ਮਾਇਕ੍ਰੋਸਾਫਟ ਨੇ ਲਾਂਚ ਕੀਤਾ Visual Studio 2017
Sunday, Mar 12, 2017 - 02:35 PM (IST)

ਜਲੰਧਰ : ਸੰਸਾਰ ਦੀ ਮਸ਼ਹੂਰ ਬਹੁਰਾਸ਼ਟਰੀ ਅਮਰੀਕਾ ਦੀ ਕੰਪਨੀ ਨੇ ਵਿਜ਼ੂਅਲ ਸਟੂਡੀਓ ਨੂੰ ਲਾਂਚ ਕਰ ਦਿੱਤਾ ਹੈ, ਵਿਜ਼ੂਅਲ ਸਟੂਡੀਓ ਕਿਸੇ ਵੀ ਐਪਲੀਕੇਸ਼ਨ ਦੇ ਵਿਕਾਸ ''ਚ ਕਾਫ਼ੀ ਬਿਹਤਰ ਸਮਰਥਾ ਪ੍ਰਦਾਨ ਕਰੇਗਾ ਜੋ ਡਿਵੈਲਪਰ ਅਤੇ ਕਿਸੇ ਵੀ ਪਲੇਟਫਾਰਮ ਲਈ ਹੋਵੇਗੀ, ਮਇਕਰੋਸਫਾਟ ਵਿਜ਼ੂਅਲ ਸਟੂਡੀਓ 2017 ਆਈ. ਡੀ. ਆਈ ਯਾਨੀ ਇੰਟੇਗਰੇਟਡ ਡਿਵੈੱਲਪਮੇਂਟ ਐਂਵਾਇਰੋਨਮੇਂਟ ਹੈ, ਡਿਵੈੱਲਪਰ ਦੀ ਹਰ ਤਰ੍ਹਾਂ ਦੀ ਭਾਸ਼ਾ ਅਤੇ ਪਲੇਟਫਾਰਮ ''ਤੇ ਐਪਲੀਕੇਸ਼ਨ ਦੇ ਨਿਰਮਾਣ ਨੂੰ ਸਮਰਥਨ ਦਿੰਦੀ ਹੈ , MicroSoft ਦੇ ਜਨਰਲ ਮੈਨੇਜਰ ਨਰੇਂਦਰ ਭੰਡਾਰੀ ਨੇ ਦੱਸਿਆ ਬਿਹਤਰ ਸਟੂਡੀਓ ਕਲਾਊਡ ਦੇ ਅਨੁਭਵ ਦੇ ਨਾਲ ਉਤਪਾਦਕਤਾ ਦੀ ਸਮਰੱਥਾ ਨੂੰ ਵਧਾਵੇਗਾ। ਇਸ ਤੋਂ ਪਿਛਲੇ ਵਰਜ਼ਨ ਵਾਲੇ ਵਿਜ਼ੂਅਲ ਸਟੂਡੀਓ ਦੇ 2015 ''ਚ ਜਾਰੀ ਹੋਣ ਦੇ ਬਾਅਦ ਤੋਂ 2.11 ਕਰੋੜ ਵਾਰ ਤੋਂ ਵੀ ਜ਼ਿਆਦਾ ਡਾਊਨਲੋਡ ਕੀਤਾ ਗਿਆ।
ਮਾਇਕ੍ਰੋਸਾਫਟ ਇੰਡੀਆ ਦੇ ਜਨਰਲ ਮੇਨੈਜਰ (ਡੀ. ਐਕਸ, ਡਿਵੈਲਪਰ ਐਕਸਪੀਰਿਅੰਸ) ਨਿਰੇਂਦਰ ਭੰਡਾਰੀ ਨੇ ਦੱਸਿਆ, ਵਿਜ਼ੂਅਲ ਸਟੂਡੀਓ 2017 ਬਿਹਤਰੀਨ ਕਲਾਊਡ ਅਤੇ ਮੋਬਾਇਲ ਡਿਵੈਲਪਮੇਂਟ ਦਾ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਇਹ ਡਿਵੈੱਲਪਰ ਦੀ ਸਮਰੱਥਾ ਅਤੇ ਉਤਪਾਦਕਤਾ ਨੂੰ ਵਧਾਉਂਦਾ ਹੈ। ਵਿਜ਼ੂਅਲ ਸਟੂਡੀਓ 2017 ਦੇ ਨਾਲ ਸਾਮਾਰਿਨ ਆਉਂਦਾ ਹੈ ਜੋ ਡਿਵੈੱਲਪਰ ਲਈ ਐਂਡ੍ਰਾਇਡ, IOS ਅਤੇ ਵਿੰਡੋਜ਼ ਪਲੇਟਫਾਰਮ ਲਈ ਤੇਜ਼ੀ ਨਾਲ ਮੋਬਾਇਲ ਐਪ ਬਣਾਉਣ ''ਚ ਮਦਦ ਕਰਦਾ ਹੈ।