ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Moto E40, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

Tuesday, Oct 12, 2021 - 02:39 PM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਬਜਟ ਸਮਾਰਟਫੋਨ Moto E40 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਸਿੰਗਲ ਵੇਰੀਐਂਟ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਆਪਸ਼ਨ ’ਚ ਆਉਂਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 9,499 ਰੁਪਏ ਹੈ। ਫੋਨ ਦੀ ਵਿਕਰੀ 17 ਅਕਤੂਬਰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। Moto E40 ਸਮਾਰਟਫੋਨ ’ਚ ਬੈਸਟ-ਇਨ ਕਲਾਸ 48 ਮੈਗਾਪਿਕਸਲ ਟ੍ਰਿਪਲ ਕੈਮਰਾ ਸਿਸਟਮ ਦਿੱਤਾ ਗਿਆ ਹੈ। ਨਾਲ ਹੀ ਫੋਨ 90Hz ਪੰਚਹੋਲ ਡਿਸਪਲੇਅ ਸਪੋਰਟ ਨਾਲ ਆਏਗਾ। 

Moto E40 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਪੰਚ-ਹੋਲ, 90Hz ਰਿਫ੍ਰੈਸ਼ ਰੇਟ ਦੀ ਸਪੋਰਟ
ਪ੍ਰੋਸਸੈਰ    - Unisoc T700 ਆਕਟਾ-ਕੋਰ 1.8GHz
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 48MP+2+2
ਫਰੰਟ ਕੈਮਰਾ    - 8MP
ਬੈਟਰੀ    - 5,000mAh
ਖਾਸ ਫੀਚਰ    - ਫਿੰਗਰਪ੍ਰਿੰਟ ਸਕੈਨਰ, ਫੇਸ ਅਨਲਾਕ ਦੀ ਸੁਵਿਧਾ
ਕੁਨੈਕਟੀਵਿਟੀ    - ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News