ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਅਰਟਿਗਾ ਦਾ Limited Edition

Thursday, Feb 16, 2017 - 03:56 PM (IST)

ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਅਰਟਿਗਾ ਦਾ Limited Edition

ਜਲੰਧਰ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਮਸ਼ਹੂਰ MPV ਕਾਰ ਅਰਟਿਗਾ ਦਾ ਲਿਮਟਿਡ ਐਡੀਸ਼ਨ ਭਾਰਤ ''ਚ ਲਾਂਚ ਕੀਤਾ ਹੈ। ਇਸ ਕਾਰ ਦੀ ਕੀਮਤ 7.85 ਲੱਖ ਰੁਪਏ ਤੋਂ ਸ਼ੁਰੂ ਹੋ ਕੇ 8.10 ਲੱਖ ਰੁਪਏ ਤੱਕ ਜਾਂਦੀ ਹੈ। ਇਸ ਨੂੰ ਜਲਦ ਹੀ VXi ਅਤੇ V4i ਟਰਿਮ ਆਪਸ਼ਨ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

 

ਇਸ ਕਾਰ ''ਚ 1.4 ਲਿਟਰ ਦੇ ਕੇ-ਸੀਰੀਜ਼ ਪੈਟਰੋਲ ਇੰਜਣ ਲਗਾ ਹੈ ਜੋ 94 ਬੀ. ਐੱਚ. ਪੀ ਦੀ ਪਾਵਰ ਪੈਦਾ ਕਰਦਾ ਹੈ ਉਥੇ ਹੀ ਇਸ ਦੇ ਡੀਜ਼ਲ ਵੇਰਿਅੰਟ ''ਚ 1.3 ਲਿਟਰ 44iS ਇੰਜਣ ਲਗਾ ਹੈ ਜੋ 89 ਬੀ . ਏਚ . ਪੀ .  ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

ਇਸ ਕਾਰ ''ਚ ਕੰਪਨੀ ਨੇ ਕਈ ਤਰ੍ਹਾਂ ਦੇ ਬਦਲਾਵ ਕੀਤੇ ਹਨ ਜਿਨ੍ਹਾਂ ''ਚ ਨਵੇਂ ਅਲੌਏ ਵ੍ਹੀਲਸ, ਕ੍ਰੋਮ ਫਾਗ ਲੈਂਪ ਬੈਜ਼ਲ ਅਤੇ ਨਵੇਂ ਬਾਡੀ ਕਲਰ ਆਦਿ ਸ਼ਾਮਿਲ ਹਨ। ਪ੍ਰੀਮੀਅਮ ਸੀਟ ਕਵਰਸ ਦੇ ਨਾਲ ਕਾਰ ''ਚ ਵੁਡਨ ਫਿਨਿਸ਼ ਇੰਟੀਰਿਅਰ ਅਤੇ ਡਿਊਅਲ ਟੋਨ ਸਟੇਰਿੰਗ ਕਵਰ ਮੌਜੂਦ ਹੈ ਜੋ ਕਾਰ ਦੇ ਵੱਲ ਲੋਕਾਂ ਨੂੰ ਆਕਰਸ਼ਤ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਕਾਰ ਨੂੰ ਪਹਿਲੀ ਵਾਰ ਸਾਲ 2012 ''ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਤੱਕ ਕੰਪਨੀ ਨੇ ਇਸ ਦੇ ਤਿੰਨ ਲੱਖ ਯੂਨਿਟ ਵੇਚੇ ਹਨ।


Related News