ਟਵਿਟਰ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਜਲਦੀ ਕਰੋ ਅਪਡੇਟ, ਲੀਕ ਹੋ ਸਕਦੈ ਨਿੱਜੀ ਡਾਟਾ

12/23/2019 10:30:40 AM

ਗੈਜੇਟ ਡੈਸਕ– ਟਵਿਟਰ ਨੇ ਬੀਤੇ ਸ਼ੁੱਕਰਵਾਰ ਨੂੰ ਮੰਨਿਆ ਹੈ ਕਿ ਟਵਿਟਰ ਐਪ ’ਚ ਕੁਝ ਮਲੀਸ਼ਸ ਕੋਡ ਐਡ ਕੀਤੇ ਗਏ ਸਨ ਜਿਨ੍ਹਾਂ ਰਾਹੀਂ ਯੂਜ਼ਰਜ਼ ਦੇ ਨਿੱਜੀ ਡਾਟਾ ਨੂੰ ਐਕਸੈਸ ਕੀਤਾ ਜਾ ਸਕਦਾ ਸੀ। ਦੁਨੀਆ ਭਰ ਦੇ ਟਵਿਟਰ ਯੂਜ਼ਰਜ਼ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਸਨ। ਟਵਿਟਰ ਨੇ ਹੁਣ ਯੂਜ਼ਰਜ਼ ਨੂੰ ਈਮੇਲ ਭੇਜ ਕੇ ਚਿਤਾਵਨੀ ਦਿੰਦੇ ਹੋਏ ਆਪਣੀ ਟਵਿਟਰ ਐਂਡਰਾਇਡ ਐਪ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਹੈ। 
- ਦੱਸ ਦੇਈਏ ਕਿ ਹੈਕਰ ਇਨ੍ਹਾਂ ਮਲੀਸ਼ਸ ਕੋਡਸ ਕਾਰਨ ਨਾਨ-ਪਬਲਿਕ ਅਕਾਊਂਟਸ ਨਾਲ ਜੁੜੀ ਜਾਣਕਾਰੀ ਨਾ ਸਿਰਫ ਐਕਸੈਸ ਕਰ ਸਕਦੇ ਸਨ, ਸਗੋਂ ਯੂਜ਼ਰਜ਼ ਦਾ ਅਕਾਊਂਟ ਕੰਟਰੋਲ ਕਰਦੇ ਹੋਏ ਟਵੀਟ ਵੀ ਕਰ ਸਕਦੇ ਸਨ। 

ਦੱਸ ਦੇਈਏ ਕਿ ਸਾਹਮਣੇ ਆਈ ਖਾਮੀ ਦਾ ਅਸਰ ਕਿਸੇ ਵੀ iOS ਜਾਂ ਵੈੱਬ ਯੂਜ਼ਰਜ਼ ’ਤੇ ਨਹੀਂ ਪਿਆ ਪਰ ਸਾਰੇ ਐਂਡਰਾਇਡ ਯੂਜ਼ਰਜ਼ ਨੂੰ ਉਨ੍ਹਾਂ ਦੀ ਐਪ ਲੇਟੈਸਟ ਵਰਜ਼ਨ ’ਤੇ ਅਪਡੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 


Related News