Meta ਦਾ ਵੱਡਾ ਫ਼ੈਸਲਾ: ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਵਰਤੋਂ ਲਈ ਦੇਣੇ ਪੈਣਗੇ ਪੈਸੇ!

Saturday, Sep 02, 2023 - 03:30 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋਏ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਮੈਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ ਆਧਾਰਿਤ ਕਰਨ ਦਾ ਫ਼ੈਸਲਾ ਕੀਤਾ ਹੈ ਯਾਨੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਤੁਹਾਨੂੰ ਪੈਸੇ ਖ਼ਰਚ ਕਰਨੇ ਪੈਣਗੇ।

ਰਿਪੋਰਟ ਮੁਤਾਬਕ, ਮੈਟਾ ਨੇ ਇਹ ਫ਼ੈਸਲਾ ਫਿਲਹਾਲ ਯੂਰਪ ਲਈ ਲਿਆ ਹੈ। ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਰਪੀ ਯੂਨੀਅਨ ਵੱਲੋਂ ਵਿਗਿਆਪਨ ਅਤੇ ਪ੍ਰਾਈਵੇਸੀ ਨੂੰ ਲੈ ਕੇ ਲਗਾਤਾਰ ਬਣ ਰਹੇ ਦਬਾਅ ਦਰਮਿਆਨ ਮੈਟਾ ਨੇ ਇਹ ਫ਼ੈਸਲਾ ਲਿਆ ਹੈ। ਕੰਪਨੀ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਪੇਡ ਵਰਜ਼ਨ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਹੈ। 

ਇਹ ਵੀ ਪੜ੍ਹੋ– ਮਸਕ ਨੇ ਉਡਾਈ WhatsApp ਦੀ ਨੀਂਦ, ਹੁਣ 'X' ਯੂਜ਼ਰਜ਼ ਬਿਨਾਂ ਫੋਨ ਨੰਬਰ ਦੇ ਕਰ ਸਕਣਗੇ ਆਡੀਓ-ਵੀਡੀਓ ਕਾਲ

ਕਿਹਾ ਜਾ ਰਿਹਾ ਹੈ ਕਿ ਯੂਰਪੀ ਯੂਨੀਅਨ ਵਾਲੇ ਦੇਸ਼ਾਂ ਦੇ ਯੂਜ਼ਰਜ਼ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਦੋ ਸੇਵਾਵਾਂ ਹੋਣਗੀਆਂ ਜਿਨ੍ਹਾਂ 'ਚ ਇਕ ਪੇਡ ਹੋਵੇਗੀ ਅਤੇ ਦੂਜੀ ਫ੍ਰੀ ਹੋਵੇਗੀ। ਜੋ ਯੂਜ਼ਰਜ਼ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਸਰਵਿਸ ਨੂੰ ਲਵੇਗਾ ਉਸਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵਿਗਿਆਪਨ ਨਹੀਂ ਦਿਖਾਏ ਜਾਣਗੇ। ਫ੍ਰੀ ਵਰਜ਼ਨ ਪਹਿਲਾਂ ਦੀ ਤਰ੍ਹਾਂ ਹੀ ਵਿਗਿਆਪਨ ਦੇ ਨਾਲ ਕੰਮ ਕਰੇਗਾ। ਮੈਟਾ ਨੇ ਅਜੇ ਤਕ ਆਪਣੇ ਇਸ ਫ਼ੈਸਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। 

ਅਜੇ ਤਕ ਇਹ ਵੀ ਸਾਫ ਨਹੀਂ ਹੈ ਕਿ ਪੇਡ ਵਰਜ਼ਨ ਲਈ ਯੂਜ਼ਰਜ਼ ਤੋਂ ਕਿੰਨੇ ਪੈਸੇ ਲਏ ਜਾਣਗੇ। ਇਸਤੋਂ ਇਲਾਵਾ ਇਕ ਹੀ ਪੇਡ ਸਰਵਿਸ ਤਹਿਤ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵੇਂ ਇਸਤੇਮਾਲ ਕੀਤੇ ਜਾ ਸਕਣਗੇ ਜਾਂ ਫਿਰ ਦੋਵਾਂ ਲਈ ਵੱਖ-ਵੱਖ ਪਲਾਨ ਲੈਣੇ ਹੋਣਗੇ। ਮੈਟਾ ਸਾਲ 2019 ਤੋਂ ਹੀ ਯੂਰਪੀ ਯੂਨੀਅਨ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਕੰਪਨੀ 'ਤੇ ਲੰਬੇ ਸਮੇਂ ਤੋਂ ਯੂਜ਼ਰਜ਼ ਦਾ ਡਾਟਾ ਦੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

 

 


Rakesh

Content Editor

Related News