ਦੀਵਾਲੀ ’ਤੇ ਲਾਂਚ ਕੀਤਾ ਜਾਵੇਗਾ ਐੱਮ.ਜੀ. ਹੈਕਟਰ ਦਾ ਫੇਸਲਿਫਟ ਵਰਜਨ

07/15/2022 2:02:29 PM

ਆਟੋ ਡੈਸਕ– ਐੱਮ.ਜੀ. ਮੋਟਰਸ ਭਾਰਤ ’ਚ ਇਕ ਵਾਰ ਫਿਰ ਤੋਂ ਐੱਮ.ਜੀ. ਹੈਕਟਰ ਨੂੰ ਲਾਂਚ ਕਰਨ ਜਾ ਰਹੀ ਹੈ, ਜਿਸ ਨੂੰ ਕਈ ਤਰ੍ਹਾਂ ਦੇ ਕਾਸਮੈਟਿਕ ਅਪਡੇਟਸ ਨਾਲ ਪੇਸ਼ ਕੀਤਾ ਜਾਵੇਗਾ ਪਰ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਦੀਵਾਲੀ ਦੇ ਨੇੜੇ ਲਾਂਚ ਕੀਤਾ ਜਾਵੇਗਾ। ਕੰਪਨੀ ਦੁਆਰਾ ਇਸ ਫੇਸਲਿਫਟਿਡ ਐੱਮ.ਜੀ. ਹੈਕਟਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ’ਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣ ਵਾਲੇ ਹਨ ਨਾਲ ਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਾਸਮੈਟਿਕ ਅਪਡੇਟਸ ਤੋਂ ਇਲਾਵਾ ਇਸ ਵਿਚ ਕੋਈ ਵੀ ਮਕੈਨੀਕਲ ਅਪਡੇਟਸ ਨਹੀਂ ਕੀਤੇ ਜਾਣਗੇ। 

ਬਦਲਾਵਾਂ ਦੀ ਗੱਲ ਕਰੀਏ ਤਾਂ ਹੈਕਟਰ ਫੇਸਲਿਫਟ ’ਚ ਨਵੇਂ ਰੀਸਟਾਈਲ ਗਰਿੱਲ ਦੇ ਨਾਲ ਇਕ ਰਿਵਾਈਜ਼ਡ ਫਰੰਟ ਐਂਡ ਦਿੱਤਾ ਜਾਵੇਗਾ ਜੋ ਕਿ ਆਊਟਗੋਇੰਗ ਮਾਡਲ ਦੇ ਮੁਕਾਬਲੇ ਵੱਡਾ ਹੋਵੇਗਾ। ਇਸਤੋਂ ਇਲਾਵਾ ਇਸ ਵਿਚ ਹੈੱਡਲੈਂਪਸ ਅਤੇ ਟੇਲ-ਲੈਂਪਸ ’ਚ ਵੀ ਹਲਕੇ ਬਦਲਾਅ ਕੀਤੇ ਜਾ ਸਕਦੇ ਹਨ। ਜਦਕਿ ਇੰਟੀਰੀਅਰ ’ਚ ਪਹਿਲਾਂ ਦੇ ਮੁਕਾਬਲੇ ਥੋੜਾ ਵੱਖਰਾ ਡੈਸ਼ਬੋਰਡ ਲੇਆਊਟ, ਵੱਡੀ ਇੰਫੋਟੇਨਮੈਂਟ ਸਕਰੀਨ ਅਤੇ ਨਵਾਂ ਇੰਸਟਰੂਮੈਂਟ ਕਲੱਸਟਰ ਦਿੱਤਾ ਜਾਵੇਗਾ। ਹੈਕਟਰ ਫੇਸਲਿਫਟ ਲਈ ਸਭ ਤੋਂ ਵੱਡੀ ਅਪਡੇਟ ਲੈਵਲ 2 ADAS ਤਕਨੀਕ ਨੂੰ ਸ਼ਾਮਲ ਕਰਨਾ ਹੋਵੇਗਾ। ਇਸ ਤੋਂ ਇਲਾਵਾ Astor ਦੀ ਤਰ੍ਹਾਂ ਹੈਕਟਰ ’ਚ ਵੀ ਲੈਨ ਅਸਿਸਟੈਂਸ, ਬਲਾਇੰਡ ਸਪਾਟ ਡਿਟੈਕਸ਼ਨ, ਰੀਅਰ ਕ੍ਰਾਸ ਟ੍ਰੈਫਿਕ ਅਲਰਟ, ਫਾਰਵਰਡ ਕੋਲੀਜਨ ਵਾਰਨਿੰਗ ਅਤੇ ਲੈਨਡਿਪਾਰਟਰ ਵਾਰਨਿੰਗ ਵਰਗੇ ਐਕਟਿਵ ਸੇਫਟੀ ਫੀਚਰਜ਼ ਸ਼ਾਮਲਕੀਤੇ ਜਾਣਗੇ। 

ਐੱਮ.ਜੀ. ਹੈਕਟਰ ਫੇਸਲਿਫਟ ਦੇ ਪਾਵਰਟ੍ਰੇਨ ’ਚ ਕੋਈ ਬਦਲਾਅ ਨਹੀਂ ਕੀਤੇ ਜਾਣਗੇ। ਲਾਂਚਿੰਗ ਤੋਂ ਬਾਅਦ ਇਸਦਾ ਮੁਕਾਬਲਾ ਅਪਕਮਿੰਗ ਟੌਇਟਾ ਅਰਬਨ ਕਰੂਜ਼ਰ ਹੈਦਰ, ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਅਤੇ ਟਾਟਾ ਹੈਰੀਅਰ, ਕੀਆ ਸੇਲਟੋਸ ਅਤੇ ਹੁੰਡਈ ਕ੍ਰੇਟਾ ਨਾਲ ਹੋਵੇਗਾ। 


Rakesh

Content Editor

Related News