ਹੁਣ ਮਾਇਕ੍ਰੋਸਾਫਟ ਪੇਂਟ ਐਪ ਤੋਂ 3ਡੀ ''ਚ ਕਰੋ Paint

Friday, Oct 28, 2016 - 07:57 AM (IST)

ਹੁਣ ਮਾਇਕ੍ਰੋਸਾਫਟ ਪੇਂਟ ਐਪ ਤੋਂ 3ਡੀ ''ਚ ਕਰੋ Paint

ਜਲੰਧਰ : ਮਾਇਕ੍ਰੋਸਾਫਟ ਨੇ ਨਿਊਯਾਰਕ ''ਚ ਹੋਏ ਇਕ ਇਵੈਂਟ ਦੇ ਦੌਰਾਨ ਸਰਫੇਸ ਸਟੂਡੀਓ ਪੀ. ਸੀ,  ਸਰਫੇਸ ਬੁਕ ਆਈ7 ਅਤੇ ਵਿੰਡੋਜ਼ 10 ਕ੍ਰੀਏਟਰ ਅਪਡੇਟ ਦੇ ਪੇਸ਼ ਕੀਤਾ ਹੈ। ਇਸ ਇਵੈਂਟ ''ਚ ਸਾਫਟਵੇਅਰ ਜਾਇੰਟ ਮਾਇਕ੍ਰੋਸਾਫਟ ਨੇ ਪੇਂਟ (Paint) ਐਪ ਦੇ ਨਵੇਂ ਵਰਜਨ ਦੀ ਘੋਸ਼ਣਾ ਵੀ ਕੀਤੀ ਹੈ ਜਿਸਦੇ ਬਾਰੇ ''ਚ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ

 

ਮਾਇਕਰੋਸਾਫਟ ਨੇ ਕਿਹਾ ਕਿ ਪੇਂਟ 3ਡੀ ਐਪ ਦੀ ਮਦਦ ਨਾਲ ਸਾਰੀਆਂ ਨੂੰ 3ਡੀ ਦੇ ਵੱਲ ਲਿਆਉਣਾ ਹੈ। ਪੇਂਟ 3ਡੀ ਐਪ ਨੂੰ ਵਿੰਡੋਜ਼ 10 ਕ੍ਰਿਏਟਰ ਦੇ ਤੌਰ ''ਤੇ ਪੇਸ਼ ਕੀਤਾ ਹੈ। ਮਾਇਕ੍ਰੋਸਾਫਟ ਦਾ ਕਹਿਣਾ ਹੈ ਕਿ ਇਸ ਨੂੰ ਅਗਲੇ ਸਾਲ 400 ਮਿਲੀਅਨ ਵਿੰਡੋਜ਼ 10 ਯੂਜ਼ਰਸ ਲਈ ਫ੍ਰੀ ''ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੇਂਟ 3ਡੀ ਪ੍ਰਿਵਿਯੂ ਐਪ ਨੂੰ ਮਾਇਕ੍ਰੋਸਾਫਟ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪੇਂਟ 3ਡੀ ਪ੍ਰਿਵਿਯੂ ਐਪ ਆਸਟ੍ਰੇਲਿਆ, ਕਨਾਡਾ, ਨਿਊਜੀਲੈਂਡ, ਯੂ. ਕੇ. ਅਤੇ ਅਮਰੀਕਾ ''ਚ ਵਿੰਡੋਜ਼ 10 ਇਸਤੇਮਾਲ ਵਾਲੇ ਯੂਜਰਸ ਲਈ ਉਪਲੱਬਧ ਹੈ।


Related News