ਭਾਰਤ ''ਚ ਲਾਂਚ ਹੋਈ ਮਰਸੀਡੀਜ਼ ਦੀ ਨਵੀਂ GLC SUV
Thursday, Jun 02, 2016 - 04:58 PM (IST)
ਜਲੰਧਰ : ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸੀਡੀਜ਼ ਨੇ ਭਾਰਤ ''ਚ ਆਪਣੀ ਦਮਦਾਰ GLV ਨਾਂ ਦੀ SUV ਲਾਂਚ ਕਰ ਦਿੱਤੀ ਹੈ , ਜੋ ਆਡੀ ਦੀ Q5 ਅਤੇ BMW ਦੀ X3 ਨੂੰ ਟਕਰ ਦੇਵੇਗੀ। ਭਾਰਤ ''ਚ ਇਸ ਦੀ ਕੀਮਤ 50.7 ਲੱਖ ਰੁਪਏ (ਐਕਸ-ਸ਼ੋਰੂਮ ਪੁੰਨੇ) ਤੋਂ ਸ਼ੁਰੂ ਹੋ ਕੇ 50.9 ਲੱਖ ਰੁਪਏ ਤੱਕ ਜਾਂਦੀ ਹੈ।
ਤਾਂ ਆਓ ਜੀ ਜਾਣਦੇ ਹਾਂ ਕੀ ਹੈ ਖਾਸ ਮਰਸੀਡੀਜ ਦੀ ਇਸ SUV ''ਚ-
ਡਿਜ਼ਾਇਨ-
ਮਰਸੀਡੀਜ਼ ਜੀ. ਐੱਲ. ਸੀ ਅਸਲ ''ਚ ਸੀ-ਕਲਾਸ ਲਗਜ਼ਰੀ ਸੇਡਾਨ ਦਾ ਐੱਸ. ਊ. ਵੀ ਵਰਜਨ ਹੈ। ਇਸ ਗੱਡੀ ''ਚ ਮਰਸੀਡੀਜ਼ ਦੀ ਸੀ-ਕਲਾਸ ਵਰਗੀ ਹੀ ਹੈੱਡਲੈਂਪਸ ਅਤੇ ਸਪੋਰਟੀ ਫ੍ਰੰਟ ਗ੍ਰਰੀਲ ਮੌਜੂਦ ਹਨ ਨਾਲ ਹੀ ਇਸ ਐੱਸ. ਊ. ਵੀ ਦੇ ਫ੍ਰੰਟ ''ਚ ਚੌੜਾ ਬੰਪਰ ਅਤੇ ਸਾਈਡ ''ਚ ਚੌੜੇ ਅਤੇ ਵੱਡੇ ਟਾਇਰ ਦਿੱਤੇ ਗਏ ਹਨ ਜੋ ਇਸ ਨੂੰ ਕਾਫ਼ੀ ਆਕਰਸ਼ਕ ਬਣਾਉਂਦੇ ਹਨ। ਜਿੱਥੇ ਤੱਕ ਇਸ ਦੇ ਰਿਅਰ ਪ੍ਰੋਫਾਇਲ ਦਾ ਸਵਾਲ ਹੈ, ਤਾਂ ਇਹ ਵੀ ਕਾਫ਼ੀ ਵੱਖ ਹੈ। ਪਿੱਛੇ ਦੀ ਤਰਫ ਹਾਰਿਜਾਂਟਲ ਸਟਾਇਲ ''ਚ ਲੱਗੇ ਐੱਲ. ਈ. ਡੀ ਟੇਲਲੈਂਪਸ ਇਸ ਦੀ ਲੁੱਕ ਨੂੰ ਅਤੇ ਨਿਖਾਰ ਦਿੰਦੇ ਹਨ।
ਇੰਜਣ -
ਮਰਸੀਡੀਜ ਦੀ ਇਹ ਐੱਸ. ਯੂ. ਵੀ 2.0 ਲਿਟਰ ਦੇ ਪੈਟਰੋਲ ਅਤੇ ਡੀਜਲ ਇੰਜਣ ਆਪਸ਼ਨਸ ਦੇ ਨਾਲ ਉਪਲੱਬਧ ਕੀਤੀ ਗਈ ਹੈ ਅਤੇ ਦੋਨ੍ਹਾਂ ''ਚ ਹੀ ਨਾਈਨ-ਸਪੀਡ 9- TRONIC ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਇੰਜਣ ਮੌਜੂਦ ਹੈ, ਜੋ 245bhp ਦੀ ਪਾਵਰ ਅਤੇ 370 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਪੈਟਰੋਲ ਵੇਰਿਅੰਟ ਦਾ ਨਾਂ GLC 300 ਅਤੇ ਡੀਜਲ ਵੇਰਿਅੰਟ ਦਾ ਨਾਂ GLC 220D ਰੱਖਿਆ ਗਿਆ ਹੈ।
ਇੰਟੀਰਿਅਰ - ਇਸ ਕਾਰ ਦਾ ਇੰਟੀਰਿਅਰ ਵੀ ਕਾਫ਼ੀ ਸ਼ਾਨਦਾਰ ਹੈ। ਇਸ ਐੱਸ. ਯੂ. ਵੀ ਦਾ ਡੈਸ਼ਬੋਰਡ ਤੁਹਾਨੂੰ ਪੱਕੇ ਤੌਰ ''ਤੇ ਕਾਫ਼ੀ ਪਸੰਦ ਆਵੇਗਾ, ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਸੇਂਟਰ ''ਚ ਵੱਡੀ ਟਚ-ਸਕ੍ਰੀਨ, ਐਬੀਅੰਟ ਲਾਈਟਿੰਗ ਅਤੇ ਐਪਲ ਕਾਰ ਪਲੇ ਦੇ ਨਾਲ ਕਈ ਲਗਜ਼ਰੀ ਫੀਚਰਸ ਮੌਜੂਦ ਮਿਲਣਗੇ। ਮਰਸੀਡੀਜ ਦੀ ਇਸ ਐੱਸ. ਯੂ. ਵੀ ''ਚ ਕਾਫ਼ੀ ਆਰਾਮਦਾਇਕ ਸੀਟਾਂ ਲਗਾਈ ਗਈਆਂ ਹਨ। ਇਸ ਗੱਡੀ ''ਚ ਕੁੱਲ ਮਿਲਾ ਕੇ 5 ਲੋਕ ਆਸਾਨੀ ਨਾਲ ਬੈਠ ਸਕਦੇ ਹਨ।
ਹੋਰ ਫੀਚਰਸ -
ਇਸ ਐੱਸ. ਯੂ. ਵੀ ''ਚ ਆਲ ਵ੍ਹੀਲ ਡਰਾਈਵ ਦੀ ਆਪਸ਼ਨ ਵੀ ਮਿਲੇਗੀ ਨਾਲ ਹੀ ਇਸ ''ਚ ਏਅਰਮੈਟਿਕ ਸਸਪੇਂਸ਼ਨ ਲਗਾਏ ਗਏ ਹਨ ਜਿਨ੍ਹਾਂ ਦੀ ਸੈਟਿੰਗਸ ਨੂੰ ਰਾਸਤੇ ਦੇ ਹਿਸਾਬ ਨਾਲ ਬਦਲਿਆ ਜਾ ਸਕਦਾ ਹੈ।
