ਮਰਸਡੀਜ਼ ਨੇ ਲਾਂਚ ਕੀਤਾ GLS 400 ਦਾ ਪੈਟਰੋਲ ਵਰਜ਼ਨ
Wednesday, Sep 07, 2016 - 05:12 PM (IST)

ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ਼ ਨੇ ਬੁੱਧਵਾਰ ਨੂੰ ਆਪਣੀ ਪ੍ਰੀਮੀਅਮ ਐੱਸ.ਯੂ.ਵੀ. ਜੀ.ਐੱਲ.ਐੱਸ. 400 4 ਮੈਟਿਕ ਦਾ ਪੈਟਰੋਲ ਵਰਜ਼ਨ ਪੇਸ਼ ਕੀਤਾ ਹੈ ਜਿਸ ਦੀ ਦਿੱਲੀ ਸ਼ੋਅਰੂਮ ''ਚ ਕੀਮਤ 82.90 ਲੱਖ ਰੁਪਏ ਹੈ। ਇਸ ਪੇਸ਼ਕਸ਼ ਦੇ ਨਾਲ ਕੰਪਨੀ ਨੇ ਭਾਰਤ ''ਚ ਆਪਣੇ ਸਾਰੇ ਡੀਜ਼ਲ ਮਾਡਲਾਂ ਦਾ ਪੈਟਰੋਲ ਵਰਜ਼ਨ ਪੇਸ਼ ਕਰ ਦਿੱਤਾ ਹੈ। ਜੀ.ਐੱਲ.ਐੱਸ. 400 4ਮੈਟਿਕ ਪੈਟਰੋਲ ''ਚ 3.0-ਲੀਟਰ ਵੀ6 ਪੈਟਰੋਲ ਇੰਜਣ ਲੱਗਾ ਹੈ ਜੋ 329bhp ਪਾਵਰ ਦੇ ਨਾਲ 1600rpm ''ਤੇ 480Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਡੀਜ਼ਲ ਵਰਜ਼ਨ ਤਿੰਨ ਮਹੀਨੇ ਪਹਿਲਾਂ ਉਤਾਰਿਆ ਗਿਆ ਸੀ। ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਇਹ ਉਸ ਦੀ ਗਲੋਬਲ ਪੋਰਟਕੋਲਿਓ ਦੇ ਬੈਸਟ ਪ੍ਰਾਡਕਟ ਦਾ ਹਿੱਸਾ ਹੈ। ਮਰਸਡੀਜ਼ ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਕ ਕਾਰਜਕਾਰੀ ਰੋਲੈਂਡ ਫਾਲਗਰ ਨੇ ਕਿਹਾ ਕਿ ਇਸ ਨਾਲ ਹੁਣ ਗਾਹਕਾਂ ਨੂੰ ਆਪਣੀ ਲੋਕਪ੍ਰਿਅ ਐੱਸ.ਯੂ.ਵੀ. ਦੇ ਪੈਟਰੋਲ ਅਤੇ ਡੀਜ਼ਲ ਵਰਜ਼ਨ ''ਚੋਂ ਚੋਣ ਦਾ ਬਦਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਪੰਜਵਾਂ ਐੱਸ.ਯੂ.ਵੀ. ਵਰਜ਼ਨ ਪੇਸ਼ ਕੀਤਾ ਹੈ ਜਿਸ ਨਾਲ ਸਾਡਾ ਇਹ ਪੋਟਰਫੋਲਿਓ ਹੋਰ ਮਜਬੂਤ ਹੋਇਆ ਹੈ। ਫਾਲਗਰ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਮਹੀਨਿਆਂ ''ਚ ਪੰਜ ਹੋਰ ਉਤਪਾਦ ਕਰੇਗੀ।