ਰਜਿਸਟਰੀ ਦਫ਼ਤਰਾਂ ’ਚ ਈਜ਼ੀ-ਰਜਿਸਟਰੀ ਦੀ ਸ਼ੁਰੂਆਤ
Saturday, Jul 05, 2025 - 01:18 PM (IST)

ਅੰਮ੍ਰਿਤਸਰ(ਨੀਰਜ)-ਜ਼ਿਲਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਰਜਿਸਟਰੀ ਦਫ਼ਤਰਾਂ ਵਿਚ ਈਜ਼ੀ-ਰਜਿਸਟਰੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਈਜ਼ੀ-ਰਜਿਸਟਰੀ ਦੇ ਪਹਿਲੇ ਦਿਨ, ਰਜਿਸਟਰੀ ਦਫ਼ਤਰ-1, ਰਜਿਸਟਰੀ ਦਫ਼ਤਰ-2 ਅਤੇ ਰਜਿਸਟਰੀ ਦਫ਼ਤਰ-3 ਵਿਚ ਕੁੱਲ 29 ਰਜਿਸਟਰੀਆਂ ਕੀਤੀਆਂ ਗਈਆਂ ਹਨ, ਜਦਕਿ ਪਹਿਲੇ ਪੁਰਾਣੇ ਸਿਸਟਮ ਜਿਸ ਨੂੰ ਐੱਨ. ਡੀ. ਆਰ. ਐੱਸ. ਪੋਰਟਲ ਕਿਹਾ ਜਾਂਦਾ ਹੈ, ਉਸ ਵਿਚ ਆਮ ਦਿਨਾਂ ਵਿਚ ਕਰੀਬ 200 ਜਾਂ ਇਸ ਤੋਂ ਵੀ ਵੱਧ ਰਜਿਸਟਰੀਆਂ ਹੁੰਦੀਆਂ ਸਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਸਿਸਟਮ ਵਿਚ ਪਹਿਲਾਂ ਦਿਨ ਹੋਣ ਕਾਰਨ ਇਸ ਨੂੰ ਸਮਝਣ ਵਿਚ ਕੁਝ ਸਮਾਂ ਲੱਗ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਰਜਿਸਟਰੀਆਂ ਦੀ ਗਿਣਤੀ ਵਧ ਸਕਦੀ ਹੈ। ਜਾਣਕਾਰੀ ਅਨੁਸਾਰ ਰਜਿਸਟਰੀ ਦਫ਼ਤਰ-1 ਵਿਚ ਕੁੱਲ 13 ਰਜਿਸਟਰੀਆਂ ਆਈਆਂ, ਜਿਸ ਵਿਚ ਪੁਰਾਣੇ ਪੋਰਟਲ ਵਿਚ 12 ਰਜਿਸਟਰੀਆਂ ਅਤੇ ਨਵੇਂ ਪੋਰਟਲ ਵਿਚ ਸਿਰਫ਼ 1 ਰਜਿਸਟਰੀ ਹੀ ਆਈ , ਜਿਸ ਨੂੰ ਰਜਿਸਟਰਡ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰਜਿਸਟਰੀ ਦਫ਼ਤਰ-2 ਵਿਚ ਕੁੱਲ 15 ਰਜਿਸਟਰੀਆਂ ਆਈਆਂ, ਜਿਸ ਵਿਚ ਪੁਰਾਣੇ ਪੋਰਟਲ ਵਿਚ 10 ਰਜਿਸਟਰੀਆਂ ਅਤੇ ਨਵੇਂ ਪੋਟਰਲ ’ਤੇ 5 ਰਜਿਸਟਰੀਆਂ ਆਈਆਂ। ਇਨ੍ਹਾਂ ਵਿਚ ਸਾਰੀਆਂ ਰਜਿਸਟਰੀਆਂ ਨੂੰ ਰਜਿਸਟਰਡ ਕਰ ਦਿੱਤਾ ਗਿਆ। ਇਸੇ ਕ੍ਰਮ ਵਿਚ ਰਜਿਸਟਰੀ ਦਫ਼ਤਰ-3 ਵਿਚ ਕੁੱਲ 10 ਰਜਿਸਟਰੀਆਂ ਆਈਆਂ, ਜਿਸ ਵਿਚ ਪੁਰਾਣੇ ਪੋਰਟਲ ’ਤੇ 5 ਅਤੇ ਨਵੇਂ ਪੋਰਟਲ ’ਤੇ 5 ਰਜਿਸਟਰੀਆਂ ਆਈਆਂ, ਇਸ ਵਿਚ ਤਕਨੀਕੀ ਖਰਾਬੀ ਦੇ ਚੱਲਦਿਆਂ ਸਿਰਫ ਇਕ ਰਜਿਸਟਰੀ ਹੀ ਰਜਿਸਟਰਡ ਹੋ ਸਕੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਏ. ਡੀ. ਸੀ. ਰੋਹਿਤ ਗੁਪਤਾ ਨੇ ਦੋ ਵਾਰ ਕੀਤਾ ਅਚਾਨਕ ਨਿਰੀਖਣ
