ਜੇਕਰ ਤੁਸੀਂ ਪੰਤ ਤੋਂ ਪ੍ਰੇਰਿਤ ਨਹੀਂ ਹੋ ਤਾਂ ਤੁਸੀਂ ਸੱਚੇ ਇਨਸਾਨ ਨਹੀਂ ਹੋ : ਵਾਟਸਨ

Monday, Apr 01, 2024 - 04:53 PM (IST)

ਜੇਕਰ ਤੁਸੀਂ ਪੰਤ ਤੋਂ ਪ੍ਰੇਰਿਤ ਨਹੀਂ ਹੋ ਤਾਂ ਤੁਸੀਂ ਸੱਚੇ ਇਨਸਾਨ ਨਹੀਂ ਹੋ : ਵਾਟਸਨ

ਨਵੀਂ ਦਿੱਲੀ, (ਭਾਸ਼ਾ) ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਜੇਕਰ ਰਿਸ਼ਭ ਪੰਤ ਦੀ ਇਕ ਭਿਆਨਕ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਲੈ ਕੇ ਹੁਣ ਇੱਕ ਹੱਥ ਨਾਲ ਛੱਕੇ ਮਾਰਨ ਦਾ 15 ਮਹੀਨਿਆਂ ਦਾ ਯਾਤਰਾ ਕਿਸੇ ਨੂੰ ਪ੍ਰੇਰਿਤ ਨਹੀਂ ਕਰਦੀ ਤਾਂ ਉਹ ਸ਼ਾਇਦ ਸੱਚਾ ਵਿਅਕਤੀ ਨਹੀਂ ਹੈ। ਇਹ 26 ਸਾਲਾ ਵਿਕਟਕੀਪਰ ਬੱਲੇਬਾਜ਼ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਵਾਰ ਉਸ ਨੇ ਆਈਪੀਐਲ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। 

ਐਤਵਾਰ ਨੂੰ, ਉਸਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਪਾਰੀ ਦੌਰਾਨ ਪੰਤ ਨੇ ਚਾਰ ਚੌਕੇ ਤੇ ਤਿੰਨ ਛੱਕੇ ਜੜੇ। ਉਸ ਨੇ ਇਨ੍ਹਾਂ 'ਚੋਂ ਇਕ ਛੱਕਾ ਇਕ ਹੱਥ ਦੀ ਮਦਦ ਨਾਲ ਲਗਾਇਆ। ਵਾਟਸਨ ਨੇ ਜੀਓ ਸਿਨੇਮਾ ਨੂੰ ਕਿਹਾ, “ਇਹ ਪ੍ਰੇਰਣਾਦਾਇਕ ਰਿਹਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਉਹ ਗੁਜ਼ਰਿਆ ਹੈ, ਉਸ ਨੂੰ ਦੇਖਦੇ ਹੋਏ ਉਸ ਦੀ ਬੱਲੇਬਾਜ਼ੀ ਅਵਿਸ਼ਵਾਸ਼ਯੋਗ ਹੈ।'' ਉਸ ਨੇ ਕਿਹਾ, ''ਜੇਕਰ ਤੁਸੀਂ ਰਿਸ਼ਭ ਪੰਤ ਤੋਂ ਪ੍ਰੇਰਿਤ ਨਹੀਂ ਹੋ ਤਾਂ ਤੁਸੀਂ ਸੱਚੇ ਇਨਸਾਨ ਨਹੀਂ ਹੋ। ਉਸ ਨੂੰ ਕ੍ਰੀਜ਼ 'ਤੇ ਸੈਟਲ ਹੋਣ 'ਚ ਕੁਝ ਸਮਾਂ ਲੱਗਾ ਪਰ ਜਦੋਂ ਉਹ ਇਸ ਪੜਾਅ 'ਤੇ ਪਹੁੰਚ ਗਿਆ ਤਾਂ ਉਸ ਨੇ ਰਿਸ਼ਭ ਪੰਤ ਦੀ ਸ਼ੈਲੀ 'ਚ ਸ਼ਾਟ ਖੇਡੇ ਅਤੇ ਇਹ ਵਾਕਈ ਅਸਾਧਾਰਨ ਸੀ।''


author

Tarsem Singh

Content Editor

Related News