ਮਾਈਕ੍ਰੋਸਾਫਟ ਨੇ ਕੋਰਟਾਨਾ ''ਤੇ ਗੂਗਲ ਨੂੰ ਕੀਤਾ ਬਲਾਕ
Sunday, May 01, 2016 - 04:27 PM (IST)

ਜਲੰਧਰ : ਮਾਈਕ੍ਰੋਸਾਫਟ ਨੇ ਆਪਣੀ ਵਰਚੁਅਲ ਅਸਿਸਟੈਂਟ ਕੋਰਟਾਨਾ ''ਚ ਇਕ ਵੱਡਾ ਬਦਲਾਵ ਕੀਤਾ ਹੈ। ਹਣ ਕੋਰਟਾਨਾ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਲਈ ਗੂਗਲ ਦੀ ਵਰਤੋਂ ਨਹੀਂ ਕਰਿਆ ਕਰੇਗੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰਟਾਨਾ ਰਿਸਪਾਂਸ ਨਹੀਂ ਕਰੇਗੀ, ਹੁਣ ਕੋਰਟਾਨਾ ਗੂਗਲ ਨਹੀਂ ਬਲਕਿ ਸਿਰਫ ਮਾਈਕ੍ਰੋਸਾਫਟ ਦੀ ਸਰਚ ਸਰਵਿਸ ਬੀਂਗ ਦੀ ਵਰਤੋਂ ਕਰੇਗੀ। ਇਹ ਬਦਲਾਵ ਵਿੰਡੋਜ਼ 10 ''ਚ ਹੀ ਕੀਤਾ ਗਿਆ ਹੈ। ਵੀਰਵਾਰ ਨੂੰ ਆਪਣੇ ਬਲਾਗ ''ਚ ਲਿਖਦੇ ਹੋਏ ਮਾਈਕ੍ਰੋਸਾਫਟ ਨੇ ਦੱਸਿਆ ਕਿ ਕੋਰਚਾਨਾ ਪ੍ਰਸਨਲਾਈਜ਼ਡ ਸਰਚ ਐਕਸਪੀਰੀਅੰਸ ਦਿੰਦਾ ਹੈ। ਬਲਾਗ ''ਚ ਕਈ ਵਾਰ ਕੋਰਟਾਨਾ ਦੀ ਮਦਦ ਨਾਲ ਸਰਚ ਕਰਨ ''ਤੇ ਬੀਂਗ ਦਾ ਜ਼ਿਕਰ ਆਇਆ ਤੇ ਬੀਤੇ ਵੀਰਵਾਰ ਤੋਂ ਕੋਰਟਾਨਾ ਵਿੰਡੋਜ਼ 10 ''ਤੇ ਸਿਰਫ ਬੀਂਗ ਸਰਚ ਇੰਜਣ ਦੀ ਵਰਤੋਂ ਹੀ ਕਰੇਗੀ।
ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹੋਰ ਕਿਸੇ ਸਕਚ ਇੰਜਣ ਦੀ ਵਰਤੋਂ ਨਹੀਂ ਕਰ ਸਕਦੇ, ਤੁਸੀਂ ਕਿਸੇ ਵੀ ਹੋਰ ਬ੍ਰਾਊਜ਼ਰ ''ਤੇ ਕੋਈ ਵੀ ਸਰਚ ਇੰਜਣ ਵਿੰਡੋਜ਼ 10 ''ਤੇ ਵਰਤ ਸਕਦੇ ਹੋ ਪਰ ਕੋਰਟਾਨਾ ''ਤੇ ਨਹੀਂ।