ਈਜ਼ੀ-ਰਜਿਸਟਰੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਏ. ਡੀ. ਸੀ. (ਜ) ਰੋਹਿਤ ਗੁਪਤਾ ਨੇ ਤਿੰਨਾਂ ਰਜਿਸਟਰੀ ਦਫ਼ਤਰਾਂ ਦਾ ਦੋ ਵਾਰ ਅਚਾਨਕ ਨਿਰੀਖਣ ਕੀਤਾ ਅਤੇ ਦਫ਼ਤਰ ਵਿਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਫੀਡਬੈਕ ਲਿਆ। ਸਬ-ਰਜਿਸਟਰਾਰਾਂ ਵੱਲੋਂ ਲੋਕਾਂ ਨੂੰ ਦਸਤਾਵੇਜ਼ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚਾ ਦਿੱਤੇ ਗਏ, ਜਿਸ ਕਾਰਨ ਲੋਕ ਬਹੁਤ ਖੁਸ਼ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀ 'ਤੇ ਆਏ ਫੌਜੀ ਨੇ ਬੇਸ਼ਰਮੀ ਦੀਆਂ ਟੱਪੀਆਂ ਹੱਦਾਂ, ਝੋਨਾ ਲਗਾਉਣ ਗਈ ਕੁੜੀ ਨਾਲ...
48 ਘੰਟਿਆਂ ’ਚ ਖਤਮ ਹੋਵੇਗੀ ਰਜਿਸਟਰੀ ਦੀ ਪ੍ਰੀਕਿਰਿਆ
ਈਜ਼ੀ-ਰਜਿਸਟਰੀ ਦੇ ਮਾਮਲੇ ਬਾਰੇ ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਈਜ਼ੀ-ਰਜਿਸਟਰੀ ਪੰਜਾਬ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਕਦਮ ਹੈ। ਲੋਕਾਂ ਨੂੰ ਰਜਿਸਟਰੀ ਦਫ਼ਤਰਾਂ ਵਿਚ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ ਕਿਉਂਕਿ ਸ਼ੁਰੂ ਤੋਂ ਅੰਤ ਤੱਕ ਸਾਰੀ ਜਾਣਕਾਰੀ ਮੋਬਾਈਲ ’ਤੇ ਮੁਹੱਈਆ ਹੋਵੇਗੀ। ਲੋਕ ਰਜਿਸਟਰੀ ਲਈ ਨਾ ਸਿਰਫ਼ ਆਪਣੇ ਖੇਤਰ ਦੇ ਰਜਿਸਟਰੀ ਦਫ਼ਤਰ ਸਗੋਂ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿਚ ਵੀ ਜਾ ਸਕਦੇ ਹਨ। ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਸੇਵਾ ਸਹਾਇਕ ਨੂੰ ਘਰੋਂ ਬੁਲਾਇਆ ਜਾ ਸਕਦਾ ਹੈ। ਇਸ ਨਾਲ ਸੀਨੀਅਰ ਨਾਗਰਿਕਾਂ, ਵਿਅਸਤ ਕਾਰੋਬਾਰੀਆਂ ਅਤੇ ਘਰੋਂ ਬਾਹਰ ਨਾ ਜਾ ਸਕਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ। ਨਵੇ ਸਿਸਟਮ ਵਿਚ ਲੋਕਾਂ ਨੂੰ ਰਜਿਸਟਰੀਆਂ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ, ਪ੍ਰਵਾਨਗੀ, ਭੁਗਤਾਨ ਅਤੇ ਵਟਸਅੱਪ ’ਤੇ ਦਫ਼ਤਰ ਆਉਣ ਲਈ ਸਮਾਂ ਕੱਢਣ ਵਰਗੀ ਸਾਰੀ ਜਾਣਕਾਰੀ ਮਿਲੇਗੀ। ਨਵੇਂ ਸਿਸਟਮ ਵਿਚ ਏਜੰਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਫੀਸਾਂ ਦਾ ਭੁਗਤਾਨ ਔਨਲਾਈਨ ਕੀਤਾ ਜਾਵੇਗਾ। ਜੇਕਰ ਕੋਈ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਸ ਬਾਰੇ ਸ਼ਿਕਾਇਤ ਕਰਨ ਲਈ ਨੰਬਰ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8