72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ ਪਲਾਨ!
Tuesday, Apr 14, 2026 - 06:47 PM (IST)
ਗੈਜੇਟ ਡੈਸਕ- ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਆਪਣੇ ਗਾਹਕਾਂ ਲਈ ਇਕ ਬਿਹਤਰੀਨ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਸੁਪਰਫਾਸਟ 5ਜੀ ਸਪੀਡ ਦੇ ਨਾਲ ਆਉਂਦਾ ਹੈ। 719 ਰੁਪਏ ਦਾ ਇਹ ਪ੍ਰੀਪੇਡ ਪਲਾਨ ਨਾ ਸਿਰਫ ਤੁਹਾਡੀ ਰੋਜ਼ਾਨਾ ਦੀ ਡਾਟਾ ਦੀ ਜ਼ਰੂਰਤ ਪੂਰੀ ਕਰਦਾ ਹੈ ਸਗੋਂ ਤੁਹਾਨੂੰ 5ਜੀ ਦੀ ਦੁਨੀਆ ਨਾਲ ਵੀ ਜੋੜਦਾ ਹੈ।
ਇਹ ਵੀ ਪੜ੍ਹੋ- Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!
VI ਦਾ 719 ਰੁਪਏ ਵਾਲਾ ਪ੍ਰੀਪੇਡ ਪਲਾਨ ਉਨ੍ਹਾਂ ਗਾਹਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਬਜਟ 'ਚ 5ਜੀ ਦਾ ਅਨੁਭਵ ਚਾਹੁੰਦੇ ਹਨ। ਇਹ ਪਲਾਨ 72 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ, ਜਿਸ ਵਿਚ ਰੋਜ਼ਾਨਾ 1 ਜੀ.ਬੀ. 4ਜੀ ਡਾਟਾ ਮਿਲਦਾ ਹੈ। ਇਸਦੇ ਨਾਲ ਹੀ ਵੋਡਾਫੋਨ ਆਈਡੀਆ ਦਾ ਅਨਲਿਮਟਿਡ 5ਜੀ ਆਫਰ ਵੀ ਸ਼ਾਮਲ ਹੈ, ਜੋ ਉਨ੍ਹਾਂ ਖੇਤਰਾਂ 'ਚ ਕੰਮ ਕਰਦਾ ਹੈ ਜਿਥੇ ਵੋਡਾਫੋਨ ਦਾ 5ਜੀ ਨੈੱਟਵਰਕ ਲਾਈਵ ਹੈ।
ਇਸਤੋਂ ਇਲਾਵਾ ਪਲਾਨ 'ਚ ਰੋਜ਼ਾਨਾ 200 ਮੁਫ਼ਤ SMS ਦੀ ਸਹੂਲਤ ਵੀ ਮਿਲਦੀ ਹੈ। ਇਹ ਪਲਾਨ ਅਨਲਿਮਟਿਡ 5ਜੀ ਡਾਟਾ ਦੇ ਨਾਲ ਆਉਂਦਾ ਹੈ, ਹਾਲਾਂਕਿ, ਇਸ ਲਈ ਕੰਪਨੀਆਂ ਦੀਆਂ ਸ਼ਰਤਾਂ ਲਾਗੂ ਹੈ।
ਇਹ ਵੀ ਪੜ੍ਹੋ- ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼
