''ਕੇਜਰੀਵਾਲ ਮਾਡਲ'' ਪੰਜਾਬੀ ''ਚ ਰਿਲੀਜ਼

Wednesday, Jul 09, 2025 - 03:23 PM (IST)

''ਕੇਜਰੀਵਾਲ ਮਾਡਲ'' ਪੰਜਾਬੀ ''ਚ ਰਿਲੀਜ਼

ਮੋਹਾਲੀ/ਚੰਡੀਗੜ੍ਹ (ਰਣਬੀਰ, ਅੰਕੁਰ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਮੋਹਾਲੀ ਵਿਖੇ ਜੈਸਮੀਨ ਸ਼ਾਹ ਦੀ ਕਿਤਾਬ ‘ਕੇਜਰੀਵਾਲ ਮਾਡਲ’ ਪੰਜਾਬੀ ’ਚ ਰਿਲੀਜ਼ ਕੀਤੀ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡ੍ਰੈੱਸ ਕੋਡ ਲਾਗੂ! ਸਲਵਾਰ-ਕਮੀਜ਼ ਤੇ...

ਜੈਸਮੀਨ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਮਾਡਲ ਅਜਿਹਾ ਸ਼ਾਸਨ ਢਾਂਚਾ ਹੈ, ਜਿਸ ਨੇ ਭਾਰਤ ’ਚ ਰਾਜਨੀਤੀ ਤੇ ਪ੍ਰਸ਼ਾਸਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਇਹ ਵਿਸ਼ਵ ਪੱਧਰੀ ਸਰਕਾਰੀ ਸਕੂਲਾਂ, ਉੱਤਮਤਾ ਵਾਲੇ ਸਕੂਲਾਂ, ਮੁਫ਼ਤ ਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ, 24 ਘੰਟੇ ਮੁਫ਼ਤ ਬਿਜਲੀ ਤੇ ਭ੍ਰਿਸ਼ਟਾਚਾਰ ਮੁਕਤ ਵਾਤਾਵਰਨ ’ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਜਨਤਕ ਭਲਾਈ ਦੇ ਮੁੱਦਿਆਂ ਸਿੱਖਿਆ, ਸਿਹਤ, ਆਵਾਜਾਈ ਅਤੇ ਵਾਤਾਵਰਨ ਦੇ ਆਲੇ-ਦੁਆਲੇ ਘੁੰਮਦਾ ਹੈ ਜਦਕਿ ਗੁਜਰਾਤ ਮਾਡਲ ਨੇ ਮੁੱਠੀ ਭਰ ਕਾਰਪੋਰੇਟਾਂ ਨੂੰ ਵੱਡੇ ਪੱਧਰ ’ਤੇ ਲਾਭ ਪਹੁੰਚਾਇਆ ਹੈ।

ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ਲਈ ਕੇਜਰੀਵਾਲ ਮਾਡਲ ਦਾ ਅਰਥ ਆਮ ਆਦਮੀ ਲਈ ਰਾਜਨੀਤੀ ਅਤੇ ਸ਼ਾਸਨ ਹੈ। 2015 ਤੋਂ 2022 ਤਕ ਭਾਰਤ ਵਿਚ 23 ਕਰੋੜ ਤੋਂ ਵੱਧ ਲੋਕਾਂ ਨੇ ਸਰਕਾਰੀ ਨੌਕਰੀਆਂ ਲਈ ਅਰਜ਼ੀ ਦਿੱਤੀ ਪਰ ਸਿਰਫ਼ 7.22 ਲੱਖ ਲੋਕਾਂ ਨੂੰ ਹੀ ਨੌਕਰੀਆਂ ਮਿਲੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਿਤਾਬ ਕਿਉਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮਹਾਤਮਾ ਗਾਂਧੀ, ਰਾਮ ਮਨੋਹਰ ਲੋਹੀਆ ਅਤੇ ਭਗਤ ਸਿੰਘ ਦੇ ਆਦਰਸ਼ਾਂ ਨੂੰ ਹਕੀਕਤ ’ਚ ਬਦਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - 50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਭਾਰਤੀ ਰਾਜਨੀਤੀ ਤੋਂ ਨਫ਼ਰਤ, ਜਾਤ ਤੇ ਧਰਮ ਦੀ ਰਾਜਨੀਤੀ ਨੂੰ ਵਿਕਾਸ ਦੀ ਰਾਜਨੀਤੀ ਨਾਲ ਬਦਲਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਜੈਸਮੀਨ ਸ਼ਾਹ ਨੂੰ ‘ਕੇਜਰੀਵਾਲ ਮਾਡਲ’ ਨੂੰ ਪੰਜਾਬੀ ’ਚ ਪ੍ਰਕਾਸ਼ਿਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ’ਚ ਤੁਸੀਂ ਪਹਿਲਾਂ ਹੀ ਤਿੰਨ ਭਾਸ਼ਾਵਾਂ ’ਚ ਇਕ ਕਿਤਾਬ ਲਾਂਚ ਕਰ ਚੁੱਕੇ ਹੋ, ਜੋ ਸ਼ਲਾਘਾਯੋਗ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਹਰਭਜਨ ਸਿੰਘ ਈ.ਟੀ.ਓ., ਲਾਲਜੀਤ ਸਿੰਘ ਭੁੱਲਰ, ਤਰੁਣਪ੍ਰੀਤ ਸਿੰਘ ਸੌਦ, ਹਰਦੀਪ ਸਿੰਘ ਮੁੰਡੀਆਂ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਬਰਿੰਦਰ ਕੁਮਾਰ ਗੋਇਲ, ਮਹਿੰਦਰ ਭਗਤ, ਡਾ. ਰਾਜ ਕੁਮਾਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੁਲਵੰਤ ਸਿੰਘ, ਕੁਲਜੀਤ ਸਿੰਘ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਇੰਦਰਬੀਰ ਸਿੰਘ ਨਿੱਜਰ ਤੇ ਹੋਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News