Meizu E2 ਸਮਾਰਟਫੋਨ 4GB ਰੈਮ ਅਤੇ 3400 MAh ਬੈਟਰੀ ਨਾਲ ਹੋਇਆ ਲਾਂਚ, ਜਾਣੋ ਕੀਮਤ
Wednesday, Apr 26, 2017 - 05:44 PM (IST)

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Meizu ਨੇ ਆਪਣਾ ਹੈਂਡਸੈਟ E2 ਲਾਂਚ ਕਰ ਦਿੱਤਾ ਹੈ। Meizu ਨੇ ਯੂਜ਼ਰਸ ਦੀ ਜ਼ਰੂਰਤਾਂ ਨੂੰ ਧਿਆਨ ''ਚ ਰੱਖ ਦੇ ਹੋਏ ਸਮਾਰਟਫੋਨ ''ਚ 3400 ਐੱਮ. ਏ. ਐੱਚ. ਬੈਟਰੀ, ਫਿੰਗਰਪ੍ਰਿੰਟ ਸੈਂਸਰ ਅਤੇ ਬੇਹਤਰ ਡਿਸਪਲੇ ''ਤੇ ਅਧਿਕ ਧਿਆਨ ਦਿੱਤਾ ਹੈ। ਇਹ ਸਮਾਰਟਫੋਨ ਦੋਂ ਵੇਂਰਿਅੰਟ ''ਚ ਪੇਸ਼ ਕੀਤਾ ਗਿਆ ਹੈ। ਇਕ ਵੇਂਰਿਅੰਟ 32 ਜੀ.ਬੀ. ਸਟੋਰੇਜ਼ ਅਤੇ 3 ਜੀ. ਬੀ. ਰੈਮ ਦੇ ਨਾਲ ਆਉਂਦਾ ਹੈ ਅਤੇ ਦੂਜਾ ਵੇਂਰਿਅੰਟ 64GBਸਟੋਰੇਜ ਅਤੇ 4GB ਰੈਮ ਦੇ ਨਾਲ ਆਉਦਾ ਹੈ। ਚੀਨ ਮਾਰਕੀਟ ''ਚ 32GBਅਤੇ 3GB ਰੈਮ ਵਾਲੇ ਵੇਂਰਿਅੰਟ ਦੀ ਕੀਮਤ 1299 ਰੁਪਏ ਚੀਨੀ ਯੂਆਨ ( ਕਰੀਬ 13000 ਰੁਪਏ) ਰੱਖੀ ਗਈ ਹੈ ਅਤੇ 4GB. ਰੈਮ ਵਾਲਾ ਵੇਂਰਿਅੰਟ 1599 ਰੁਪਏ ਚੀਨੀ ਯੂਆਨ ( ਕਰੀਬ 15000 ਰੁਪਏ) ''ਚ ਮਿਲੇਗਾ। ਫਿਲਹਾਲ ਇਸ ਹੈਂਡਸੈਟ ਨੂੰ ਭਾਰਤ ''ਚ ਲਾਂਚ ਕੀਤੇ ਜਾਣ ਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਪੈਸੀਫਿਕੇਸ਼ਨ-
Meizu ਦੇ ਇਸ ਸਮਾਰਟਫੋਨ ''ਚ 5.5 ਇੰਚ ਦਾ ਫੁਲ-ਐੱਚ ਡੀ ਡਿਸਪਲੇ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ''ਚ 2.3 ghz ਹੀਲੀਓ ਪੀ 20 ਦਾ ਇਸਤੇਮਾਲ ਕੀਤਾ ਗਿਆ ਹੈ। ਦੋਨਾਂ ਵੇਂਰਿਅੰਟ ''ਚ ਸਟੋਰੇਜ ਨੂੰ ਮਾਈਕਰੋਐੱਸਡੀ ਕਾਰਡ ਦੀ ਮਦਦ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਫਿੰਰਗਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਹ ਸਮਾਰਟਫੋਨ ਐਂਡਰਾਈਡ ''ਤੇ ਅਧਾਰਿਤ ਫਲਾਇਮ 6 ਓ. ਐੱਸ. ''ਤੇ ਚੱਲੇਗਾ।
ਕੈਮਰਾ-
ਇਸ ਸਮਾਰਟਫੋਨ ''ਚ ਕੰਪਨੀ ਨੇ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗੀਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ ਪੈਨੋਰਮਾ ਮੋਡ ਅਤੇ ਐੱਫ/2.2 ਅਪਚਰ ''ਚ ਲੈਂਸ ਹੈ।
ਬੈਟਰੀ ਅਤੇ ਕੁਨੈਕਟਵਿਟੀ-
Meizu ਸਮਾਰਟਫੋਨ E2 ''ਚ 3400 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ 30 ਮਿੰਟ ਦੀ ਚਾਰਜਿੰਗ ''ਚ ਬੈਟਰੀ 40 ਫੀਸਦੀ ਤੱਕ ਚਾਰਜ ਹੈ ਜਾਵੇਗੀ। ਕੁਨੈਕਟਵਿਟੀ ਫੀਚਰ ''ਚ ਵਾਈ-ਫਾਈ 802.11 ਏ. /ਬੀ./ ਜੀ./ ਐਨ. , ਬਲਊਥ 4.2 , ਜੀ. ਪੀ. ਐੱਸ. , ਏ-ਜੀ. ਪੀ. ਐੱਸ. ਅਤੇ ਗਲੋਨਾਸ ਸ਼ਾਮਿਲ ਹੈ। ਸਮਾਰਟਫੋਨ ਦਾ ਡਾਈਮੈਂਸ਼ਨ 153.7*75.7*7.5 ਮਿਲੀਮੀਟਰ ਹੈ ਅਤੇ ਡਾਈਮੇਂਸ਼ਨ 155 ਗ੍ਰਾਮ ਹੈ।