Instagram ''ਚ ਆਇਆ ਬੇਹੱਦ ਸ਼ਾਨਦਾਰ ਫੀਚਰ, ਇਨ੍ਹਾਂ ਯੂਜ਼ਰਜ਼ ਨੂੰ ਹੋਵੇਗਾ ਫਾਇਦਾ

Wednesday, Jul 31, 2024 - 04:59 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਇੰਸਟਾਗ੍ਰਾਮ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੀ ਖੁਸ਼ੀ ਵਧਾ ਸਕਦੀ ਹੈ। ਮੈਟਾ ਅਧੀਨ ਆਉਣ ਵਾਲਾ ਇੰਸਟਾਗ੍ਰਾਮ ਲੋਕਾਂ ਵਿਚ ਕਾਫੀ ਲੋਕਪ੍ਰਸਿੱਧ ਹੈ। ਅਜਿਹੇ 'ਚ ਮੈਟਾ ਸਮੇਂ-ਸਮੇਂ 'ਤੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਮੈਟਾ ਨੇ ਇੰਸਟਾਗ੍ਰਾਮ ਯੂਜ਼ਰਜ਼ ਲਈ ਇਕ ਕਮਾਲ ਦਾ ਫੀਚਰ ਪੇਸ਼ ਕੀਤਾ ਹੈ। ਮੈਟਾ ਨੇ ਏ.ਆਈ. ਸਟੂਡੀਓ ਦੇ ਨਾਂ ਨਾਲ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਪਰਸਨਲਾਈਜ਼ਡ ਏ.ਆਈ. ਕਰੈਕਟਰ ਬਣਾ ਸਕਣਗੇ। ਇਸ ਫੀਚਰ ਕਾਰਨ ਯੂਜ਼ਰਜ਼ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਪਰ ਇਸ ਨੂੰ ਇੰਸਟਾਗ੍ਰਾਮ ਵੈੱਬ ਲਈ ਪੇਸ਼ ਕੀਤਾ ਗਿਆ ਹੈ। 

ਕੀ ਹੈ ਮੈਟਾ ਏ.ਆਈ. ਸਟੂਡੀਓ

ਮੈਟਾ ਏ.ਆਈ. ਸਟੂਡੀਓ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਯੂਜ਼ਰਜ਼ ਆਸਾਨੀ ਨਾਲ ਇਸ ਦਾ ਇਸਤੇਮਾਲ ਕਰ ਸਕਦੇ ਹਨ। ਨਵੇਂ ਫੀਚਰਜ਼ 'ਚ ਯੂਜ਼ਰਜ਼ ਨੂੰ ਕਈ ਕਸਟਮਾਈਜੇਸ਼ਨ ਦੇ ਆਪਸ਼ਨ ਮਿਲਣਗੇ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਕਈ ਸਟਾਕ ਨੂੰ ਏ.ਆਈ. ਕਰੈਕਟਰ ਰਾਹੀਂ ਕਰਵਾ ਸਕਦੇ ਹਨ। ਅਜਿਹੇ 'ਚ ਇਸਨੂੰ ਪ੍ਰੈਕਟੀਕਲ ਸਹਾਇਕ ਦੇ ਤੌਰ 'ਤੇ ਇਸਤੇਮਾਲ 'ਚ ਲਿਆਂਦਾ ਜਾ ਸਕਦਾ ਹੈ।

PunjabKesari

ਮੈਟਾ ਏ.ਆਈ. ਸਟੂਡੀਓ ਦਾ ਇਸਤੇਮਾਲ

ਮੈਟਾ ਏ.ਆਈ. ਸਟੂਡੀਓ ਫੀਚਰ ਦਾ ਇਸਤੇਮਾਲ ਕਰਨ ਲਈ visit ai.meta.com/ai-studio 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਇੰਸਟਾਗ੍ਰਾਮ ਖੋਲ੍ਹ ਕੇ ਚੈਟ 'ਚ ਜਾ ਕੇ ਏ.ਆਈ. ਚੈਟ 'ਚੋਂ ਆਪਣੇ ਪਰਸਨਲਾਈਜ਼ਡ ਕਰੈਕਟਰ ਦਾ ਨਿਰਮਾਣ ਕਰ ਸਕਦੇ ਹਨ। 

- ਮੈਟਾ ਦਾ ਇਹ ਫੀਚਰ ਅਜੇ ਕੁਝ ਹੀ ਖੇਤਰਾਂ ਤਕ ਸੀਮਿਤ ਹੈ। ਅਜਿਹੇ 'ਚ ਮੈਟਾ ਏ.ਆਈ. ਸਟੂਡੀਓ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਕ ਵਾਰ ਆਪਣੇ ਇਲਾਕੇ 'ਚ ਉਸ ਦੀ ਉਪਲੱਬਧਤਾ ਦੀ ਜਾਂਚ ਕਰ ਲਓ।

