ਭਾਰਤ ’ਚ ਲਾਂਚ ਹੋਇਆ Motorola Razr, ਜਣੋ ਕੀਮਤ ਤੇ ਫੀਚਰਜ਼

03/16/2020 3:41:08 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਖਿਰਕਾਰ ਆਪਣੇ ਫੋਲਡੇਬਲ ਸਮਾਰਟਫੋਨ Motorola Razr ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 1,24,999 ਰੁਪਏ ਰੱਖੀ ਗਈ ਹੈ। ਇਸ ਦੀ ਪ੍ਰੀ-ਬੁਕਿੰਗਸ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਮੋਟੋਰੋਲਾ ਇਸ ਫੋਨ ਨੂੰ ਸ਼ਾਨਦਾਰ ਡਿਸਪਲੇਅ ਡਿਜ਼ਾਈਨ ਦੇ ਨਾਲ ਲੈ ਕੇ ਆਈ ਹੈ ਅਤੇ ਇਹ ਹਰ ਮਾਮਲੇ ’ਚ ਫਰਸਟ ਜਨਰੇਸ਼ਨ ਮੋਟੋ ਰੇਜ਼ਰ ਤੋਂ ਅਲੱਗ ਹੈ। 

 

ਦੋ ਸਕਰੀਨਾਂ ਨਾਲ ਲੈਸ ਹੈ ਇਹ ਫੋਨ
ਮੋਟੋਰੋਲਾ ਰੇਜ਼ਰ 2019 ’ਚ ਦੋ ਸਕਰੀਨਾਂ ਦਿੱਤੀਆਂ ਗਈਆਂ ਹਨ। ਇਕ ਫੋਲਡੇਬਲ OLED ਸਕਰੀਨ ਫੋਨ ਦੇ ਅੰਦਰਲੇ ਪਾਸੇ ਹੈ, ਉਥੇ ਹੀ ਦੂਜੀ ਬਾਹਰਲੇ ਪਾਸੇ ਹੈ। ਫੋਨ ਨੂੰ ਅਨਫੋਲਡ ਕੰਡੀਸ਼ਨ ’ਚ ਦੇਖਿਆ ਜਾਵੇ ਤਾਂ ਇਸ ਦੇ ਅੰਦਰ ਵਾਲੀ ਸਕਰੀਨ ਦਾ ਸਾਈਜ਼ 6.2 ਇੰਚ ਦਾ ਹੈ। 
- ਫਲੈਕਸੀਬਲ OLED ਇੰਟਰਨਲ ਡਿਸਪਲੇਅ 21:9 ਸਿਨੇਮਾਵਿਜ਼ਨ ਆਸਪੈਕਟ ਰੇਸ਼ੀਓ ’ਤੇ ਕੰਮ ਕਰਦੀ ਹੈ। ਫੋਨ ਨੂੰ ਫੋਲਡ ਕਰਨ ਤੋਂ ਬਾਅਦ ਬਾਹਰਲੇ ਪਾਸੇ 2.7 ਇੰਚ ਦੀ ਸਕਰੀਨ ਦੇਖੀ ਜਾ ਸਕਦੀ ਹੈ ਜਿਸ ਨੂੰ ਖਾਸ ਤੌਰ ’ਤੇ ਨੋਟੀਫਿਕੇਸ਼ੰਸ ਲਈ ਦਿੱਤਾ ਗਿਆ ਹੈ। ਫੋਨ ’ਤੇ ਫਿੰਗਰਪ੍ਰਿੰਟ ਸੈਂਸਰ ਆਊਟਰ ਪੈਨਲ ’ਤੇ ਹੀ ਮਿਲੇਗਾ। 

PunjabKesari

ਫੋਟੋਗ੍ਰਾਫੀ ਲਈ ਮਿਲੇ ਦੋ ਕੈਮਰੇ
ਇਸ ਫੋਨ ’ਚ ਫੋਟੋਗ੍ਰਫੀ ਲਈ ਦੋ ਕੈਮਰੇ ਦਿੱਤੇ ਗਏ ਹਨ। ਇਸ ਵਿਚ ਨਾਈਟ ਵਿਜ਼ਨ ਮੋਡ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਅਤੇ 5 ਮੈਗਾਪਿਕਸਲ ਦਾ ਇੰਟਰਨਲ ਕੈਮਰਾ ਮੌਜੂਦ ਹੈ। 

PunjabKesari

ਹੋਰ ਫੀਚਰਜ਼ 
ਮੋਟੋਰੋਲਾ ਰੇਜ਼ਰ 2019 ਸਮਾਰਟਫੋਨ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਹ ਫੋਨ ਸਨੈਪਡ੍ਰੈਗਨ 710 ਚਿਪਸੈੱਟ ਦੇ ਨਾਲ ਲਿਆਇਆ ਗਿਆ ਹੈ। ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। 

PunjabKesari

ਮੋਟੋਰੋਲਾ ਰੇਜ਼ਰ 2019 ਦੇ ਫੀਚਰਜ਼
ਸਨੈਪਡ੍ਰੈਗਨ 710 ਪ੍ਰੋਸੈਸਰ
6 ਜੀ.ਬੀ. ਰੈਮ
128 ਜੀ.ਬੀ. ਇੰਟਰਨਲ ਸਟੋਰੇਜ
6.2 ਇੰਚ ਦੀ OLED ਡਿਸਪਲੇਅ (2142 x 876)
2.7 ਇੰਚ ਦੀ ਕੁਇਕ ਵਿਊ ਡਿਸਪਲੇਅ (800 x 600)
16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ, ਨਾਈਟ ਵਿਜ਼ਨ ਮੋਡ ਦੇ ਨਾਲ (f/1.7)
5 ਮੈਗਾਪਿਕਸਲ ਇੰਟਰਨਲ ਕੈਮਰਾ
2510mAh ਦੀ ਬੈਟਰੀ
ਫਿੰਗਰਪ੍ਰਿੰਟ ਰੀਡਰ
ਐਂਡਰਾਇਡ 9 ਪਾਈ
4G, Wi-Fi 802.11ac, ਬਲੂਟੁੱਥ v5.0, GPS/ A-GPS, NFC ਅਤੇ USB ਟਾਈਪ-C


Related News