ਮਾਈਕ੍ਰੋਸਾਫਟ ਨੇ ਦਿਖਾਇਆ ਐੱਜ ਬ੍ਰਾਊਜ਼ਰ ਦਾ ਨਵਾਂ ਲੋਗੋ, ਜੁੜਨਗੇ ਕਈ ਕਮਾਲ ਦੇ ਫੀਚਰ
Monday, Nov 04, 2019 - 12:38 PM (IST)

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਆਪਣੇ ਐੱਜ ਬ੍ਰਾਊਜ਼ਰ ਲਈ ਨਵਾਂ ਲੋਗੋ ਤਿਆਰ ਕੀਤਾ ਹੈ ਜਿਸ ਦਾ ਅਧਿਕਾਰਤ ਐਲਾਨ ਇਸ ਹਫਤੇ ਮਾਈਕ੍ਰੋਸਾਫਟ ਡਿਵੈੱਲਪਰਜ਼ ਕਾਨਫਰੰਸ ਦੌਰਾਨ ਕੀਤਾ ਜਾਵੇਗਾ। ਨਵੇਂ ਲੋਗੋ ਦੇ ਡਿਜ਼ਾਈਨ ’ਚ ਮਾਈਕ੍ਰੋਸਾਫਟ ਨੇ ਇੰਟਰਨੈੱਟ ਐਕਸਪਲੋਰਰ ਅਤੇ ਐੱਜ ਬ੍ਰਾਊਜ਼ਰ ’ਚ ਇਸਤੇਮਾਲ ਹੋਣ ਵਾਲੇ e ਸ਼ਬਦ ਦਾ ਹੀ ਇਸਤੇਮਾਲ ਕੀਤਾ ਹੈ ਪਰ ਇਸ ਨੂੰ 3ਡੀ ਡਿਜ਼ਾਈਨ ’ਚ ਤਿਆਰ ਕੀਤਾ ਗਿਆ ਹੈ। ਉਥੇ ਹੀ ਵੇਵ ਵਰਗੇ ਸਪਾਈਰਲ ਥੀਮ ਨੂੰ ਵੀ ਕੰਪਨੀ ਨੇ ਇਸ ਵਿਚ ਸ਼ਾਮਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਲੋਗੋ ਦੇ ਨਾਲ ਐੱਜ ਬ੍ਰਾਊਜ਼ਰ ’ਚ ਕਈ ਕਮਾਲ ਦੇ ਫੀਚਰਜ਼ ਵੀ ਦੇਖਣ ਨੂੰ ਮਿਲਣਗੇ।
ਯੂਜ਼ਰਬੇਸ ਦੀ ਗੱਲ ਕਰੀਏ ਤਾਂ ਗੂਗਲ ਕ੍ਰੋਮ ਦੇ ਕੁਲ ਮਿਲਾ ਕੇ 68.91 ਫੀਸਦੀ ਗਲੋਬਲ ਯੂਜ਼ਰਜ਼ ਹਨ। ਜਦਕਿ, ਹੋਰ ਸਾਰੇ ਇੰਟਰਨੈੱਟ ਬ੍ਰਾਊਜ਼ਰਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਯੂਜ਼ਰਜ਼ ਗਲੋਬਲੀ 9.25 ਫੀਸਦੀ ਹਨ, ਉਥੇ ਹੀ ਐਪਲ ਸਫਾਰੀ ਦੇ 8.68 ਫੀਸਦੀ ਹਨ। ਐੱਜ ਬ੍ਰਾਊਜ਼ਰ ਦੇ ਸਿਰਫ 4.51 ਫੀਸਦੀ ਯੂਜ਼ਰਜ਼ ਉਥੇ ਹੀ ਇੰਟਰਨੈੱਟ ਐਕਸਪਲੋਰਰ ਦਾ ਇਸਤੇਮਾਲ 4.45 ਫੀਸਦੀ ਯੂਜ਼ਰਜ਼ ਕਰਦੇ ਹਨ।