1 ਰਿਚਾਰਜ ''ਚ 3 OTT ਐਪਸ ਦੇ ਫਾਇਦੇ, 90 ਦਿਨਾਂ ਦੀ ਵੈਲੀਡਿਟੀ ਨਾਲ ਲਓ T20 ਵਰਲਡ ਕੱਪ ਦਾ ਮਜ਼ਾ
Sunday, Feb 15, 2026 - 06:12 PM (IST)
ਗੈਜੇਟ ਡੈਸਕ- ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਨੇ ਟੀ-20 ਵਰਲਡ ਕੱਪ ਦੇ ਮੱਦੇਨਜ਼ਰ ਕ੍ਰਿਕਟ ਪ੍ਰੇਮੀਆਂ ਲਈ ਇੱਕ ਵਿਸ਼ੇਸ਼ ਸਟ੍ਰੀਮਿੰਗ 'ਐਡ-ਓਨ' ਪੈਕ ਲਾਂਚ ਕੀਤਾ ਹੈ। 499 ਰੁਪਏ ਦੀ ਕੀਮਤ ਵਾਲੇ ਇਸ ਪਲਾਨ ਰਾਹੀਂ ਯੂਜ਼ਰਸ ਹੁਣ ਘੱਟ ਖਰਚੇ ਵਿੱਚ ਵਰਲਡ ਕੱਪ ਅਤੇ ਆਉਣ ਵਾਲੇ ਆਈ.ਪੀ.ਐੱਲ (IPL) ਸੀਜ਼ਨ ਦਾ ਆਨੰਦ ਮਾਣ ਸਕਣਗੇ।
ਇਸ ਪੈਕ ਵਿੱਚ ਯੂਜ਼ਰਸ ਨੂੰ ਤਿੰਨ ਪ੍ਰਮੁੱਖ OTT ਪਲੇਟਫਾਰਮਾਂ—JioHotstar, SonyLIV ਅਤੇ Zee5—ਦਾ ਐਕਸੈਸ ਇਕੱਠਾ ਮਿਲੇਗਾ। ਇਸ ਪਲਾਨ ਦੀ ਵੈਲੀਡਿਟੀ 90 ਦਿਨਾਂ (3 ਮਹੀਨੇ) ਦੀ ਰੱਖੀ ਗਈ ਹੈ, ਜੋ ਕਿ ਕ੍ਰਿਕਟ ਦੇ ਪੂਰੇ ਸੀਜ਼ਨ ਦਾ ਮਜ਼ਾ ਲੈਣ ਲਈ ਕਾਫ਼ੀ ਹੈ। ਜੀਓ-ਹੌਟਸਟਾਰ ਰਾਹੀਂ ਯੂਜ਼ਰਸ ਟੀ-20 ਵਰਲਡ ਕੱਪ ਅਤੇ ਆਈ.ਪੀ.ਐੱਲ ਦੇ ਸਾਰੇ ਲਾਈਵ ਮੈਚ ਦੇਖ ਸਕਣਗੇ। ਇਸ ਤੋਂ ਇਲਾਵਾ, SonyLIV 'ਤੇ ਹੋਰ ਖੇਡ ਮੁਕਾਬਲੇ ਅਤੇ Zee5 'ਤੇ ਬਿਹਤਰੀਨ ਫਿਲਮਾਂ ਤੇ ਵੈੱਬ ਸੀਰੀਜ਼ ਦਾ ਲੁਤਫ ਉਠਾਇਆ ਜਾ ਸਕੇਗਾ।
ਕੰਪਨੀ ਮੁਤਾਬਕ, ਯੂਜ਼ਰਸ ਇੱਕੋ ਸਮੇਂ ਮੋਬਾਈਲ ਅਤੇ ਟੀਵੀ ਦੋਵਾਂ 'ਤੇ ਆਪਣਾ ਮਨਪਸੰਦ ਕੰਟੈਂਟ ਸਟ੍ਰੀਮ ਕਰ ਸਕਣਗੇ। ਇਹ ਪੈਕ ਉਹਨਾਂ ਲੋਕਾਂ ਲਈ ਇੱਕ ਸਸਤਾ ਅਤੇ ਆਸਾਨ ਵਿਕਲਪ ਹੈ, ਜੋ ਵੱਖ-ਵੱਖ ਐਪਸ ਦੇ ਮਹਿੰਗੇ ਸਬਸਕ੍ਰਿਪਸ਼ਨ ਲੈਣ ਤੋਂ ਬਚਣਾ ਚਾਹੁੰਦੇ ਹਨ ਅਤੇ ਇੱਕੋ ਥਾਂ 'ਤੇ ਕ੍ਰਿਕਟ ਤੋਂ ਲੈ ਕੇ ਸਿਨੇਮਾ ਤੱਕ ਸਭ ਕੁਝ ਦੇਖਣਾ ਚਾਹੁੰਦੇ ਹਨ।
ਇਹ ਕੋਈ ਰੈਗੂਲਰ ਰੀਚਾਰਜ ਨਹੀਂ, ਸਿਰਫ਼ 'ਐਡ-ਓਨ' ਹੈ ਇੱਥੇ ਇੱਕ ਜ਼ਰੂਰੀ ਗੱਲ ਇਹ ਹੈ ਕਿ 499 ਰੁਪਏ ਦਾ ਇਹ ਪਲਾਨ ਕੋਈ ਰੈਗੂਲਰ ਰੀਚਾਰਜ ਪੈਕ ਨਹੀਂ ਹੈ। ਇਸ ਵਿੱਚ ਕਾਲਿੰਗ, ਐੱਸ.ਐੱਮ.ਐੱਸ (SMS) ਜਾਂ ਡੇਟਾ ਦੀ ਸਹੂਲਤ ਨਹੀਂ ਮਿਲੇਗੀ। ਇਹ ਪੂਰੀ ਤਰ੍ਹਾਂ ਇੱਕ ਕੰਟੈਂਟ ਪੈਕ ਹੈ, ਜਿਸ ਨੂੰ ਤੁਹਾਨੂੰ ਆਪਣੇ ਮੌਜੂਦਾ ਐਕਟਿਵ ਪ੍ਰੀਪੇਡ ਪਲਾਨ ਦੇ ਨਾਲ ਜੋੜਨਾ ਪਵੇਗਾ। ਸਰਲ ਸ਼ਬਦਾਂ ਵਿੱਚ, ਮੈਚ ਦੇਖਣ ਲਈ ਤੁਹਾਡੇ ਕੋਲ ਪਹਿਲਾਂ ਤੋਂ ਇੱਕ ਅਜਿਹਾ ਪਲਾਨ ਹੋਣਾ ਚਾਹੀਦਾ ਹੈ ਜਿਸ ਵਿੱਚ ਲੋੜੀਂਦਾ ਡੇਟਾ ਮੌਜੂਦ ਹੋਵੇ।
