ਹੁਣ ਅਸਲਾ ਲਾਇਸੈਂਸ ਧਾਰਕਾਂ 'ਤੇ ਪੁਲਸ ਕਰੇਗੀ ਕਾਰਵਾਈ
Tuesday, Jul 08, 2025 - 11:05 AM (IST)

ਅੰਮ੍ਰਿਤਸਰ(ਨੀਰਜ)- ਡੀ. ਸੀ. ਦਫ਼ਤਰ ਦੀ ਅਸਲਾ ਬਰਾਂਚ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲੇ ਦੇ 131 ਲਾਇਸੈਂਸੀ ਅਸਲਾ ਧਾਰਕਾਂ ਨੇ ਪਿਛਲੇ ਪੰਜ ਸਾਲਾਂ ਤੋਂ ਆਪਣਾ ਤੀਜਾ ਹਥਿਆਰ ਜਮ੍ਹਾ ਨਹੀਂ ਕਰਵਾਇਆ, ਜਿਨ੍ਹਾਂ ਖਿਲਾਫ ਪ੍ਰਸ਼ਾਸਨ ਵਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 2019 ਦੇ ਨੋਟੀਫਿਕੇਸ਼ਨ ਅਨੁਸਾਰ ਸਵੈ-ਰੱਖਿਆ ਲਈ ਅਸਲਾ ਲਾਇਸੈਂਸ ’ਤੇ ਸਿਰਫ਼ ਦੋ ਹਥਿਆਰ ਹੀ ਰੱਖੇ ਜਾ ਸਕਦੇ ਹਨ, ਜਦਕਿ ਪਹਿਲਾਂ ਤਿੰਨ ਹਥਿਆਰ ਰੱਖਣ ਦੀ ਵਿਵਸਥਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪ੍ਰਸ਼ਾਸਨ ਦੀ ਸੂਚੀ ਅਨੁਸਾਰ ਥਾਣਾ ਭਿੰਡੀਸੈਦਾਂ ਖੇਤਰ ਵਿਚ 3, ਥਾਣਾ ਕੰਬੋਅ ਖੇਤਰ ਵਿਚ 12, ਖਲਚੀਆਂ ਖੇਤਰ ਵਿਚ 5, ਰਾਮਦਾਸ ਖੇਤਰ ਵਿਚ 7, ਲੋਪੋਕੇ ਖੇਤਰ ਵਿਚ 19, ਬਿਆਸ ਖੇਤਰ ਵਿਚ 8, ਅਜਨਾਲਾ ਖੇਤਰ ਵਿਚ 4, ਘਰਿੰਡਾ ਖੇਤਰ ਵਿਚ 9, ਜੰਡਿਆਲਾ ਖੇਤਰ ਵਿਚ 15, ਕੱਥੂਨੰਗਲ ਖੇਤਰ ਵਿਚ 6, ਝੰਡੇਰ ਖੇਤਰ ਵਿਚ 5, ਚਾਟੀਵਿੰਡ ਖੇਤਰ ਵਿਚ 8, ਮਜੀਠਾ ਖੇਤਰ ਵਿਚ 10, ਮੱਤੇਵਾਲ ਖੇਤਰ ਵਿਚ 3, ਤਰਸਿੱਕਾ ਵਿਚ 6 ਅਤੇ ਥਾਣਾ ਰਾਜਾਸਾਂਸੀ ਖੇਤਰ ਵਿਚ 11 ਵਿਅਕਤੀਆਂ ਨੇ ਅਜੇ ਤਕ ਆਪਣਾ ਤੀਜਾ ਲਾਇਸੈਂਸੀ ਹਥਿਆਰ ਜਮ੍ਹਾ ਨਹੀਂ ਕਰਵਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਦੱਸ ਦੇਈਏ ਕਿ ਸਾਲ 2019 ’ਚ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਪੂਰੇ ਸੂਬੇ ਦੇ ਲਾਇਸੈਂਸੀ ਅਸਲਾਧਾਰਕਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਆਪਣਾ ਤੀਜਾ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾਣ ਕਿਉਂਕਿ ਨਵੇਂ ਨਿਯਮ ਅਨੁਸਾਰ ਲਾਇਸੈਂਸੀ ਅਸਲਾਧਾਰਕ ਸਿਰਫ ਦੋ ਹਥਿਆਰ ਹੀ ਆਪਣੀ ਸੁਰੱਖਿਆ ਲਈ ਰੱਖ ਸਕਦਾ ਹੈ ਜਿਸ ’ਚ ਇਕ ਹੈਂਡ ਗਨ (ਰਿਵਾਲਵਰ ਜਾਂ ਪਿਸਟਲ ਆਦਿ) ਅਤੇ ਦੂਜੀ ਰਾਈਫਲ ਜਾਂ 12 ਬੋਰ ਬੰਦੂਕ ਆਦਿ ਹੀ ਰੱਖੀ ਜਾ ਸਕਦੀ ਹੈ। ਪਰ ਦਿਹਾਤੀ ਇਲਾਕਿਆਂ ’ਚ ਹੁਣ ਵੀ ਲਾਇਸੈਂਸੀ ਅਸਲਾਧਾਰਕਾਂ ਨੇ ਆਪਣਾ ਤੀਜਾ ਹਥਿਆਰ ਜਮ੍ਹਾਂ ਨਹੀਂ ਕਰਵਾਇਆ ਹੈ ਜਿਨ੍ਹਾਂ ਦੀ ਦੁਰਵਰਤੋਂ ਤਾਂ ਹੋਣ ਦੀ ਸੰਭਾਵਨਾ ਰਹਿੰਦੀ ਹੀ ਹੈ ਉਥੇ ਕਾਨੂੰਨ ਦਾ ਵੀ ਘੋਰ ਉਲੰਘਣ ਹੋ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏ. ਡੀ. ਸੀ. (ਜ) ਰੋਹਿਤ ਗੁਪਤਾ ਨੇ ਇਕ ਹੁਕਮ ਜਾਰੀ ਕਰ ਕੇ ਸਾਰੇ ਲਾਇਸੈਂਸੀ ਅਸਲਾਧਾਰਕਾਂ ਨੂੰ ਆਪਣਾ ਤੀਜਾ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8