ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

Thursday, Apr 16, 2026 - 05:59 PM (IST)

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

ਗੈਜੇਟ ਡੈਸਕ- ਤੁਸੀਂ ਵੀ ਜੇਕਰ ਘੱਟ ਕੀਮਤ 'ਚ ਸੈਮਸੰਗ ਦਾ ਪ੍ਰੀਮੀਅਮ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਸੈਮਸੰਗ ਦੇ ਪਾਵਰਫੁਰ ਫੋਨ Samsung Galaxy S25 Ultra ਦੀ ਕੀਮਤ ਵਿੱਚ ਭਾਰੀ ਛੋਟ ਮਿਲ ਰਹੀ ਹੈ। ਦੱਸ ਦੇਈਏ ਕਿ 'ਐਮਾਜ਼ਾਨ ਮੈਗਾ ਡੀਲ ਡੇਜ਼' ਸੇਲ ਦੌਰਾਨ ਇਸ ਫਲੈਗਸ਼ਿਪ ਫੋਨ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਛੋਟ ਦਿੱਤੀ ਜਾ ਰਹੀ ਹੈ, ਜਿਸ ਨਾਲ ਇਹ ਫੋਨ ਲਾਂਚ ਹੋਣ ਤੋਂ ਬਾਅਦ ਪਹਿਲੀ ਵਾਰ 1 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਉਪਲਬਧ ਹੈ।

ਜਦੋਂ ਸੈਮਸੰਗ ਨੇ ਇਸ ਫੋਨ ਨੂੰ ਭਾਰਤ ਵਿੱਚ ਲਾਂਚ ਕੀਤਾ ਸੀ, ਤਾਂ ਇਸ ਦੀ ਸ਼ੁਰੂਆਤੀ ਕੀਮਤ 1,29,999 ਰੁਪਏ ਰੱਖੀ ਗਈ ਸੀ ਪਰ ਹੁਣ ਐਮਾਜ਼ਾਨ 'ਤੇ ਚੱਲ ਰਹੀ ਸੇਲ ਵਿੱਚ ਇਹ ਹੈਂਡਸੈੱਟ 99,999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸਦਾ ਮਤਲਬ ਹੈ ਕਿ ਗਾਹਕਾਂ ਨੂੰ ਇਸ ਫੋਨ 'ਤੇ ਸਿੱਧਾ 30,000 ਰੁਪਏ ਦਾ ਫਾਇਦਾ ਮਿਲ ਰਿਹਾ ਹੈ। ਇਹ ਕੀਮਤ ਫੋਨ ਦੇ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ ਲਈ ਹੈ।

ਇਸ ਨਵੀਂ ਕੀਮਤ ਦੇ ਨਾਲ ਸੈਮਸੰਗ ਦਾ ਇਹ ਫੋਨ ਬਾਜ਼ਾਰ ਵਿੱਚ ਮੌਜੂਦ ਹੋਰ ਪ੍ਰੀਮੀਅਮ ਮਾਡਲਾਂ ਜਿਵੇਂ ਕਿ Vivo X200 Pro 5G, OPPO Find N2 Flip ਅਤੇ iPhone Air ਵਰਗੇ ਫੋਨਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ।

ਇਹ ਵੀ ਪੜ੍ਹੋ- 72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ ਪਲਾਨ!

Galaxy S25 Ultra ਦੇ ਫੀਚਰਜ਼

ਇਹ ਫੋਨ ਕਵਾਜ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਫੋਨ ਵਿੱਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 50MP ਅਲਟਰਾ ਵਾਈਡ, 50MP ਤੀਜਾ ਅਤੇ 10MP ਦਾ ਚੌਥਾ ਕੈਮਰਾ ਸੈਂਸਰ ਮਿਲਦਾ ਹੈ। ਸੈਲਫੀ ਲਈ ਇਸ ਵਿੱਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਬਿਹਤਰ ਸਪੀਡ ਲਈ ਫੋਨ ਵਿੱਚ Snapdragon 8 Elite ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ S Pen ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਹ 6.9 ਇੰਚ ਦੀ ਵੱਡੀ ਡਿਸਪਲੇਅ ਦੇ ਨਾਲ ਆਉਂਦਾ ਹੈ। ਫੋਨ ਵਿੱਚ 5000mAh ਦੀ ਦਮਦਾਰ ਬੈਟਰੀ ਲਗਾਈ ਗਈ ਹੈ। ਫੋਨ ਨੂੰ ਠੰਡਾ ਰੱਖਣ ਲਈ ਇਸ ਵਿੱਚ 'ਵੈਪਰ ਕੂਲਿੰਗ ਚੈਂਬਰ' ਦਿੱਤਾ ਗਿਆ ਹੈ। 

ਐਮਾਜ਼ਾਨ ਦੀ ਲਿਸਟਿੰਗ ਮੁਤਾਬਕ, ਇਸ ਫੋਨ ਨੂੰ ਖਰੀਦਣ 'ਤੇ ਗਾਹਕਾਂ ਨੂੰ 6 ਮਹੀਨਿਆਂ ਲਈ ਗੂਗਲ ਏ.ਆਈ. ਪ੍ਰੋ ਅਤੇ 2 ਟੀਬੀ ਕਲਾਉਡ ਸਟੋਰੇਜ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਫਲੈਗਸ਼ਿਪ ਫੋਨ ਵਿੱਚ ਕਈ ਐਡਵਾਂਸਡ ਏ.ਆਈ. ਫੀਚਰਜ਼ ਦਾ ਸਪੋਰਟ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!


author

Rakesh

Content Editor

Related News