ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਨਵੀਂ ਅਪਡੇਟ, ਜਨਵਰੀ ਮਹੀਨੇ ਵੀ ਲੱਗਣਗੀਆਂ ਮੌਜਾਂ

Wednesday, Dec 31, 2025 - 11:30 AM (IST)

ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਨਵੀਂ ਅਪਡੇਟ, ਜਨਵਰੀ ਮਹੀਨੇ ਵੀ ਲੱਗਣਗੀਆਂ ਮੌਜਾਂ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਸਕੂਲਾਂ ਵਿਚ ਇਸ ਵੇਲੇ ਸਰਦੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਉੱਥੇ ਹੀ ਜਨਵਰੀ ਮਹੀਨੇ ਵੀ ਛੁੱਟੀਆਂ ਕਾਰਨ ਮੌਜਾਂ ਲੱਗਣ ਵਾਲੀਆਂ ਹਨ। ਇਸ ਮਹੀਨੇ ਜਿੱਥੇ 26 ਜਨਵਰੀ ਦੀ ਸਰਕਾਰੀ ਛੁੱਟੀ ਆਉਣ ਵਾਲੀ ਹੈ, ਉੱਥੇ ਹੀ ਕੁਝ ਰਾਖਵੀਆਂ ਛੁੱਟੀਆਂ ਵੀ ਆ ਰਹੀਆਂ ਹਨ। 

PunjabKesari

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ, ਸੂਬੇ ਭਰ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਇਸ ਮਹੀਨੇ 4 ਐਤਵਾਰਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਆਂ ਛੁੱਟੀਆਂ ਵੀ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ 1 ਜਨਵਰੀ (ਵੀਰਵਾਰ) ਨੂੰ ਨਵਾਂ ਸਾਲ ਦਿਵਸ, 13 ਜਨਵਰੀ (ਮੰਗਲਵਾਰ) ਨੂੰ ਲੋਹੜੀ, 17 ਜਨਵਰੀ (ਸ਼ਨੀਵਾਰ) ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ ਤੇ 23 ਜਨਵਰੀ (ਸ਼ੁੱਕਰਵਾਰ) ਨੂੰ ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ। 

PunjabKesari

ਇੱਥੇ ਸਪਸ਼ਟ ਕਰ ਦਈਏ ਕਿ ਰਾਖਵੀਆਂ ਛੁੱਟੀਆਂ ਵਾਲੇ ਦਿਨ ਸਕੂਲ-ਕਾਲਜ ਤੇ ਦਫ਼ਤਰ ਆਮ ਵਾਂਗ ਹੀ ਖੁੱਲ੍ਹਦੇ ਹਨ, ਪਰ ਹਰੇਕ ਸਰਕਾਰੀ ਮੁਲਾਜ਼ਮ ਪੂਰੇ ਸਾਲ ਵਿਚ ਕੋਈ ਵੀ 2 ਰਾਖਵੀਆਂ ਛੁੱਟੀਆਂ ਲੈ ਸਕਦਾ ਹੈ। ਦੂਜੇ ਪਾਸੇ ਕਈ ਨਿੱਜੀ ਸਕੂਲਾਂ ਵਿਚ ਲੋਹੜੀ, ਨਵੇਂ ਸਾਲ ਤੇ ਬਸੰਤ ਪੰਚਮੀ 'ਤੇ ਛੁੱਟੀ ਐਲਾਨੀ ਜਾਂਦੀ ਹੈ। 

ਸਰਦੀਆਂ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ

ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਵੱਲੋਂ ਮੌਸਮ ਦੇ ਮੱਦੇਨਜ਼ਰ ਸਕੂਲਾਂ-ਕਾਲਜਾਂ ਵਿਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਵੀ ਵਧਾਈਆਂ ਜਾ ਸਕਦੀਆਂ ਹਨ। 


author

Anmol Tagra

Content Editor

Related News