ਮਾਰੂਤੀ ਸੁਜ਼ੂਕੀ ਨੇ ਘਰੇਲੂ ਬਾਜ਼ਾਰ ’ਚ ਨਵੀਂ SUV ‘ਫ੍ਰੋਂਕਸ’ ਉਤਾਰੀ, ਕੀਮਤ 7.46 ਲੱਖ ਰੁਪਏ ਤੋਂ ਸ਼ੁਰੂ
Tuesday, Apr 25, 2023 - 11:09 AM (IST)
ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਘਰੇਲੂ ਬਾਜ਼ਾਰ ’ਚ ਆਪਣੀ ਨਵੀਂ ਕੰਪੈਕਟ ਐੱਸ. ਯੂ. ਵੀ.‘ਫ੍ਰੋਂਕਸ’ ਨੂੰ ਪੇਸ਼ ਕੀਤਾ। ਇਸ ਦੀ ਦਿੱਲੀ ’ਚ ਸ਼ੋਅਰੂਮ ਕੀਮਤ 7.46 ਲੱਖ ਤੋਂ 13.13 ਲੱਖ ਰੁਪਏ ਦੇ ਦਰਮਿਆਨ ਹੈ। ਫ੍ਰੋਂਕਸ ਨੂੰ 1.2 ਲਿਟਰ ਪੈਟਰੋਲ ਅਤੇ ਇਕ ਲਿਟਰ ਟਰਬੋ ਬੂਸਟਰਜੈੱਟ ਇੰਜਣ ਬਦਲ ਨਾਲ ਪੇਸ਼ ਕੀਤਾ ਗਿਆ ਹੈ। ਇਸ ਮਾਡਲ ਦੇ 1.2 ਲਿਟਰ ਵਰਜ਼ਨ ਦੀ ਕੀਮਤ 7.46 ਲੱਖ ਤੋਂ 9.27 ਲੱਖ ਰੁਪਏ ਦੇ ਦਰਮਿਆਨ ਹੈ। ਇਕ ਲਿਟਰ ਟਰਬੋ ਬੂਸਟਰਜੈੱਟ ਇੰਜਮ ਵਰਜ਼ਨ ਦੀ ਦਿੱਲੀ ’ਚ ਸ਼ੋਅਰੂਮ ਕੀਮਤ 9.72 ਲੱਖ ਤੋਂ 13.13 ਲੱਖ ਰੁਪਏ ਦੇ ਦਰਮਿਆਨ ਹੈ।
ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ
ਐੱਮ. ਐੱਸ. ਆਈ. ਨੇ ਇਸ ਸਾਲ ਦੀ ਸ਼ੁਰੂਆਤ ’ਚ ‘ਵਾਹਨ ਪ੍ਰਦਰਸ਼ਨੀ-2023’ ਵਿਚ ਫ੍ਰੋਂਕਸ ਦੀ ਗਲੋਬਲ ਪੱਧਰ ’ਤੇ ਘੁੰਡ ਚੁਕਾਈ ਕੀਤੀਸੀ। ਐੱਮ. ਐੱਸ. ਆਈ. ਦੇ ਮੈਨੇਜਿੰਗ ਡਾਇਰਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਚੀ ਤਾਕੇਉਚੀ ਨੇ ਕਿਹਾ ਕਿ ਕੰਪਨੀ ਨੂੰ ਗਾਹਕਾਂ ਅਤੇ ਉਦਯੋਗ ਦੇ ਰੁਝਾਨਾਂ ਦੀਆਂ ਵੱਖ-ਵੱਖ ਲੋੜਾਂ ਨੂੰ ਸਮਝਣ ’ਚ ਸਭ ਤੋਂ ਅੱਗੇ ਰਹਿਣ ’ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰੇਜਾ ਦੇ ਨਾਲ ਸਾਡੀ ਸਫਲਤਾ ਇਸ ਵਚਨਬੱਧਤਾ ਦਾ ਇਕ ਸਬੂਤ ਹੈ। ਐੱਸ. ਯੂ. ਵੀ. ਦੇ ਪ੍ਰਤੀ ਗਾਹਕਾਂ ਦੀਆਂ ਤਰਜੀਹਾਂ ’ਚ ਤੇਜ਼ੀ ਨਾਲ ਬਦਲਾਅ ਨਾਲ ਅਸੀਂ ਉਦਯੋਗ ’ਚ ਇਕ ਨਵੇਂ ਸਬ-ਸੈਕਸ਼ਨ ਦੀ ਸ਼ੁਰੂਆਤ ਨੂੰ ਪਛਾਣਿਆ ਹੈ। ਤਾਕੇਓਚੀ ਨੇ ਕਿਹਾ ਕਿ ਫ੍ਰੋਂਕਸ ਦੀ ਪੇਸ਼ਕਸ਼ ਇਸ ਸ਼੍ਰੇਣੀ ਦੇ ਵਿਕਾਸ ਨੂੰ ਅੱਗੇ ਵਧਾਉਣ ਦੀ ਦਿਸ਼ਾ ’ਚ ਸਡੇ ਨਜ਼ਰੀਏ ਦਾ ਹਿੱਸਾ ਹੈ।
ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