- ਮੈਟਾ ਏ.ਆਈ. ਸਟੂਡੀਓ ਜੇਕਰ ਉਪਲੱਬਧ ਹੋ ਜਾਵੇ ਤਾਂ ਯੂਜ਼ਰਜ਼ ਇਸ ਦਾ ਇਸਤੇਮਾਲ ਮੈਟਾ ਐਪ ਅਤੇ ਇੰਸਟਾਗ੍ਰਾਮ ਵੈੱਬਸਾਈਟ ਰਾਹੀਂ ਕਰ ਸਕਦੇ ਹਨ। 

- ਜੇਕਰ ਤੁਹਾਨੂੰ ਮੈਟਾ ਏ.ਆਈ. ਸਟੂਡੀਓ ਦਾ ਐਕਸੈਸ ਮਿਲ ਜਾਂਦਾ ਹੈ ਤਾਂ ਤੁਹਾਨੂੰ ਕਿਸੇ ਟੈਪਲੇਟ ਦੀ ਚੋਣ ਕਰਨੀ ਹੋਵੇਗੀ। 

- ਇਸ ਤੋਂ ਬਾਅਦ ਯੂਜ਼ਰਜ਼ ਕਰੈਕਟਰ ਨੂੰ ਆਪਣੇ ਹਿਸਾਬ ਨਾਲ ਡਿਜ਼ਾਈਨ ਕਰ ਸਕਦੇ ਹਨ। 

- ਅਜਿਹਾ ਕਰਨ ਤੋਂ ਬਾਅਦ ਯੂਜ਼ਰਜ਼ ਆਪਣੀ ਪਸੰਦ ਅਤੇ ਆਪਣੀ ਪਰਸਨੈਲਿਟੀ ਨੂੰ ਵੀ ਤਿਆਰ ਕਰ ਸਕਦੇ ਹਨ। ਇਸ ਵਿਚ ਆਪਣੀ ਆਵਾਜ਼ ਅਤੇ ਬਾਡੀ ਲੈਂਗਵੇਜ ਨੂੰ ਵੀ ਜੋੜ ਸਕਦੇ ਹੋ।

- ਮੈਟਾ ਏ.ਆਈ. ਸਟੂਡੀਓ ਨੇ ਨਵੇਂ ਫੀਚਰ ਤਹਿਤ ਯੂਜ਼ਰਜ਼ ਏ.ਆਈ. ਕਰੈਕਟਰ ਨੂੰ ਟ੍ਰੇਨਿੰਗ ਵੀ ਦੇ ਸਕਦੇ ਹਨ।

- ਆਖਰੀ ਦੌਰ 'ਚ ਯੂਜ਼ਰਜ਼ ਏ.ਆਈ. ਕਰੈਕਟਰ ਦੀ ਟੈਸਟਿੰਗ ਕਰਕੇ ਉਸ ਦਾ ਵਿਵਹਾਰ ਵੀ ਪਤਾ ਕਰ ਸਕਦੇ ਹਨ। ਜੇਕਰ ਤੁਸੀਂ ਪੂਰੀ ਤਰ੍ਹਾਂ ਏ.ਆਈ. ਕਰੈਕਟਰ ਤੋਂ ਸੰਤੁਸ਼ਟ ਹੋ ਜਾਂਦੇ ਹੋ ਤਾਂ ਤੁਸੀਂ ਇਸ ਨੂੰ ਸ਼ੇਅਰ ਵੀ ਕਰ ਸਕਦੇ ਹੋ।

ਮੈਟਾ ਏ.ਆਈ. ਸਟੂਡੀਓ ਫੀਚਰ ਨਾਲ ਕ੍ਰਿਏਟਰਾਂ ਨੂੰ ਫਾਇਦਾ

ਮੈਟਾ ਦੇ ਏ.ਆਈ. ਸਟੂਡੀਓ ਫੀਚਰ ਨਾਲ ਕੰਟੈਂਟ ਕ੍ਰਿਏਟਰਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਇਸ ਏ.ਆਈ. ਨਾਲ ਕ੍ਰਿਏਟਰ ਯੂਜ਼ਰਜ਼ ਦੁਆਰਾ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣ ਲਈ ਸੈੱਟ ਕਰ ਸਕਦੇ ਹਨ। ਨਾਲ ਹੀ ਇਹ ਏ.ਆਈ. ਯੂਜ਼ਰਜ਼ ਨੂੰ ਤੇਜੀ ਨਾਲ ਅਤੇ ਸਹੀ ਜਵਾਬ ਦੇਵੇਗਾ। ਇਹ ਕਰੈਕਟਰ ਕ੍ਰਿਏਟਰਾਂ ਲਈ ਇਕ ਪਰਸਨਲਾਈਜ਼ਡ ਡੈਸ਼ਬੋਰਡ ਦੀ ਤਰ੍ਹਾਂ ਕੰਮ ਕਰੇਗਾ। ਫਿਲਹਾਲ ਇਸ ਫੀਚਰ ਦਾ ਲਾਭ ਲੈਣ ਲਈ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ।


Rakesh

Content Editor

Related News