ਮਾਈਕ੍ਰੋਸਾਫਟ ਕਰੇਗੀ ਆਫਿਸ 365 ''ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ
Tuesday, Sep 27, 2016 - 03:07 PM (IST)

ਜਲੰਧਰ : ਮਾਈਕ੍ਰੋਸਾਫਟ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਿਰਫ ਬੋਟਸ ਤੇ ਵੁਆਇਸ ਅਸਿਸਟੈਂਟ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੁੰਦੀ। ਮਾਈਕ੍ਰੋਸਾਫਟ ਬਹੁਤ ਜਲਦ ਆਫਿਸ 365 ''ਚ ਕਲਾਊਡ ਬੇਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲਿਆਉਣ ਜਾ ਰਹੀ ਹੈ। ਏ. ਆਈ. ਤੁਹਾਡੇ ਪ੍ਰਾਜੈਕਟਸ ਨੂੰ ਖਤਮ ਕਰਨ ''ਚ ਤੁਹਾਡੀ ਮਦਦ ਕਰੇਗੀ। ਪਾਵਰ ਪੁਆਇੰਟ ''ਚ ਟਾਪਿਕਸ ਸਜੈਸ਼ਨ ਦੇਣ ਤੋਂ ਲੈ ਕੇ ਮਾਈਕ੍ਰੋਸਾਫਟ ਵਰਡ, ਐਕਸੈਲ ''ਚ ਗ੍ਰਾਫਿਕਸ ਆਦਿ ਦੇ ਸਜੈਸ਼ਨਜ਼ ਦੇਣ ਦੀ ਮਦਦ ਇਸ ਕਲਾਊਡ ਬੇਸਡ ਏ. ਆਈ. ਵੱਲੋਂ ਕੀਤੀ ਜਾਵੇਗੀ।
ਇਨ੍ਹਾਂ ''ਚੋਂ ਕੁਝ ਫੀਚਰ ਤਾਂ ਵਰਤਮਾਨ ''ਚ ਮੌਜੂਦ ਹਨ ਪਰ ਜੇ ਤੁਹਾਡੇ ਕੋਲ ਇਹ ਫੀਚਰ ਨਹੀਂ ਹਨ ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਜਦ ਤੱਕ ਮਾਈਕ੍ਰੋਸਾਫਟ ਐਕਸੈਲ ਤੇ ਪਾਵਰਪੁਆਇੰਟ ਹੈਲਪਰਜ਼ ਨੂੰ ਐਡ ਨਹੀਂ ਕਰ ਦਿੰਦੀ।ਇਹ ਹੀ ਨਹੀਂ, ਇਸ ਤੋਂ ਇਲਾਵਾ ਮਾਈਕ੍ਰੋਸਾਫਟ ਅਮਰੀਕਾ ''ਚ (ਕਾਲ ਸੈਂਟਰ) ਸਟਾਫ ਦੀ ਮਦਦ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲੈਂਦੀ ਹੈ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਨ।