ਯੂਟਿਊਬ ਨੇ OpenAI ''ਤੇ ਲਗਾਇਆ ਵੱਡਾ ਦੋਸ਼, ਕਿਹਾ- ਸੋਰਾ ਦੀ ਟ੍ਰੇਨਿੰਗ ਲਈ ਹੋ ਰਿਹਾ ਸਾਡੀ ਵੀਡੀਓ ਦਾ ਇਸਤੇਮਾਲ

04/06/2024 3:59:27 PM

ਗੈਜੇਟ ਡੈਸਕ- ਯੂਟਿਊਬ ਦੇ ਸੀ.ਈ.ਓ. ਨੀਲ ਮੋਹਨ ਨੇ ਓਪਨ ਏ.ਆਈ. ਦੁਆਰਾ ਆਪਣੇ ਪਲੇਟਫਾਰਮ ਦੀ ਦੁਰਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਯੂਟਿਊਬ ਨੇ ਕਿਹਾ ਹੈ ਕਿ ਓਪਨ ਏ.ਆਈ. ਯੂਟਿਊਬ ਵੀਡੀਓਜ਼ ਦੀ ਵਰਤੋਂ ਆਪਣੇ ਟੈਕਸਟ ਟੂ ਵੀਡੀਓ ਟੂਲ ਨੂੰ ਟਰੈਂਡ ਕਰਨ ਲਈ ਕਰ ਰਿਹਾ ਹੈ, ਜੋ ਉਸ ਦੀ ਨੀਤੀ ਦੀ ਉਲੰਘਣਾ ਹੈ।

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਲੇਟਫਾਰਮ 'ਤੇ ਸਮੱਗਰੀ ਅਪਲੋਡ ਕਰਨ ਵਾਲੇ ਕ੍ਰਿਏਟਰਾਂ ਤੋਂ ਉਮੀਦ ਹੈ ਕਿ ਉਨ੍ਹਾਂ ਦੇ ਕੰਮ ਨੂੰ ਕੁਝ ਖਾਸ ਸ਼ਰਤਾਂ ਦੇ ਅਨੁਸਾਰ ਵਰਤਿਆ ਜਾਵੇਗਾ ਜੋ ਸਕ੍ਰਿਪਟ ਜਾਂ ਵੀਡੀਓ ਬਿੱਟ ਦੇ ਇੱਕ ਹਿੱਸੇ ਦੀ ਵਰਤੋਂ 'ਤੇ ਪਾਬੰਦੀ ਲਗਾਉਂਦੇ ਹਨ। ਸੋਰਾ ਓਪਨ ਏ.ਆਈ. ਦਾ ਇੱਕ ਨਵਾਂ ਟੂਲ ਹੈ ਜੋ ਟੈਕਸਟ ਦੀ ਮਦਦ ਨਾਲ ਵੀਡੀਓ ਬਣਾਉਂਦਾ ਹੈ। ਯੂਟਿਊਬ ਦਾ ਦੋਸ਼ ਹੈ ਕਿ ਓਪਨ ਏ.ਆਈ. ਆਪਣੇ ਸਾਰੇ ਟੂਲਸ ਨੂੰ ਟ੍ਰੈਂਡ ਕਰਨ ਲਈ ਗੂਗਲ ਅਤੇ ਯੂਟਿਊਬ ਦੇ ਡੇਟਾ ਦੀ ਵਰਤੋਂ ਕਰ ਰਿਹਾ ਹੈ।

ਓਪਨ ਏ.ਆਈ. ਦੇ ਖਿਲਾਫ ਇਨ੍ਹਾਂ ਦੋਸ਼ਾਂ 'ਤੇ ਮਾਈਕ੍ਰੋਸਾਫਟ ਨੇ ਅਜੇ ਕੁਝ ਨਹੀਂ ਕਿਹਾ ਹੈ। ਮਾਈਕ੍ਰੋਸਾਫਟ ਨੇ ਓਪਨ ਏ.ਆਈ. ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਹੈ। ਏ.ਆਈ. ਨੂੰ ਲੈ ਕੇ ਉਦਯੋਗ ਵਿੱਚ ਸਖ਼ਤ ਮੁਕਾਬਲਾ ਹੈ ਅਤੇ ਇਸ ਦੌਰਾਨ, ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ਹਾਲ ਹੀ ਵਿੱਚ ਕੰਪਨੀ ਦੀ ਏ.ਆਈ. ਇੰਜੀਨੀਅਰਿੰਗ ਟੀਮ ਵਿੱਚ ਕੰਮ ਕਰ ਰਹੇ ਇੰਜੀਨੀਅਰਾਂ ਲਈ ਮੁਆਵਜ਼ੇ ਦੇ ਪੈਕੇਜ ਨੂੰ ਵਧਾਉਣ ਦੀ ਯੋਜਨਾ ਦਾ ਖੁਲਾਸਾ ਕੀਤਾ।

ਦੱਸ ਦੇਈਏ ਕਿ ਇਸ ਸਾਲ ਫਰਵਰੀ ਵਿੱਚ ਓਪਨ ਏ.ਆਈ. ਨੇ ਆਪਣਾ ਨਵਾਂ ਟੂਲ ਸੋਰਾ ਪੇਸ਼ ਕੀਤਾ ਹੈ ਜੋ ਕਿ ਇੱਕ ਟੈਕਸਟ ਟੂ ਵੀਡੀਓ ਟੂਲ ਹੈ। ਸੋਰਾ ਇੱਕ AI ਟੂਲ ਵੀ ਹੈ ਜੋ ਤੁਹਾਡੇ ਦੁਆਰਾ ਟਾਈਪ ਕੀਤੇ ਸ਼ਬਦਾਂ ਦੇ ਅਧਾਰ 'ਤੇ ਤੁਰੰਤ ਵੀਡੀਓ ਬਣਾਉਂਦਾ ਹੈ। ਚੈਟਜੀਪੀਟੀ ਵਿੱਚ ਤੁਸੀਂ ਲਿਖ ਕੇ ਸਵਾਲ ਪੁੱਛਦੇ ਹੋ ਅਤੇ ਸੋਰਾ ਵਿੱਚ ਤੁਸੀਂ ਲਿਖ ਕੇ ਵੀਡੀਓ ਬਣਾ ਸਕਦੇ ਹੋ। ਸੋਰਾ ਦਾ ਮੁਕਾਬਲਾ ਮਿਡਜਰਨੀ ਵਰਗੇ ਟੈਕਸਟ-ਟੂ-ਵੀਡੀਓ AI ਟੂਲ ਨਾਲ ਹੈ।


Rakesh

Content Editor

Related News