Users ਦੀਆਂ ਲੱਗੀਆਂ ਮੌਜਾਂ ! ਆ ਗਿਆ 365 ਦਿਨ ਦੀ ਵੈਲਡਿਟੀ ਵਾਲਾ ਧਾਕੜ ਤੇ ਬੇਹੱਦ ਕਿਫ਼ਾਇਤੀ ਪਲਾਨ

Thursday, Feb 05, 2026 - 10:17 AM (IST)

Users ਦੀਆਂ ਲੱਗੀਆਂ ਮੌਜਾਂ ! ਆ ਗਿਆ 365 ਦਿਨ ਦੀ ਵੈਲਡਿਟੀ ਵਾਲਾ ਧਾਕੜ ਤੇ ਬੇਹੱਦ ਕਿਫ਼ਾਇਤੀ ਪਲਾਨ

ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਲਗਾਤਾਰ ਸਸਤੇ ਅਤੇ ਨਵੇਂ ਆਕਰਸ਼ਕ ਪਲਾਨ ਪੇਸ਼ ਕਰ ਰਹੀ ਹੈ। ਇਸ ਸਾਲ ਦੇ ਬਜਟ 'ਚ ਵਿੱਤ ਮੰਤਰੀ ਵੱਲੋਂ ਕੰਪਨੀ ਲਈ 28,473 ਕਰੋੜ ਰੁਪਏ ਦਾ ਖਜ਼ਾਨਾ ਖੋਲ੍ਹਿਆ ਗਿਆ ਹੈ, ਜਿਸ ਕਾਰਨ ਬੀਐੱਸਐੱਨਐੱਲ ਦੇ ਨੈੱਟਵਰਕ 'ਚ ਪਿਛਲੇ ਕੁਝ ਮਹੀਨਿਆਂ ਦੌਰਾਨ ਲੱਖਾਂ ਨਵੇਂ ਯੂਜ਼ਰਸ ਜੁੜੇ ਹਨ। ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ BSNL ਹੁਣ ਲੰਬੀ ਵੈਧਤਾ ਵਾਲੇ ਕਈ ਕਿਫਾਇਤੀ ਪਲਾਨ ਲੈ ਕੇ ਆ ਰਹੀ ਹੈ।

365 ਦਿਨਾਂ ਵਾਲਾ ਸਸਤਾ ਪਲਾਨ 

ਕੰਪਨੀ ਦੇ ਅਧਿਕਾਰਤ ਐਕਸ (X) ਹੈਂਡਲ ਮੁਤਾਬਕ, BSNL ਨੇ 2799 ਰੁਪਏ ਦਾ ਇਕ ਸ਼ਾਨਦਾਰ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 365 ਦਿਨਾਂ ਦੀ ਵੈਧਤਾ ਹੈ, ਜਿਸ ਨਾਲ ਯੂਜ਼ਰਸ ਨੂੰ ਸਾਲ ਭਰ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ।

PunjabKesari

ਪਲਾਨ 'ਚ ਮਿਲਣ ਵਾਲੀਆਂ ਸਹੂਲਤਾਂ:

ਅਨਲਿਮਟਿਡ ਕਾਲਿੰਗ: ਯੂਜ਼ਰਸ ਨੂੰ ਪੂਰੇ ਭਾਰਤ 'ਚ ਅਨਲਿਮਟਿਡ ਕਾਲਿੰਗ ਦੇ ਨਾਲ ਮੁਫ਼ਤ ਨੈਸ਼ਨਲ ਰੋਮਿੰਗ ਦੀ ਸਹੂਲਤ ਮਿਲੇਗੀ।

ਰੋਜ਼ਾਨਾ 3GB ਡਾਟਾ: ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 3GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ।

SMS ਸਹੂਲਤ: ਡਾਟਾ ਦੇ ਨਾਲ-ਨਾਲ ਰੋਜ਼ਾਨਾ 100 ਫ੍ਰੀ SMS ਦਾ ਲਾਭ ਵੀ ਮਿਲੇਗਾ।

ਮਨੋਰੰਜਨ ਦਾ ਡੋਜ਼: ਕੰਪਨੀ ਆਪਣੇ ਯੂਜ਼ਰਸ ਨੂੰ BiTV ਦਾ ਮੁਫ਼ਤ ਵਰਜ਼ਨ ਵੀ ਉਪਲਬਧ ਕਰਵਾ ਰਹੀ ਹੈ, ਜਿਸ ਰਾਹੀਂ ਗਾਹਕ 350 ਤੋਂ ਵੱਧ ਲਾਈਵ ਟੀਵੀ ਚੈਨਲਾਂ ਦਾ ਆਨੰਦ ਬਿਲਕੁਲ ਮੁਫ਼ਤ ਲੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News