Google Play ਸਟੋਰ ’ਤੇ ਮਿਲੇ 2,000 ਤੋਂ ਜ਼ਿਆਦਾ ਖਤਰਨਾਕ ਐਪਸ

06/25/2019 12:47:45 PM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ਆਏ ਦਿਨ ਚਰਚਾ ’ਚ ਰਹਿੰਦਾ ਹੈ। ਆਏ ਦਿਨ ਇਸ ’ਤੇ ਖਤਰਨਾਕ ਐਪਸ, ਸਕੈਮ ਅਤੇ ਮਾਲਵੇਅਰ ਵਾਲੇ ਐਪਸ ਅਪਡੇਟ ਕਰ ਦਿੱਤੇ ਜਾਂਦੇ ਹਨ ਅਤੇ ਇਹ ਯੂਜ਼ਰਜ਼ ਲਈ ਸਿਰ ਦਰਦ ਦਾ ਕਾਰਨ ਬਣਦਾ ਹੈ। ਇਕ ਵਾਰ ਫਿਰ ਤੋਂ ਇਕ ਅਜਿਹੀ ਹੀ ਰਿਪੋਰਟ ਹੈ। ਦੋ ਸਾਲ ਤਕ ਚੱਲੀ ਇਕ ਸਟਡੀ ’ਚ ਪਾਇਆ ਗਿਆ ਹੈ ਕਿ ਗੂਗਲ ਪਲੇਅ ਸਟੋਰ ’ਤੇ 2 ਹਜ਼ਾਰ ਤੋਂ ਜ਼ਿਆਦਾ ਐਪਸ ਖਤਰਨਾਕ ਹਨ। 

ਇਨ੍ਹਾਂ ’ਚੋਂ ਕੁਝ ਐਪਸ ਨੂੰ ਜ਼ਰੂਰਤ ਤੋਂ ਜ਼ਿਆਦਾ ਪਰਮਿਸ਼ੰਸ ਦੀ ਲੋੜ ਹੁੰਦੀ ਹੈ, ਜਦੋਂ ਕਿ ਇਨ੍ਹਾਂ ’ਚੋਂ ਕੁਝ ਪੂਰੀ ਤਰ੍ਹਾਂ ਮਾਲਵੇਅਰ ਹਨ। ਇਹ ਰਿਪੋਰਟ ਯੂਨੀਵਰਸਿਟੀ ਆਫ ਸਿਡਨੀ ਅਤੇ CSIRO ਦੇ Data61 ਦੇ ਹਵਾਲੇ ਤੋਂ ਹੈ। ਜ਼ਿਕਰਯੋਗ ਹੈ ਕਿ ਇਸ ਰਿਸਰਚ ’ਚ 10 ਲੱਖ ਗੂਗਲ ਪਲੇਅ ਦੇ ਐਪਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਸਰਚ ’ਚ ਭਾਰਤੀ ਮਾਰਤਾ ’ਚ ਪਲੇਅ ਸਟੋਰ ’ਤੇ ਮਾਲਵੇਅਰ ਵਾਲੇ ਐਪਸ ਅਤੇ ਫਰਜ਼ੀ ਐਪਸ ਮਿਲੇ ਹਨ। 

ਅਜਿਹੇ ਐਪਸ ਜਿਨ੍ਹਾਂ ਨੂੰ ਲੋਕੇਸ਼ਨ ਦੀ ਲੋੜ ਨਹੀਂ ਹੁੰਦੀ ਉਹ ਵੀ ਲੋਕੇਸ਼ਨ ਐਕਸੈਸ ਕਰਦੇ ਹਨ, ਇਸ ਤਰ੍ਹਾਂ ਦੇ ਐਪਸ ਵੀ ਮਿਲੇ ਹਨ। ਲੋਕੇਸ਼ਨ ਤਾਂ ਇਕ ਉਦਾਹਰਣ ਹੈ, ਕਈ ਐਪਸ ਪਾਏ ਗਏ ਹਨ ਜਿਨ੍ਹਾਂ ਨੂੰ ਜਿਸ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਉਹ ਵੀ ਉਹ ਐਪਸ ਐਕਸੈਸ ਕਰ ਰਹੇ ਹੁੰਦੇ ਹਨ। Temple Run ਅਤੇ Hill Climb Racing ਕਾਫੀ ਪ੍ਰਸਿੱਧ ਗੇਮਾਂ ਹਨ ਅਤੇ ਇਹ ਵੀ ਇਨ੍ਹਾਂ ਐਪਸ ’ਚ ਸ਼ਾਮਲ ਹਨ ਜੋ ਲੋੜ ਤੋਂ ਜ਼ਿਆਦਾ ਪਰਮਿਸ਼ਨ ਲੈਂਦੇ ਹਨ। ਤੁਹਾਡੇ ਸਮਾਰਟਫੋਨ ਤੋਂ ਜ਼ਿਆਦਾ ਪਰਮਿਸ਼ਨ ਲੈਣਾ ਸਿੱਧਾ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ਡਿਵੈੱਲਪਰ ਤੁਹਾਡੇ ਡਾਟਾ ’ਚ ਸੰਨ੍ਹ ਲਗਾ ਸਕਦਾ ਹੈ। 

