕਾਰ ਦਾ ਇੰਜਣ ਬੀ.ਐੱਸ.-6 ਨਾਲ ਲੈਸ ਹੈ। 

PunjabKesari

ਸਪੀਡ ਅਤੇ ਮਾਈਲੇਜ
ਆਡੀ ਦੀ ਇਸ ਸ਼ਾਨਦਾਰ ਸਿਡਾਨ ਕਾਰ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਏ6 ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ’ਚ 6.8 ਸੈਕਿੰਡ ਦਾ ਸਮਾਂ ਲੱਗਦਾ ਹੈ। ਆਡੀ ਦਾ ਦਾਅਵਾ ਹੈ ਕਿ ਇਸ ਦੀ ਮਾਈਲੇਜ 14.11 ਕਿਲੋਮੀਟਰ ਪ੍ਰਤੀ ਲੀਟਰ ਹੈ। 


Related News