ਮੋਟੋਰੋਲਾ ਨੇ ਲਾਂਚ ਕੀਤਾ ਬਜਟ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼
Saturday, May 14, 2022 - 12:33 PM (IST)
ਗੈਜੇਟ ਡੈਸਕ– ਮੋਟੋਰੋਲਾ ਨੇ ਯੂਰਪੀ ਬਾਜ਼ਾਰ ’ਚ Moto G82 5G ਨੂੰ ਲਾਂਚ ਕਰ ਦਿੱਤਾ ਹੈ। ਮੋਟੋ ਜੀ-ਸੀਰੀਜ਼ ਦੇ ਇਸ ਫੋਨ Moto G82 5G ਨੂੰ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਅਤੇ ਡਾਲਬੀ ਐਟਮਾਸ ਵਾਲੇ ਡਿਊਲ ਸਟੀਰੀਓ ਸਪੀਕਰ ਨਾਲ ਲਾਂਚ ਕੀਤਾ ਗਿਾ ਹੈ। ਇਸਤੋਂ ਇਲਾਵਾ ਮੋਟੋ ਦੇ ਇਸ ਫੋਨ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਸਨੈਪਡ੍ਰੈਗਨ 695 5ਜੀ ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ।
ਕੀਮਤ ਤੇ ਉਪਲੱਬਧਤਾ
Moto G82 5G ਦੀ ਕੀਮਤ 329.99 ਯੂਰੋ (ਕਰੀਬ 26,500 ਰੁਪਏ) ਰੱਖੀ ਗਈ ਹੈ। ਫੋਨ ਨੂੰ ਇਕ ਹੀ ਵੇਰੀਐਂਟ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਮੋਟੋਰਾਈਟ ਗ੍ਰੇਅ ਅਤੇ ਵਾਈਟ ਲਿਲੀ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਨੂੰ ਜਲਦ ਹੀ ਭਾਰਤ ਸਮੇਤ ਕਈ ਹੋਰ ਬਾਜ਼ਾਰਾਂ ’ਚ ਵੀ ਲਾਂਚ ਕੀਤਾ ਜਾਵੇਗਾ।
Moto G82 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 12 ਦਿੱਤਾ ਗਿਆ ਹੈ। Moto G82 5G ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਲੋਅ ਬਲਿਊ ਲਾਈਟ ਲਈਫੋਨ ਦੀ ਡਿਸਪਲੇਅ ਨੂੰ SGS ਸਰਟੀਫਿਕੇਸ਼ਨ ਮਿਲਿਆ ਹੈ। ਫੋਨ ’ਚ ਸਨੈਪਡ੍ਰੈਗਨ 5ਜੀ ਪ੍ਰੋਸੈਸਰ ਦੇ ਨਾਲ 4 ਜੀ.ਬੀ. LPDDR4x ਰੈਮ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਦੇ ਨਾਲ ਆਪਟੀਕਲ ਇਮੇਜ ਸਟੇਬਿਲਾਈਜੇਸ਼ਨ ਦਾ ਵੀ ਸਪੋਰਟ ਹੈ। ਫੋਨ ’ਚ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਕੈਮਰੇ ਦੇ ਨਾਲ ਏ.ਆਰ. ਸਟੀਕਰਸ, ਪੋਟਰੇਟ ਮੋਡ, ਨਾਈਟ ਵਿਜ਼ਨ ਵਰਗੇ ਕਈ ਮੋਡਸ ਹਨ।
ਕੁਨੈਕਟੀਵਿਟੀ ਲਈ ਫੋਨ ’ਚ Wi-Fi 802.11 a/b/g/n/ac, ਬਲੂਟੁੱਥ v5.1, GPS, A-GPS, LTEPP, SUPL, GLONASS, Galileo ਅਤੇ 3.5mm ਦਾ ਹੈੱਡਫੋਨ ਜੈੱਕ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 30 ਵਾਟ ਟਰਬੋ ਪਾਵਰ ਫਾਸਟ ਚਾਰਜਿੰਗ ਦਾ ਸਪੋਰਟ ਹੈ। ਵਾਟਰ ਰੈਸਿਸਟੈਂਟ ਲਈ ਫੋਨ ਨੂੰ IP52 ਦੀ ਰੇਟਿੰਗ ਮਿਲੀ ਹੈ।