ਅਕਤੂਬਰ 'ਚ Micromax ਲਾਂਚ ਕਰੇਗੀ ਆਪਣਾ ਪਹਿਲਾ ਫੀਚਰ ਫੋਨ Bharat One: ਰਿਪੋਰਟ

Wednesday, Sep 27, 2017 - 05:19 PM (IST)

ਅਕਤੂਬਰ 'ਚ Micromax ਲਾਂਚ ਕਰੇਗੀ ਆਪਣਾ ਪਹਿਲਾ ਫੀਚਰ ਫੋਨ Bharat One: ਰਿਪੋਰਟ

ਜਲੰਧਰ- ਭਾਰਤੀ ਕੰਪਨੀ ਮਾਇਕ੍ਰੋਮੈਕਸ ਆਪਣਾ ਪਹਿਲਾ 4G VoLTE ਫੀਚਰ ਫੋਨ ਭਾਰਤ ਵਨ ਨਾਂ ਨਾਲ ਲਾਂਚ ਕਰਣ ਵਾਲੀ ਹੈ। ਇਕਨਾਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਇਸ ਫੋਨ ਦੀ ਕੀਮਤ 2000 ਰੁਪਏ ਜਾਂ ਇਸ ਤੋਂ ਘੱਟ ਕੀਤੀ ਹੋਵੇਗੀ ਅਤੇ ਕੰਪਨੀ ਇਸ ਨੂੰ ਅਕਤੂਬਰ ਦੇ ਪਹਿਲੇ ਹਫਤੇ 'ਚ ਲਾਂਚ ਕਰੇਗੀ।

ਦੱਸ ਦਈਏ ਕਿ ਰਿਲਾਇੰਸ ਆਪਣੇ 4G VoLTE ਫੀਚਰ ਫੋਨ ਜਿਓਫੋਨ ਜੁਲਾਈ 'ਚ ਲਾਂਚ ਕਰਣ ਤੋ ਬਾਅਦ ਇਸ ਦੀ ਡਿਲੀਵਰੀ ਪਿਛਲੇ ਹਫਤੇ ਸ਼ੁਰੂ ਕਰ ਚੁੱਕੀ ਹੈ। ਜਿਓਫੋਨ ਤੋਂ ਬਾਅਦ ਕਈ ਕੰਪਨੀਆਂ 4G VoLTE ਫੀਚਰ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹਨ। ਰਿਪੋਰਟ ਦੇ ਮੁਤਾਬਕ ਹੁਣ ਲਗਦਾ ਹੈ ਕਿ ਮਾਇਕ੍ਰੋਮੈਕਸ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਟਣਾ ਚਾਹੁੰਦੀ ਹੈ। 

ਰਿਪੋਰਟ ਅਨੁਸਾਰ, ਭਾਰਤ ਸੀਰੀਜ ਦੇ ਤਹਿਤ ਮਾਇਕ੍ਰੋਮੈਕਸ ਭਾਰਤ ਵਨ ਫੀਚਰ ਫੋਨ ਲਈ ਕੰਪਨੀ ਨੇ BSNL ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਕੰਪਨੀ ਇਸ ਫੋਨ ਦੇ ਨਾਲ ਫ੍ਰੀ ਵਾਇਸ ਕਾਲਿੰਗ ਸਹਿਤ ਕੁਝ ਐਕਸਕਲੂਸਿਵ ਫੀਚਰਸ ਪੇਸ਼ ਕਰ ਸਕਦੀ ਹੈ। ਹਾਲਾਂਕਿ, BSNL ਦੇ ਕੋਲ ਫਿਲਹਾਲ ਸਿਰਫ 3G ਸਰਵਿਸ ਦੀ ਸਹੂਲਤ ਹੈ, ਅਜਿਹੇ 'ਚ ਸਵਾਲ ਉੱਠਦਾ ਹੈ ਕਿ BSNL ਦੇ ਨਾਲ ਪਾਰਟਨਰਸ਼ਿਪ Ýਚ 47 ਯੂਜ਼ਰਸ ਨੂੰ ਕਿਵੇਂ ਇਸ ਤੋਂ ਫਾਇਦਾ ਹੋਵੇਗਾ। ਹਾਲਾਂਕਿ BSNL ਦਾ ਪੇਂਡੂ ਇਲਾਕੀਆਂ ਅਤੇ ਛੋਟੇ ਸ਼ਹਿਰਾਂ 'ਚ ਚੰਗੀ-ਖਾਸੀ ਪਹੁੰਚ ਹੈ, ਇਸ ਲਈ ਕੰਪਨੀ ਇਸ ਦੇ ਮਾਧੀਅਮ ਤੋਂ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰੇਗੀ।PunjabKesari

ਰਿਪੋਰਟ ਦੀ ਮੰਨੀਏ ਤਾਂ ਵਰਤਮਾਨ 'ਚ ਬਾਜ਼ਾਰ 'ਚ ਮੌਜੂਦ ਫੀਚਰ ਫੋਨ ਦੀ ਤੁਲਣਾ 'ਚ ਮਾਇਕ੍ਰੋਮੈਕਸ ਦਾ ਭਾਰਤ ਵਨ ਵੱਡੀ ਸਕ੍ਰੀਨ ਸਾਇਜ ਡਿਸਪਲੇ ਅਤੇ ਜ਼ਿਆਦਾ ਬੈਟਰੀ ਲਾਇਫ ਦੇ ਨਾਲ ਆਵੇਗਾ।  ਨਾਲ ਹੀ ਇਸ 'ਚ 2-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫਰੰਟ 'ਚ V71 ਕੈਮਰਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਮਾਇਕ੍ਰੋਮੈਕਸ ਕੰਪਨੀ ਗਾਹਕਾਂ ਨੂੰ ਰਿਲਾਇੰਸ ਦੇ ਜਿਓਫੋਨ ਦਾ ਆਪਸ਼ਨ ਦੇਣਾ ਚਾਹੁੰਦੀ ਹੈ।


Related News