ਰਿਸਰਚਰਸ ਨੇ 10 ਮਿਲੀਅਨ ਐਪਸ ਨੂੰ ਪ੍ਰੋਸੈਸ ਕਰਨ ਲਈ ਨਿਊਰਲ ਨੈੱਟਵਰਕ ਅਤੇ ਮਸ਼ੀਨ ਲਰਨਿੰਗ ਦਾ ਸਹਾਰਾ ਲੈਣ ਦਾ ਦਾਅਵਾ ਕੀਤਾ ਹੈ। ਇਸ ਐਲਗੋਰਿਦਮ ਨੂੰ ਇਕ ਤਰ੍ਹਾਂ ਦੇ ਟੈਕਸਟ ਡਿਸਕ੍ਰਿਪਸ਼ਨ ਅਤੇ ਇਕ ਤਰ੍ਹਾਂ ਦੇ ਆਈਕਨ ਵਾਲੇ ਐਪਸ ਨੂੰ ਪਛਾਣਨ ਲਈ ਤਿਆਰ ਕੀਤਾ ਗਿਆ ਸੀ ਜੋ ਪਲੇਅ ਸਟੋਰ ਦੇ 10 ਹਜ਼ਾਰ ਪ੍ਰਸਿੱਧਐਪਸ ਨਾਲ ਮਿਲਦੇ-ਜੁਲਦੇ ਹਨ। 

ਇਸ ਰਿਸਰਚ ’ਚ ਟੋਟਲ 7246 ਐਪਸ ਨੂੰ ਖਤਰਨਾਕ ਮਾਰਕ ਕੀਤਾ ਗਿਆ ਹੈ ਅਤੇ ਇਨ੍ਹਾਂ ’ਚੋਂ 2040 ਐਪਸ ਨੂੰ ਫੇਕ ਅਤੇ ਹਾਈ ਰਿਸਕ ਵਾਲਾ ਦੱਸਿਆ ਗਿਆ ਹੈ। ਇਨ੍ਹਾਂ ’ਚੋਂ 1565 ਐਪਸ ਘੱਟੋ-ਘੱਟ 5 ਸੰਵੇਦਨਸ਼ੀਨ ਪਰਮਿਸ਼ਨ ਦੀ ਮੰਗ ਕਰਦੇ ਹਨ। ਚੰਗੀ ਗੱਲ ਇਹ ਹੈ ਕਿ ਇਹ ਐਪਸ ਐਪ ਸਟੋਰ ਤੋਂ ਹਟਾ ਦਿੱਤੇ ਗਏ ਹਨ ਅਤੇ ਗੂਗਲ ਮੁਤਾਬਕ, ਹੁਣ ਐਪ ਸਬਮਿਸ਼ਨ ਲਈ ਰਿਜੈਕਟ ਕਰਨ ਦਾ ਫੀਸਦੀ ਵਧਾ ਦਿੱਤਾ ਗਿਆ ਹੈ। ਮਤਲਬ ਇਹ ਕਿ ਗੂਗਲ ਪਲੇਅ ਸਟੋਰ ਨੂੰ ਸੁਰੱਖਿਅਤ ਬਣਾਉਣ ਲਈ ਹੁਣ ਕੰਪਨੀ ਸਿਲੈਕਟਿਵ ਐਪਸ ਨੂੰ ਮਨਜ਼ੂਰੀ ਦਿੰਦੀ ਹੈ। 


Related News