ਮਾਰੂਤੀ WagonR ਨੇ ਬਣਾਇਆ ਰਿਕਾਰਡ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ CNG ਕਾਰ

Saturday, Sep 26, 2020 - 12:25 PM (IST)

ਮਾਰੂਤੀ WagonR ਨੇ ਬਣਾਇਆ ਰਿਕਾਰਡ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ CNG ਕਾਰ

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਮਾਡਲ ਵੈਗਨਆਰ ਐੱਸ. ਸੀ. ਐੱਨ. ਜੀ. ਦੀ ਕੁਲ ਵਿਕਰੀ ਦਾ ਅੰਕੜਾ 3 ਲੱਖ ਇਕਾਈਆਂ ਨੂੰ ਪਾਰ ਕਰ ਗਿਆ ਹੈ। ਇਹ ਆਪਣੇ ਸੈਕਸ਼ਨ ’ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੋ ਗਈ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਵੈਗਨਆਰ ਦੇ ਸੀ. ਐੱਨ. ਜੀ. ਐਡੀਸ਼ਨ ਦੀ ਵਿਕਰੀ ਦਾ ਅੰਕੜਾ ਤਿੰਨ ਲੱਖ ਇਕਾਈਆਂ ਨੂੰ ਪਾਰ ਕਰ ਗਿਆ ਹੈ। ਇਹ ਸਾਰੇ ਯਾਤਰੀ ਵਾਹਨ ਸੈਕਸ਼ਨਸ ’ਚ ਸਭ ਤੋਂ ਸਫਲ ਸੀ. ਐੱਨ. ਜੀ. ਕਾਰ ਬਣ ਗਈ ਹੈ।

 

ਮਾਰੂਤੀ ਸੁਜ਼ੂਕੀ ਦੇ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਵੈਗਨਆਰ ਕਰੀਬ ਦੋ ਦਹਾਕੇ ਤੋਂ ਦੇਸ਼ ਦੀ ਚੋਟੀ ਦੀਆਂ 10 ਕਾਰਾਂ ’ਚ ਰਹੀ ਹੈ। ਵੈਗਨਆਰ ਨੂੰ 1999 ’ਚ ਪੇਸ਼ ਕੀਤਾ ਗਿਆ ਸੀ। ਹੁਣ ਤੱਕ ਵੈਗਨਆਰ ਦੀਆਂ 24 ਲੱਖ ਇਕਾਈਆਂ ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ ਕਰੀਬ ਅੱਧੇ ਗਾਹਕਾਂ ਲਈ ਇਹ ਉਨ੍ਹਾਂ ਦੀ ਪਹਿਲੀ ਕਾਰ ਸੀ।


author

Rakesh

Content Editor

Related News