ਮੋਟੋਰੋਲਾ ਦੇ ਇਸ ਸਮਾਰਟਫੋਨ ''ਚ ਹੋਵੇਗੀ ਫੋਲਡੇਬਲ ਡਿਸਪਲੇਅ

01/22/2019 6:52:08 PM

ਗੈਜੇਟ ਡੈਸਕ—ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਇਕ ਵਾਰ ਫਿਰ ਰੇਜਰ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਇਸ ਵਾਰ ਇਸ 'ਚ ਡਿਊਲ ਡਿਸਪਲੇਅ ਦੀ ਜਗ੍ਹਾ ਫੋਲਡੇਬਲ ਡਿਸਪਲੇਅ ਦਿੱਤੀ ਜਾਵੇਗੀ। ਹਾਲ ਹੀ 'ਚ ਇਸ ਦੇ ਡਿਜ਼ਾਈਨ ਦੀ ਤਸਵੀਰ ਲੀਕ ਹੋਈ ਹੈ ਜਿਸ ਨੂੰ ਦੇਖਣ ਨਾਲ ਲੱਗਦਾ ਹੈ ਕਿ ਇਹ ਇਕ ਵੱਡੀ ਡਿਸਪਲੇਅ ਵਾਲਾ ਫੋਨ ਹੋਵੇਗਾ, ਜਿਸ ਨੂੰ ਫੋਲਡ ਕਰਨ 'ਤੇ ਇਕ ਛੋਟੀ ਸਕਰੀਨ ਵਾਲੇ ਸਮਾਰਟਫੋਨ 'ਚ ਬਦਲ ਜਾਵੇਗਾ। ਤਸਵੀਰ ਨੂੰ ਦੇਖ ਕੇ ਇਹ ਵੀ ਪਤਾ ਚੱਲਦਾ ਹੈ ਕਿ ਕੰਪਨੀ ਫੋਨ ਦੇ ਬੈਕ 'ਤੇ ਇਕ ਫਿਗਰਪ੍ਰਿੰਟ ਸੈਂਸਰ ਦੇਵੇਗੀ, ਹਾਲਾਂਕਿ ਇਹ ਇਕ ਰੀਅਰ ਕੈਮਰਾ ਵੀ ਹੋ ਸਕਦਾ ਹੈ।

PunjabKesari
ਇਕ ਰਿਪੋਰਟ ਮੁਤਾਬਕ ਮੋਟੋਰੋਲਾ ਆਪਣੇ ਇਕ ਆਈਕਾਨਿਕ ਫੋਨ ਨੂੰ ਫਰਵਰੀ 'ਚ ਲਾਂਚ ਕਰ ਸਕਦੀ ਹੈ। ਇਸ ਦੀ ਕੀਮਤ 1500 ਡਾਲਰ (ਕਰੀਬ 1 ਲੱਖ ਰੁਪਏ) ਰੱਖੀ ਜਾ ਸਕਦੀ ਹੈ। ਰਿਪੋਰਟ ਮੁਤਾਬਕ ਲਿਨੋਵੋ ਲਗਭਗ ਦੋ ਲੱਖ ਫੋਲਡੇਬਲ ਡਿਵਾਈਸੇਜ ਦੇ ਲਿਮਟਿਡ ਪ੍ਰੋਡਕਸ਼ਨ ਰਨ ਦੀ ਤਿਆਰੀ 'ਚ ਹੈ।

PunjabKesari
ਵੈਸੇ ਮੋਟੋਰੋਲਾ ਰੇਜਰ ਮਾਰਕੀਟ 'ਚ ਕੋਈ ਨਵਾਂ ਨਾਂ ਨਹੀਂ ਹੈ, 2011 'ਚ ਹੀ ਕੰਪਨੀ Verizon  ਨਾਲ ਹੀ ਪਾਰਟਨਰਸ਼ਿਪ ਕਰ Droid Raz ਲੈ ਕੇ ਆਈ ਸੀ। ਇਹ ਉਸ ਵੇਲੇ ਦੁਨੀਆ ਦਾ ਸਭ ਤੋਂ ਪਤਲਾ ਸਮਾਰਟਫੋਨ ਸੀ ਅਤੇ ਇਸ ਦੀ ਮੋਟਾਈ ਕੇਵਲ 7.1ਐੱਮ.ਐੱਮ. ਸੀ। ਦੱਸਣਯੋਗ ਹੈ ਕਿ 2011 'ਚ ਮਾਰਕੀਟ 'ਚ ਲਾਂਚ ਹੋਇਆ ਰੇਜਰ ਮੋਟੋਰੋਲਾ ਦੇ ਕੁਝ ਸਫਲ ਸਮਾਰਟਫੋਨਸ 'ਚੋਂ ਇਕ ਰਿਹਾ ਹੈ ਇਹ ਕਾਰਨ ਹੈ ਕਿ ਕੰਪਨੀ ਨਵੇਂ ਫੋਲਡੇਬਲ ਫੋਨ ਲਈ ਇਸ ਨਾਂ ਨੂੰ ਬ੍ਰੈਂਡ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੀ ਹੈ।


Related News