Motorola ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

Friday, Jun 03, 2022 - 02:07 AM (IST)

Motorola ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

ਗੈਜੇਟ ਡੈਸਕ-ਮੋਟੋਰੋਲਾ ਇੰਡੀਆ ਨੇ ਨਵੇਂ ਫੋਨ Moto E32s ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Moto E32s ਇਕ ਐਂਟਰੀ ਲੇਵਲ ਸਮਾਰਟਫੋਨ ਹੈ ਜਿਸ 'ਚ 90Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ Moto E32s 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। Moto E32s 'ਚ ਮੀਡੀਆਟੇਕ Helio G37 ਪ੍ਰੋਸੈਸਰ ਨਾਲ ਐਂਡ੍ਰਾਇਡ 12 ਦਿੱਤਾ ਗਿਆ ਹੈ। ਕੰਪਨੀ ਨੇ ਗਾਰੰਟੀ ਦੇ ਨਾਲ ਹੀ ਕਿਹਾ ਹੈ ਕਿ ਮੋਟੋ ਈ32ਐੱਸ ਨੂੰ ਦੋ ਸਾਲ ਤੱਕ ਸਕਿਓਰਟੀ ਅਪਡੇਟ ਮਿਲੇਗੀ। Moto E32s  ਦਾ ਮੁਕਾਬਲਾ Redmi 10A, Realme C31 ਅਤੇ Redmi 10 ਵਰਗੇ ਫੋਨ ਨਾਲ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੀ ਯਾਦ 'ਚ ਬਣਾਏਗੀ ਮਿਊਜ਼ਿਕ ਅਕੈਡਮੀ

Moto E32s ਦੀ ਕੀਮਤ
Moto E32s ਦੀ ਕੀਮਤ 8,999 ਰੁਪਏ ਹੈ, ਹਾਲਾਂਕਿ ਇਹ ਲਾਂਚਿੰਗ ਕੀਮਤ ਹੈ। ਇਸ ਕੀਮਤ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਦੀ ਸਟੋਰੇਜ਼ ਮਿਲੇਗੀ। ਫੋਨ ਦਾ ਇਕ ਵੇਰੀਐਂਟ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਵੀ ਹੈ ਜਿਸ ਦੀ ਕੀਮਤ 9,999 ਰੁਪਏ ਹੈ । Moto E32s ਨੂੰ ਮਿਸਟੀ ਸਿਲਵਰ ਅਤੇ ਸਲੇਟ ਗ੍ਰੇ ਰੰਗ 'ਚ 6 ਜੂਨ ਤੋਂ ਫਲਿੱਪਕਾਰਟ ਤੋਂ ਇਲਾਵਾ ਰਿਟੇਲ ਸਟੋਰ ਤੋਂ ਵੀ ਖਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ : ਮਈ 'ਚ ਵਸਤੂਆਂ ਦੇ ਨਿਰਯਾਤ ਨੇ ਬਣਾਇਆ ਰਿਕਾਰਡ, 15.46 ਫੀਸਦੀ ਦਾ ਹੋਇਆ ਵਾਧਾ

ਸਪੈਸੀਫਿਕੇਸ਼ਨਸ
Moto E32s 'ਚ 6.5 ਇੰਚ ਦੀ ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਰਿਫ੍ਰੇਸ਼ ਰੇਟ 90Hz ਹੈ। ਫੋਨ 'ਚ ਮੀਡੀਆਟੇਕ ਹੀਲੀਓ ਜੀ37 ਪ੍ਰੋਸੈਸਰ ਨਾਲ 3ਜੀ.ਬੀ. ਅਤੇ 4ਜੀ.ਬੀ. ਰੈਮ ਮਿਲੇਗੀ। ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈਂਸ 16 ਮੈਗਾਪਿਕਸਲ ਦਾ ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਮੈਕ੍ਰੋਨ ਅਤੇ ਤੀਸਰਾ ਲੈਂਸ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਮੋਟੋ ਈ32ਐੱਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। Moto E32s 'ਚ ਕੁਨੈਕਟੀਵਿਟੀ ਲਈ 4G LTE, Wi-Fi, ਅਤੇ ਬਲੂਟੱਥ GPS/A-GPS, USB Type-C ਪੋਰਟ ਹੈ। 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੈ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜੇਕਰ ਰੂਸ ਜੰਗ ਜਿੱਤਦਾ ਹੈ ਤਾਂ ਯੂਰਪ 'ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ : ਜ਼ੇਲੇਂਸਕੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News